ਜਾਣੋ ਮੁਫਤ ''ਚ ਮਿਲਣ ਵਾਲੇ Jio Phone ਦੇ ਸਾਰੇ ਆਫਰਜ਼

07/21/2017 1:33:45 PM

ਜਲੰਧਰ- ਜਿਓ ਫੋਨ ਯੂਜ਼ਰ ਨੂੰ ਵਾਇਸ ਕਾਲ ਲਾਈਫਟਾਈਮ ਲਈ ਮੁਫਤ ਮਿਲੇਗੀ। ਜਿਓ ਫੋਨ ਯੂਜ਼ਰ ਲਈ 153 ਰੁਪਏ ਪ੍ਰਤੀ ਮਹੀਨੇ 'ਤੇ ਅਨਲਿਮਟਿਡ ਡਾਟਾ ਦਾ ਐਕਸੇਸ ਮਿਲੇਗਾ। ਜਿਓ ਧਨ ਧਨਾ ਧਨ ਆਫਰ ਪਲਾਨ, ਜਿਓ ਫੋਨ ਯੂਜ਼ਰ ਲਈ 153 ਰੁਪਏ 'ਚ ਮਿਲੇਗਾ। ਇਸ ਪੈਕ 'ਚ ਅਨਲਿਮਿਟਡ ਐੱਸ. ਐੱਮ ਐੱਸ, ਅਨਲਿਮਟਿਡ ਡਾਟਾ ਅਤੇ ਕਾਲ ਦਾ ਆਫਰ ਹੈ। ਉਥੇ ਹੀ ਵੱਡੀ ਸਕ੍ਰੀਨ 'ਤੇ ਦੇਖਣ ਲਈ ਯੂਜ਼ਰ ਨੂੰ ਜਿਓ-ਫੋਨ ਟੀ. ਵੀ ਕੇਬਲ ਧਨ ਧਨਾ ਧਨ ਆਫਰ 309 ਰੁਪਏ 'ਚ ਮਿਲੇਗਾ।

ਬੀਟਾ ਟੈਸਟਰ ਲਈ ਇਹ ਫੋਨ 15 ਅਗਸਤ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ। ਜਿਓ ਫੋਨ ਦੀ ਪ੍ਰੀ-ਬੁਕਿੰਗ 24 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ ਪ੍ਰੀ-ਬੁਕਿੰਗ ਕਰਨ ਵਾਲੇ ਯੂਜ਼ਰ ਨੂੰ ਫੋਨ 1 ਸਤੰਬਰ 'ਚ ਉਪਲੱਬਧ ਕਰਾ ਦਿੱਤਾ ਜਾਵੇਗਾ। 

ਜਿਓ ਫੋਨ 22 ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਜਿਓ ਫੋਨ ਨੂੰ ਅਕਾਸ਼ ਅਤੇ ਈਸ਼ਾ ਅੰਬਾਨੀ ਨੇ ਪੇਸ਼ ਕੀਤਾ। ਇਨ੍ਹਾਂ ਦੋਨਾਂ ਨੇ ਇਸ ਫੀਚਰ ਫੋਨ 'ਚ ਵੌਇਸ ਕਮਾਂਡ ਸਪੋਰਟ ਦਾ ਖੁਲਾਸਾ ਕੀਤਾ। ਈਸ਼ਾ ਅੰਬਾਨੀ ਨੇ ਕਿਹਾ ਕਿ ਫੋਨ ਦਾ ਡਿਜ਼ਾਇਨ ਜਾਣਾ-ਪਹਿਚਾਣਿਆ ਲਗਦਾ ਹੈ ਅਤੇ ਇਸ ਨੂੰ ਇਸਤੇਮਾਲ ਕਰਣਾ ਬੇਹੱਦ ਆਸਾਨ ਹੈ।