ਵਿਵਾਦ ਤੋਂ ਬਾਅਦ ਝੁਕੀ ਫੇਸਬੁੱਕ, ਰੀ-ਸਟੋਰ ਕਰਨਾ ਪਿਆ ‘ਕਿਸਾਨ ਏਕਤਾ ਮੋਰਚਾ’ ਦਾ ਫੇਸਬੁੱਕ ਪੇਜ

12/21/2020 2:43:26 PM

ਗੈਜੇਟ ਡੈਸਕ– ਫੇਸਬੁੱਕ ਨੇ ‘ਕਿਸਾਨ ਏਕਤਾ ਮੋਰਚਾ’ ਨਾਮ ਦੇ ਫੇਸਬੁੱਕ ਪੇਜ ਨੂੰ ਹਟਾ ਦਿੱਤਾ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਾਫੀ ਵਿਵਾਦ ਹੋਇਆ ਅਤੇ ਲੋਕਾਂ ਨੇ ਫੇਸਬੁੱਕ ’ਤੇ ਕਿਸਾਨਾਂ ਦਾ ਵਿਰੋਧ ਹੋਣ ਦਾ ਦੋਸ਼ ਲਗਾਇਆ ਹੈ। ਉਥੇ ਹੀ ਵਿਰੋਧ ਅਤੇ ਵਿਵਾਦ ਤੋਂ ਬਾਅਦ ਹੁਣ ਫੇਸਬੁੱਕ ਨੇ ਕਿਸਾਨ ਏਕਤਾ ਮੋਰਚਾ ਦੇ ਫੇਸਬੁੱਕ ਪੇਜ ਨੂੰ ਰੀ-ਸਟੋਰ ਕਰ ਦਿੱਤਾ ਹੈ। 

ਇਹ ਵੀ ਪੜ੍ਹੋ– ਇਹ ਹਨ ਗੂਗਲ ਦੀਆਂ 5 ਮਜ਼ੇਦਾਰ ਟ੍ਰਿਕਸ, ਇਕ ਵਾਰ ਜ਼ਰੂਰ ਕਰੋ ਟਰਾਈ

ਫੇਸਬੁੱਕ ਨੇ ਸਫ਼ਾਈ ਦਿੰਦੇ ਹੋਏ ਕਿਹਾ ਹੈ ਕਿ ਕਿਸਾਨ ਏਕਤਾ ਮੋਰਚਾ ਨਾਮ ਦੇ ਪੇਜ ’ਤੇ ਅਚਾਨਕ ਹੀ ਗਤੀਵਿਧੀਆਂ ਹੋਣ ਲੱਗੀਆਂ ਸਨ ਜਿਸ ਤੋਂ ਬਾਅਦ ਮਸ਼ੀਨ ਨੇ ਕੋਡਿੰਗ ਮੁਤਾਬਕ, ਆਟੋਮੈਟਿਕ ਪੇਜ ਨੂੰ ਫਲੈਗ (ਸਪੈਮ) ਮਾਰਕ ਕਰ ਦਿੱਤਾ, ਹਾਲਾਂਕਿ ਸਿਰਫ਼ ਤਿੰਨ ਘੰਟਿਆਂ ਦੇ ਅੰਦਰ ਪੇਜ ਨੂੰ ਰੀ-ਸਟੋਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ– ਸੈਮਸੰਗ ਭਾਰਤ ’ਚ ਲਿਆ ਰਹੀ ਨਵਾਂ ਪ੍ਰੋਡਕਟ, ਬਿਨਾਂ ਧੋਤੇ ਹੀ ਮਿੰਟਾਂ ’ਚ ਸਾਫ਼ ਹੋ ਜਾਣਗੇ ਕੱਪੜੇ

 

ਦੱਸ ਦੇਈਏ ਕਿ ਕਿਸਾਨ ਏਕਤਾ ਮੋਰਚਾ ਫੇਸਬੁੱਕ ਪੇਜ ਸਿਰਫ 5 ਦਿਨ ਪੁਰਾਣਾ ਹੀ ਹੈ ਅਤੇ ਇੰਨੇ ਦਿਨਾਂ ’ਚ ਹੀ ਪੇਜ ਦੇ ਫਾਲੋਅਰਜ਼ ਦੀ ਗਿਣਤੀ 1,49,219 ਤੋਂ ਪਾਵਰ ਹੋ ਚੁੱਕੀ ਹੈ। ਫੇਸਬੁੱਕ ਦੇ ਗਰੁੱਪ ਇਨਫਾਰਮੇਸ਼ਨ ਟੈਕਨਾਲੋਜੀ ਸੈੱਲ ਦੇ ਚੀਫ ਬਲਜੀਤ ਸਿੰਘ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਕਿਸਾਨ ਏਕਤਾ ਮੋਰਚਾ ਪੇਜ ਨੂੰ ਪਾਲਿਸੀ ਦੇ ਉਲੰਘਣ ਕਾਰਨ ਹਟਾਇਆ ਗਿਆ ਸੀ। 

ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp

ਸੰਯੁਕਤ ਕਿਸਾਨ ਮੋਰਚਾ ਦੀ ਐਤਵਾਰ ਦੇਰ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਚੱਲ ਰਹੀ ਸੀ, ਜਿਸ ਨੂੰ ਫੇਸਬੁੱਕ ਪੇਜ ’ਤੇ ਲਾਈਵ ਕੀਤਾ ਜਾ ਰਿਹਾ ਸੀ ਪਰ ਪ੍ਰੈੱਸ ਕਾਨਫਰੰਸ ਖ਼ਤਮ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੀ ਆਈ.ਟੀ. ਟੀਮ ਨੇ ਪਾਇਆ ਕਿ ਉਨ੍ਹਾਂ ਦਾ ਫੇਸਬੁੱਕ ਪੇਜ ਬੰਦ ਹੋ ਗਿਆ ਹੈ। ਇਹ ਹੀ ਨਹੀਂ ਕਿਸਾਨ ਏਕਤਾ ਮੋਰਚਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਹੁਣ ਨਹੀਂ ਖੁਲ੍ਹ ਰਿਹਾ। 


Rakesh

Content Editor

Related News