ਭਾਰਤ ’ਚ ਨਜ਼ਰ ਆਈ KTM 790 Duke, ਦੇਖੋ ਤਸਵੀਰਾਂ

09/02/2019 12:18:04 PM

ਆਟੋ ਡੈਸਕ– KTM 790 ਡਿਊਕ ਨੂੰ ਜਲਦੀ ਹੀ ਭਾਰਤ ’ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਸ ਬਾਈਕ ਨੂੰ ਆਪਣੀ ਡਿਲਰਸ਼ਿਪ ’ਤੇ ਡਿਸਪਲੇਅ ਮੋਟਰਟਸਾਈਕਲ ਦੇ ਤੌਰ ’ਤੇ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਸ ਬਾਈਕ ਨੂੰ ਮੁੰਬਈ, ਬੈਂਗਲੂਰੁ, ਹੈਦਰਾਬਾਦ ਅਤੇ ਦਿੱਲੀ ਵਰਗੇ ਸ਼ਹਿਰਾਂ ’ਚ ਹੁਣ ਤਕ ਭੇਜਿਆ ਜਾ ਚੁੱਕਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬਾਈਕ ਦੀ ਬੁਕਿੰਗ 5 ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ। ਬਾਈਕ ਦੀ ਆਨਰੋਡ ਕੀਮਤ 10 ਲੱਖ ਰੁਪਏ ਦੇ ਕਰੀਬ ਹੋਵੇਗੀ। 
- ਡਿਜ਼ਾਈਨ ਦੀ ਗੱਲ ਕਰੀਏ ਤਾਂ KTM 790 Duke ਦਾ ਡਿਜ਼ਾਈਨ ਕਾਫੀ ਹੱਦ ਤਕ KTM 1290 Duke R ਨਾਲ ਮਿਲਦਾ-ਜੁਲਦਾ ਹੈ। ਬਾਈਕ ’ਚ ਕਾਫੀ ਬਾਡੀ ਵਰਕ ਕੀਤਾ ਗਿਆ ਹੈ ਅਤੇ ਇਸ ਨੂੰ ਸਪੋਰਟੀ ਤੇ ਰੇਸਰ ਬਾਈਕ ਦੀ ਲੁੱਕ ਦੇਣ ਲਈ ਕਾਫੀ ਮਿਹਨਤ ਕੀਤੀ ਗਈ ਹੈ। ਇਸ ਦਾ ਭਾਰ 169 ਕਿਲੋਗ੍ਰਾਮ ਹੈ। 

PunjabKesari

ਲਿਕੁਇਡ ਕੂਲ DOHC ਇੰਜਣ
ਇਸ ਬਾਈਕ ’ਚ 790ਸੀਸੀ ਦਾ 8 ਵਾਲਵ ਲਿਕੁਇਕ ਕੂਲ DOHC ਇੰਜਣ ਲੱਗਾ ਹੈ ਜੋ 87Nm ਦਾ ਟਾਰਕ ਅਤੇ 103 ਹਾਰਸਪਾਵਰ ਦਾ ਮੈਕਸੀਮਮ ਪਾਵਰ ਆਊਟਪੁਟ ਦਿੰਦਾ ਹੈ। ਡਿਊਕ 790 ਦੀ ਟਾਪ ਸਪੀਡ 220 ਕਿਲੋਮਟਰ ਪ੍ਰਤੀ ਘੰਟਾ ਦੀ ਹੈ ਅਤੇ ਤੇਜ਼ ਰਫਤਾਰ ’ਤੇ ਬਾਈਕ ਨੂੰ ਕਾਬੂ ਕਰਨ ਲਈ ਇਸ ਦੇ ਦੋਵਾਂ ਪਹੀਆਂ ’ਤੇ ਡਿਸਕ ਬ੍ਰੇਕ ਨੂੰ ਏ.ਬੀ.ਐੱਸ. ਫੀਚਰ ਦੇ ਨਾਲ ਲਿਆਇਆ ਗਿਆ ਹੈ। 

PunjabKesari

ਰਾਈਡ ਮੋਡਸ
ਇਸ ਵਿਚ ਚਾਰ ਰਾਈਡ ਮੋਡਸ (ਸਟਰੀਟ, ਟ੍ਰੈਕ, ਰੇਨ ਅਤੇ ਸਪੋਰਟ) ਦਿੱਤੇ ਗਏ ਹਨ। ਇਨ੍ਹਾਂ ਮੋਡਸ ਦੀ ਮਦਦ ਨਾਲ ਰਾਈਡਰ ਆਪਣੀ ਲੋੜ ਮੁਤਾਬਕ ਪਾਵਰ, ਹੈਂਡਲਿੰਗ ਅਤੇ ਪਰਫਾਰਮੈਂਸ ਨੂੰ ਮੈਨੇਜ ਕਰ ਸਕਣਗੇ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਬਾਈਕ ’ਚ ਫੁਲੀ ਡਿਜੀਟਲ ਕੰਸੋਲ ਅਤੇ ਐੱਲ.ਈ.ਡੀ. ਡੇਅ ਟਾਈਮ ਰਨਿੰਗ ਲਾਈਟਾਂ ਦਿੱਤੀਆਂ ਗਈਆਂ ਹਨ। 


Related News