ਟਵਿਟਰ ਦੀ ਟੱਕਰ ਵਾਲੇ Koo ਐਪ ’ਚ ਆਇਆ ਕਮਾਲ ਦਾ ਫੀਚਰ

05/04/2021 6:18:48 PM

ਗੈਜੇਟ ਡੈਸਕ– ਦੇਸੀ ਮਾਕ੍ਰੋਬਲਾਗਿੰਗ ਪਲੇਟਫਾਰਮ ‘ਕੂ’ (Koo) ਨੇ ਆਪਣੇ ਯੂਜ਼ਰਸ ਦੀ ਸਹੂਲਤ ਲਈ ਟਾਕ ਟੂ ਟਾਈਪ ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਟਾਕ ਟੂ ਟਾਈਪ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੀ ਭਾਸ਼ਾ ’ਚ ਬੋਲ ਕੇ ਟਾਈਪ ਕਰ ਸਕਣਗੇ। ਕੂ ਦਾ ਟਾਕ ਟੂ ਪਾਈਪ ਫੀਚਰ ਕਾਫੀ ਹੱਦ ਤਕ ਵੌਇਸ ਟਾਈਪਿੰਗ ਵਰਗਾ ਹੈ ਪਰ ਇਸ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਜ਼ਿਆਦਾਤਰ ਭਾਰਤੀ ਭਾਸ਼ਾਵਾਂ ਦੀ ਸੁਪੋਰਟ ਦਿੱਤੀ ਗਈ ਹੈ। 

ਕੂ ਟਾਕ ਟੂ ਟਾਈਪ ਦੀ ਮਦਦ ਨਾਲ ਯੂਜ਼ਰਸ ਬੋਲ ਕੇ ਆਪਣੀ ਖੇਤਰੀ ਭਾਸ਼ਾ ਟਾਈਪ ਕਰ ਸਕਣਗੇ ਅਤੇ ਕੂ ’ਤੇ ਉਸ ਨੂੰ ਸਾਂਝਾ ਕਰ ਸਕਣਗੇ। ਇਹ ਉਨ੍ਹਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਜਿਨ੍ਹਾਂ ਨੂੰ ਆਪਣੀ ਸਥਾਨਕ ਭਾਸ਼ਾ ’ਚ ਲਿਖਣ ’ਚ ਮੁਸ਼ਕਲ ਹੁੰਦਾ ਹੈ। ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਕੂ ਦਾ ਟਾਕ ਟੂ ਟਾਈਪ ਫੀਚਰ ਫਿਲਹਾਲ ਸਿਰਫ ਮੋਬਾਇਲ ਐਪ ਵਰਜ਼ਨ ’ਤੇ ਹੀ ਉਪਲੱਬਧ ਹੈ। 

ਟਾਕ ਟੂ ਟਾਈਪ ਫੀਚਰ ਦੀ ਲਾਂਚਿੰਗ ’ਤੇ ਕੂ ਦੇ ਸਹਿ-ਸੰਸਥਾਪਕ, ਮਯੰਕ ਬਿਦਾਵਤਕਾ ਨੇ ਕਿਹਾ ਕਿ ਕੂਲ ਰਾਹੀਂ ਅਸੀਂ ਬਹੁਤ ਵੱਡੇ ਪੱਧਰ ’ਤੇ ਭਾਰਤ ਨੂੰ ਜੋੜਨਾ ਅਤੇ ਇਕ ਅਰਬ ਭਾਰਤੀ ਆਵਾਜ਼ਾਂ ਨੂੰ ਆਪਣੀ ਮਾਂ ਬੋਲੀ ’ਚ ਸੁਤੰਤਰ ਰੂਪ ਨਾਲ ਖੁਦ ਨੂੰ ਅਭਿਵਿਕਤ ਕਰਨ ’ਚ ਸਮਰੱਥ ਬਣਾਉਣਾ ਚਾਹੁੰਦੇ ਹਾਂ। ਅਸੀਂ ਉਨ੍ਹਾਂ ਸਾਰਿਆਂ ਲਈ ਅਭਿਵਿਅਕਤ ਨੂੰ ਸਰਲ ਬਣਾਉਂਦੇ ਰਹਾਂਗੇ ਜੋ ਆਪਣੇ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਨਾਲ ਜੁੜਨਾ ਚਾਹੁੰਦੇ ਹਨ। 

ਦੱਸ ਦੇਈਏ ਕਿ ਕੂ ਨੂੰ ਮਾਰਚ 2020 ’ਚ ਟਵਿਟਰ ਦੇ ਮੁਕਾਬਲੇ ’ਚ ਦੇਸੀ ਮਾਈਕ੍ਰੋਬਲਾਗਿੰਗ ਸਾਈਟ ਦੇ ਰੂਪ ’ਚ ਲਾਂਚ ਕੀਤਾ ਗਿਆ ਹੈ। ਕੂ ਨੂੰ ਭਾਰਤ ਸਰਕਾਰ ਵੀ ਪਹਿਲੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਤੌਰ ’ਤੇ ਇਸਤੇਮਾਲ ਕਰ ਰਹੀ ਹੈ। ਭਾਰਤ ਸਰਕਾਰ ਦੇ ਤਮਾਮ ਮੰਤਰੀ ਅਤੇ ਮੰਤਰਾਲਿਆਂ ਦੇ ਅਕਾਊਂਟ ਕੂ ਐਪ ’ਤੇ ਹਨ। 


Rakesh

Content Editor

Related News