KTM 790 Duke ਦੀ ਬੁਕਿੰਗ ਕਰਨ ਵਾਲੇ ਲੋਕਾਂ ਨੂੰ ਝਟਕਾ, ਲਾਂਚਿੰਗ 'ਚ ਹੋਵੇਗੀ ਇੰਨੀ ਦੇਰੀ

06/10/2019 3:41:53 PM

- 30 ਹਜ਼ਾਰ ਰੁਪਏ ’ਚ ਗਾਹਕਾਂ ਨੇ ਕਰਵਾਈਆਂ ਸਨ ਬੁਕਿੰਗਜ਼
ਆਟੋ ਡੈਸਕ– ਜੇ ਤੁਸੀਂ ਕੇ.ਟੀ.ਐੱਮ. ਕੰਪਨੀ ਦੇ ਮੋਟਰਸਾਈਕਲ ਪਸੰਦ ਕਰਦੇ ਹੋ ਅਤੇ ਇਨ੍ਹਾਂ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਪੜ੍ਹਨੀ ਚਾਹੀਦੀ ਹੈ। ਕੇ.ਟੀ.ਐੱਮ. ਨੇ ਦੇਰ ਤੋਂ ਉਡੀਕੇ ਜਾ ਰਹੇ ਮੋਟਰਸਾਈਕਲ 790 ਡਿਊਕ ਦੀ ਲਾਂਚਿੰਗ ਟਾਲ ਦਿੱਤੀ ਹੈ। ਇਹ ਲਾਂਚਿੰਗ ਇਸੇ ਸਾਲ ਕੀਤੀ ਜਾਣੀ ਸੀ ਪਰ ਹੁਣਗਾਹਕਾਂ ਨੂੰ ਉਡੀਕ ਕਰਨੀ ਪਵੇਗੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਮੋਟਰਸਾਈਕਲ ਖਰੀਦਣ ਲਈ ਗਾਹਕਾਂ ਨੇ ਪਹਿਲਾਂ 30 ਹਜ਼ਾਰ ਰੁਪਏ ਦੇ ਕੇ ਬੁਕਿੰਗਜ਼ ਕਰਵਾਈਆਂ ਹੋਈਆਂ ਹਨ। 
- ਖਰੀਦਾਰਾਂ ਲਈ ਬੁਰੀ ਖਬਰ ਹੈ ਕਿ ਸਾਢੇ 7 ਲੱਖ ਤੋਂ 8 ਲੱਖ ਰੁਪਏ ਕੀਮਤ ਵਾਲੇ ਇਸ ਮੋਟਰਸਾਈਕਲ ਦੀ ਲਾਂਚਿੰਗ ਮੁਲਤਵੀ ਕਰ ਦਿੱਤੀ ਗਈ ਹੈ। ਆਨਲਾਈਨ ਨਿਊਜ਼ ਵੈੱਬਸਾਈਟ Autocar ਦੀ ਰਿਪੋਰਟ ਮੁਤਾਬਕ, ਹੁਣ KTM 790 Duke ਨੂੰ ਸਾਲ 2020 ’ਚ ਲਾਂਚ ਕੀਤਾ ਜਾਵੇਗਾ। 

ਮਜ਼ਬੂਤ 700cc ਇੰਜਣ
ਇਸ ਬਾਈਕ ’ਚ ਲਿਕਵਿਡ ਕੂਲਡ 799cc ਪੈਰਲਲ ਟਵਿਨ ਇੰਜਣ ਲੱਗਾ ਹੈ, ਜੋ 105bhp ਦੀ ਪਾਵਰ ਅਤੇ 86Nm ਦਾ ਟਾਰਕ ਪੈਦਾ ਕਰਦਾ ਹੈ। ਮੋਟਰਸਾਈਕਲ ਦਾ ਭਾਰ 174 ਕਿਲੋਗ੍ਰਾਮ ਹੈ।


Related News