Kia Seltos EV ਅਗਲੇ ਸਾਲ ਹੋ ਸਕਦੀ ਹੈ ਲਾਂਚ, ਜਾਣੋ ਡਿਟੇਲ

12/23/2019 2:02:32 PM

ਆਟੋ ਡੈਸਕ– Kia Seltos ਨੂੰ ਭਾਰਤੀ ਬਾਜ਼ਾਰ ’ਚ ਜ਼ਬਰਦਸਤ ਰਿਸਪਾਂਸ ਮਿਲਿਆ ਹੈ। ਹੁਣ ਕੀਆ ਮੋਟਰਸ ਇਸ ਐੱਸ.ਯੂ.ਵੀ. ਦਾ ਇਲੈਕਟ੍ਰਿਕ ਵਰਜ਼ਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ Kia Seltos EV ਨੂੰ ਅਗਲੇ ਸਾਲ ਪੇਸ਼ ਕੀਤਾ ਜਾ ਸਕਦਾ ਹੈ। ਸੇਲਟਾਸ ਈ.ਵੀ. ਦਾ ਇਲੈਕਟ੍ਰਿਕ ਮੋਟਰ ਅਤੇ ਇਸ ਦੀ ਬੈਟਰੀ ਹੁੰਡਈ ਕੋਨਾ ਇਲੈਕਟ੍ਰਿਕ ਤੋਂ ਲਏ ਜਾਣ ਦੀ ਉਮੀਦ ਹੈ। ਇਲੈਕਟ੍ਰਿਕ ਸੇਲਟਾਸ ਨੂੰ SP2 EV ਕੋਡਨਾਮ ਦਿੱਤਾ ਗਿਆ ਹੈ। 

ਹੁੰਡਈ ਕੋਨਾ ਇਲੈਕਟ੍ਰਿਕ ’ਚ 39.2 kWh ਬੈਟਰੀ ਪੈਕ ਹੈ। ਇਸ ਬੈਟਰੀ ਪੈਕ ਦੇ ਨਾਲ ਦਿੱਤਾ ਗਿਆ ਇਲੈਕਟ੍ਰਿਕ ਮੋਟਰ 134 bhp ਦੀ ਪਾਵਰ ਅਤੇ 395 Nm ਟਾਰਕ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਕੋਨਾ ਇਲੈਕਟ੍ਰਿਕ 64 kWh ਬੈਟਰੀ ਪੈਕ ਦੇ ਨਾਲ ਵੀ ਆਉਂਦੀ ਹੈ। ਇਸ ਵੇਰੀਐਂਟ ਦਾ ਇਲੈਕਟ੍ਰਿਕ ਮੋਟਰ 205 bhp ਦੀ ਪਾਵਰ ਅਤੇ 395Nm ਟਾਰਕ ਪੈਦਾ ਕਰਦਾ ਹੈ। ਸੇਲਟਾਸ ਇਲੈਕਟ੍ਰਿਕ ਦੀ ਰੇਂਜ ਇਕ ਵਾਰ ਫੁੱਲ ਚਾਰਜ ਹੋਣ ’ਤੇ 400 ਕਿਲੋਮੀਟਰ ਰਹਿਣ ਦੀ ਉਮੀਦ ਹੈ। 

ਸਿਰਫ ਏਸ਼ੀਆ ’ਚ ਵਿਕਰੀ
ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਸੇਲਟਾਸ ਇਲੈਕਟ੍ਰਿਕ ਸਿਰਫ ਏਸ਼ੀਅਨ ਬਾਜ਼ਾਰਾਂ ਲਈ ਹੋ ਸਕਦੀ ਹੈ, ਯਾਨੀ ਇਸ ਨੂੰ ਸਿਰਫ ਏਸ਼ੀਆਈ ਦੇਸ਼ਾਂ ’ਚ ਲਾਂਚ ਕੀਤਾ ਜਾਵੇਗਾ। ਉਮੀਦ ਹੈ ਕਿ ਕੀਆ ਮੋਟਰਸ ਸਭ ਤੋਂ ਪਹਿਲਾਂ ਸੇਲਟਾਸ ਇਲੈਕਟ੍ਰਿਕ ਨੂੰ ਆਪਣੇ ਘਰੇਲੂ ਬਾਜ਼ਾਰ ਸਾਊਥ ਕੋਰੀਆ ’ਚ ਲਾਂਚ ਕਰੇਗੀ। ਇਸ ਤੋਂ ਬਾਅਦ ਇਸ ਨੂੰ ਭਾਰਤ ਅਤੇ ਫਿਰ ਚੀਨ ’ਚ ਲਾਂਚ ਕੀਤਾ ਜਾ ਸਕਦਾ ਹੈ। 

