ਭਾਰਤ ''ਚ ਲਾਂਚ ਹੋਈ KTM 390 Adventure, ਕੀਮਤ 3.6 ਲੱਖ ਰੁਪਏ

05/17/2023 7:58:22 PM

ਆਟੋ ਡੈਸਕ- KTM 390 Adventure ਭਾਰਤੀ ਬਾਜ਼ਾਰ 'ਚ ਲਾਂਚ ਹੋ ਗਈ ਹੈ। ਇਸ ਬਾਈਕ ਦੀ ਕੀਮਤ 3.6 ਲੱਖ ਰੁਪਏ ਐਕਸ-ਸ਼ੋਅਰੂਮ ਹੈ ਜੋ ਅਲੌਏ ਵ੍ਹੀਲ ਵਰਜ਼ਨ ਤੋਂ 21 ਹਜ਼ਾਰ ਰੁਪਏ ਜ਼ਿਆਦਾ ਹੈ। ਇਸ ਬਾਈਕ 'ਚ ਦਮਦਾਰ ਇੰਜਣ ਦੇ ਨਾਲ ਕਈ ਖੂਬੀਆਂ ਆਫਰ ਕੀਤੀਆਂ ਗਈਆਂ ਹਨ। 

ਪਾਵਰਟ੍ਰੇਨ

KTM 390 Adventure 'ਚ 373 ਸੀਸੀ ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 43.5 ਪੀ.ਐੱਸ. ਦੀਪਾਵਰ ਅਤੇ 37 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ ਫਿਊਲ ਇੰਜੈਕਟਿਡ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਬਾਈਕ ਦੇ ਇੰਜਣ ਨੂੰ ਠੰਡਾ ਰੱਖਣ ਲਈ ਲਿਕੁਇਡ ਕੂਲਿੰਗ ਕਰਵਡ ਰੇਡੀਏਟਰ ਵੀ ਦਿੱਤਾ ਗਿਆ ਹੈ।

ਫੀਚਰਜ਼ 

KTM 390 Adventure 'ਚ ਫੁਲ ਸਪਲਿਟ ਐੱਲ.ਈ.ਡੀ. ਹੈੱਡਲੈਂਪ, ਟੀ.ਐੱਫ.ਟੀ. ਡਿਸਪਲੇਅ, ਟਰਨ ਬਾਈ ਟਰਨ ਨੈਵੀਗੇਸ਼ਨ, ਰਾਈਡਿੰਗ ਮੋਡਸ, ਕਾਰਨਿੰਗ ਏ.ਬੀ.ਐੱਸ., ਆਰੋਡਿੰਗ ਏ.ਬੀ.ਐੱਸ., ਯੂ.ਐੱਸ.ਬੀ., ਫਰੰਟ 'ਚ 19 ਅਤੇ ਰੀਅਰ 'ਚ 17 ਇੰਚ ਦੇ ਐਲੂਮੀਨੀਅਮ ਸਪੋਕ ਵ੍ਹੀਲ, ਰੈਲੀ ਤੋਂ ਪ੍ਰੇਰਿਤ ਗ੍ਰਾਫਿਕਸ, ਟ੍ਰੈਕਸ਼ਨ, ਕੁਇਕ ਸ਼ਿਫਟਰ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸਤੋਂ ਇਲਾਵਾ ਇਸ ਬਾਈਕ 'ਚ 14.5 ਲੀਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ, ਜੋ ਈ-ਵੈਪ ਤਕਨੀਕ ਨਾਲ ਲੈਸ ਹੈ। ਇਸ ਤਕਨੀਕ ਕਾਰਨ ਬਾਈਕ ਦੀ ਐਵਰੇਜ ਵਧਦੀ ਹੈ। 

Rakesh

This news is Content Editor Rakesh