3 ਮਹੀਨਿਆਂ ''ਚ Kia Seltos ਨੇ Hyundai Creta ਨੂੰ ਪਛਾੜਿਆ, ਬਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ SUV

11/09/2019 12:34:45 AM

ਨਵੀਂ ਦਿੱਲੀ—Kia Seltos ਨੇ ਲਾਂਚਿੰਗ ਦੇ ਨਾਲ ਹੀ ਬਾਜ਼ਾਰ 'ਚ ਤਹਿਲਕਾ ਮਚਾ ਦਿੱਤਾ ਹੈ। ਕੀਆ ਨੇ ਢਾਈ ਮਹੀਨੇ ਪਹਿਲੇ ਆਪਣੀ ਪਹਿਲੀ ਕਾਰ ਨੂੰ ਭਾਰਤ 'ਚ ਲਾਂਚ ਕੀਤਾ ਸੀ। ਹੁਣ ਇਹ ਗੱਡੀ ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ SUV ਬਣ ਗਈ ਹੈ। Kia Seltos ਇਸ ਸਾਲ ਭਾਰਤ 'ਚ 22 ਅਗਸਤ ਨੂੰ ਲਾਂਚ ਹੋਈ ਸੀ ਅਤੇ ਹੁਣ ਅਕਤੂਬਰ ਮਹੀਨੇ 'ਚ ਇਹ ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ SUV  ਬਣ ਗਈ ਹੈ।

ਅੰਕੜਿਆਂ ਦੇ ਮੁਤਾਬਕ ਕੀਆ ਮੋਟਰਸ ਅਜੇ ਤਕ 26,840 ਯੂਨਿਟਸ ਵੇਚ ਚੁੱਕੀ ਹੈ। ਅਗਸਤ 'ਚ 6,236 ਯੂਨਿਟਸ ਦੀ ਵਿਕਰੀ ਹੋਈ ਜਦਕਿ ਸਤੰਬਰ 'ਚ ਇਹ ਅੰਕੜਾ ਵਧ ਕੇ 7,754 ਯੂਨਿਟਸ ਤਕ ਪਹੁੰਚ ਗਿਆ। ਜਦਕਿ ਅਕਤੂਬਰ 'ਚ ਇਹ ਗਿਣਤੀ 12,850 ਯੂਨਿਟਸ ਦੀ ਰਹੀ। ਵਿਕਰੀ ਦੇ ਮਾਮਲੇ 'ਚ ਹੂੰਦੇ ਕ੍ਰੈਟਾ ਦੂਜੇ ਨੰਬਰੇ 'ਤੇ ਰਹੀ। ਕਦੇ ਇਹ ਵਿਕਰੀ ਦੇ ਮਾਮਲਿਆਂ 'ਚ ਦੇਸ਼ ਦੀ ਟਾਪ-10 ਕਾਰਾਂ 'ਚ ਸ਼ਾਮਲ ਸੀ ਪਰ ਅਕਤੂਬਰ 'ਚ ਇਸ ਦੀ ਵਿਕਰੀ ਘੱਟ ਕੇ 7,269 ਯੂਨੀਟ ਤਕ ਪਹੁੰਚ ਗਈ ਜਦਕਿ ਪਿਛਲੇ ਸਾਲ ਅਕਤੂਬਰ 'ਚ 11,702 ਯੂਨਿਟਸ ਦੀ ਵਿਕਰੀ ਹੋਈ ਸੀ।

ਇਸ ਖਬਰ 'ਚ ਅਸੀਂ ਤੁਹਾਨੂੰ ਅਕਤੂਬਰ 2019 ਦੀਆਂ 10 ਸਭ ਤੋਂ ਜ਼ਿਆਦਾ ਵਿਕਣ ਵਾਲੀਆਂ SUVs ਦੇ ਬਾਰੇ 'ਚ ਦੱਸਾਂਗੇ। ਇਨ੍ਹਾਂ 'ਚ Hyundai Creta, Mahindra Scorpio, MG Hector, XUV500, Maruti Suzuki S-Cross, Tata Harrier, Jeep Compass, Renault Duster ਤੋਂ ਲੈ ਕੇ Nissan Kicks ਤਕ ਸ਼ਾਮਲ ਹਨ।