ਭਾਰਤ ’ਚ ਸੇਲਟਾਸ ਦੀ ਜ਼ਬਰਦਸਤ ਮੰਗ
ਕੀਆ ਨੇ ਅਗਸਤ ’ਚ ਸੇਲਟਾਸ ਐੱਸ.ਯੂ.ਵੀ. ਭਾਰਤ ’ਚ ਲਾਂਚ ਕੀਤੀ ਸੀ। ਕੰਪਨੀ ਦਾ ਕਹਿਣਾ ਹੈ ਕਿ ਲਾਂਚਿੰਗ ਤੋਂ ਬਾਅਦ ਨਵੰਬਰ ਤਕ ਉਸ ਨੇ 40 ਹਜ਼ਾਰ ਤੋਂ ਜ਼ਿਆਦਾ ਸੇਲਟਾਸ ਦੀ ਡਲਿਵਰੀ ਕਰ ਦਿੱਤੀ ਹੈ। ਨਾਲ ਹੀ ਨਵੰਬਰ ਦੇ ਅੰਤ ਤਕ ਕੰਪਨੀ ਨੂੰ ਸੇਲਟਾਸ ਦੀਆਂ 80 ਹਜ਼ਾਰ ਇਕਾਈਆਂ ਤੋਂ ਜ਼ਿਆਦਾ ਦੀ ਬੁਕਿੰਗ ਮਿਲ ਗਈ ਸੀ। 

ਸੇਲਟਾਸ ’ਚ ਇੰਜਣ ਦੇ 3 ਆਪਸ਼ਨ
ਸੇਲਟਾਸ 3 ਇੰਜਣ ਆਪਸ਼ਨ ’ਚ ਉਪਲੱਬਧ ਹੈ, ਜਿਨ੍ਹਾਂ ’ਚ ਦੋ ਪੈਟਰੋਲ ਅਤੇ ਇਕ ਡੀਜ਼ਲ ਇੰਜਣ ਹੈ। ਇਕ 113hp ਪਾਵਰ ਵਾਲਾ 1.5 ਲੀਟਰ ਦਾ ਪੈਟਰੋਲ ਇੰਜਣ ਹੈ। ਇਸ ਦੇ ਨਾਲ 6-ਸਪੀਡ ਮੈਨੁਅਲ ਅਤੇ ਸੀ.ਵੀ.ਟੀ.-ਗਿਅਰਬਾਕਸ ਦੇ ਆਪਸ਼ਨ ਹਨ। ਦੂਜਾ 138 hp ਪਾਵਰ ਵਾਲਾ 1.4 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਹੈ। ਇਸ ਦੇ ਨਾਲ 6-ਸਪੀਡ ਮੈਨੁਅਲ ਅਤੇ 7-ਸਪੀਡ ਡਿਊਲ ਕਲੱਚ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਆਪਸ਼ਨ ਹਨ। 

ਸੇਲਟਾਸ ਦਾ ਡੀਜ਼ਲ ਇੰਜਣ 1.5 ਲੀਟਰ ਦਾ, ਹੈ 113hp ਦੀ ਪਾਵਰ ਅਤੇ 250Nm ਟਾਰਕ ਪੈਦਾ ਕਰਦਾ ਹੈ। ਇਸ ਦੇ ਨਾਲ 6-ਸਪੀਡ ਮੈਨੁਅਲ ਅਤੇ 6-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਆਪਸ਼ਨ ਹਨ। ਇਸ ਦੀ ਸ਼ੁਰੂਆਤੀ ਕੀਮਤ 9.69 ਲੱਖ ਰੁਪਏ ਹੈ।