Kia Seltos- ਅਕਤੂਬਰ 2019 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀ SUV ਬਣ ਗਈ ਹੈ। ਭਾਰਤੀ ਬਾਜ਼ਾਰ 'ਚ ਇਸ ਦੀਆਂ 12,854 ਯੂਨਿਟਸ ਦੀ ਵਿਕਰੀ ਹੋਈ ਹੈ।
Hyundai Creta- Hyundai Creta ਭਾਰਤੀ ਬਾਜ਼ਾਰ 'ਚ Kia Seltos ਤੋਂ ਬਾਅਦ ਦੂਜੀ ਸਭ ਤੋਂ ਜ਼ਿਆਦਾ ਵਿਕਰਣ ਵਾਲੀ ਐੱਸ.ਯੂ.ਵੀ. ਰਹੀ। ਇਸ ਦੇ ਅਕਤੂਬਰ 2019 'ਚ 7,269 ਯੂਨਿਟਸ ਦੀ ਵਿਕਰੀ ਹੋਈ ਹੈ। ਉੱਥੇ, ਇਸ ਦੇ ਅਕਤੂਬਰ 2018 'ਚ 11,702 ਯੂਨਿਟਸ ਦੀ ਵਿਕਰੀ ਹੋਈ ਸੀ।
Mahindra Scorpio- ਭਾਰਤ ਦੀ ਸਭ ਤੋਂ ਮਸ਼ਹੂਰ ਗੱਡੀਆਂ 'ਚੋਂ ਇਕ Mahindra Scorpio ਅਕਤੂਬਰ 2019 'ਚ ਤੀਸਰੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਐੱਸ.ਯੂ.ਵੀ. ਰਹੀ। ਇਸ ਦੇ ਅਕਤੂਬਰ 2019 'ਚ 4,628 ਯੂਨਿਟਸ ਦੀ ਵਿਕਰੀ ਹੋਈ ਸੀ। ਉੱਥੇ ਅਕਤੂਬਰ 2019 'ਚ ਇਸ ਦੇ 4,603 ਯੂਨਿਟਸ ਦੀ ਵਿਕਰੀ ਹੋਈ ਸੀ।
MG Hector- MG Motor ਦੀ ਭਾਰਤ 'ਚ ਸਭ ਤੋਂ ਵਿਕਣ ਵਾਲੀ ਗੱਡੀ MG Hector ਨੂੰ ਭਾਰਤੀ ਗਾਹਕਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ। ਭਾਰਤ ਦੀ ਸਭ ਤੋਂ ਪਹਿਲੀ ਇੰਟਰਨੈੱਟ ਕਾਰ ਦੀ ਅਕਤੂਬਰ 2019 'ਚ 3,536 ਯੂਨਿਟਸ ਦੀ ਵਿਕਰੀ ਹੋਈ ਹੈ।

Mahindra XUV500 - Mahindra XUV500 ਦੇ ਭਾਰਤੀ ਬਾਜ਼ਾਰ 'ਚ 1,378 ਯੂਨਿਟਸ ਵਿਕੇ ਹਨ। ਜਦਕਿ ਅਕਤੂਬਰ 2019 'ਚ ਇਸ ਦੀਆਂ 2,156 ਯੂਨਿਟਸ ਵਿਕੀਆਂ ਸਨ।
Maruti Suzuki S-Cross - Maruti Suzuki S-Cross ਦੇ ਅਕਤੂਬਰ 2019 'ਚ 1,356 ਯੂਨਿਟਸ ਦੀ ਵਿਕਰੀ ਹੋਈ ਹੈ। ਅਕਤੂਬਰ 2018 'ਚ ਇਸ ਦੇ 3,317 ਯੂਨਿਟਸ ਵਿਕੇ ਸਨ।
Tata Harrier-ਅਕਤੂਬਰ 2019 'ਚ Tata Harrier ਦੀਆਂ 1,258 ਯੂਨਿਟਸ ਦੀ ਵਿਕਰੀ ਹੋਈ ਹੈ।
Jeep Compass- Jeep Compass ਦੇ ਅਕਤੂਬਰ 2019 'ਚ 854 ਯੂਨਿਟਸ ਦੀ ਵਿਕਰੀ ਹੋਈ ਹੈ।
Renault Duster- Renault Duster ਦੇ ਅਕਤੂਬਰ 2019 'ਚ 662 ਯੂਨਿਟਸ ਦੀ ਵਿਕਰੀ ਹੋਈ ਹੈ।
Nissan Kicks- Nissan Kicks ਦੇ ਅਕਤੂਬਰ 2019 'ਚ 313 ਯੂਨਿਟਸ ਦੀ ਵਿਕਰੀ ਹੋਈ ਹੈ।

Karan Kumar

This news is Content Editor Karan Kumar