ਸੈਮਸੰਗ ਦੀ ਇਸ ਨਵੀਂ ਤਕਨਾਲੋਜੀ ਨਾਲ ਟਾਈਪਿੰਗ ਲਈ ਹੁਣ ਨਵੀਂ ਪਵੇਗੀ ਕੀਬੋਰਡ ਦੀ ਜ਼ਰੂਰਤ

01/07/2020 8:54:55 PM

ਗੈਜੇਟ ਡੈਸਕ-ਦਿੱਗਜ ਟੈੱਕ ਕੰਪਨੀ ਸੈਮਸੰਗ ਟੈੱਕ ਸ਼ੋਅ CES 2020 'ਚ ਇਕ ਅਨੋਖੀ ਤਕਨਾਲੋਜੀ ਸ਼ੋਕੇਸ ਕਰੇਗਾ। ਇਸ ਤਕਨਾਲੋਜੀ ਨੂੰ 'ਸੈਲਫੀ ਟਾਈਪ' ਨਾਂ ਦਿੱਤਾ ਗਿਆ ਹੈ। ਇਸ ਤਕਨਾਲੋਜੀ ਦੀ ਮਦਦ ਨਾਲ ਤੁਹਾਡੀ ਕੀਬੋਰਡ 'ਤੇ ਨਿਰਭਰਤਾ ਖਤਮ ਹੋ ਜਾਵੇਗੀ। ਸੈਮਸੰਗ ਦੀ ਇਹ ਅਨੋਖੀ ਤਕਨਾਲੋਜੀ ਕਿਸੇ ਵੀ ਸਰਫੇਸ ਕੀਬੋਰਡ 'ਚ ਬਦਲ ਸਕਦੀ ਹੈ। 'Selfie Type' ਤਕਨਾਲੋਜੀ ਨਾਲ ਜੁੜਿਆ ਇਕ ਵੀਡੀਓ ਵੀ ਕੰਪਨੀ ਨੇ ਸ਼ੇਅਰ ਕੀਤਾ ਹੈ।

ਕਿਵੇਂ ਕੰਮ ਕਰਦਾ ਹੈ 'ਸੈਲਫੀ ਟਾਈਪ' ਕੀਬੋਰਡ
ਸੈਮਸੰਗ ਦਾ ਇਹ ਇਨਵਿਜ਼ਿਬਲ ਕੀ ਬੋਰਡ ਫੋਨ ਦੇ ਗਲੈਕਸੀ ਸੈਲਫੀ ਕੈਮਰਾ ਪਲੱਸ ਏ.ਆਈ. ਦਾ ਇਸਤੇਮਾਲ ਕਰਦਾ ਹੈ। ਇਸ ਦੇ ਰਾਹੀਂ ਕੈਮਰਾ ਯੂਜ਼ਰਸ ਦੇ ਹੱਥਾਂ ਦੀ ਮੂਵਮੈਂਟ ਨੂੰ ਟਰੈਕ ਕਰਦਾ ਹੈ ਜਿਸ ਨਾਲ ਤੁਸੀਂ ਇਨਵਿਜ਼ਿਬਲ ਕੀਬੋਰਡ ਇਸਤੇਮਾਲ ਕਰ ਸਕਦੇ ਹੋ।

ਇੰਝ ਕਰੋ ਇਸਤੇਮਾਲ
ਇਸ ਨੂੰ ਇਸਤੇਮਾਲ ਕਰਨ ਦਾ ਤਰੀਕਾ ਕਾਫੀ ਆਸਾਨ ਹੈ। ਇਸ ਦੇ ਲਈ ਤੁਹਾਨੂੰ ਆਪਣੇ ਫੋਨ ਨੂੰ ਵਰਟੀਕਲ ਪੋਜ਼ੀਸ਼ਨ 'ਚ ਰੱਖਣਾ ਹੋਵੇਗਾ ਅਤੇ ਇਸ ਤੋਂ ਬਾਅਦ ਤੁਸੀਂ ਟਾਈਪਿੰਗ ਸ਼ੁਰੂ ਕਰ ਸਕਦੇ ਹੋ। ਜੇਕਰ ਤੁਸੀਂ ਗਲੈਕਸੀ ਫੋਲਡ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨੂੰ L ਸ਼ੇਪ 'ਚ ਰੱਖ ਕੇ ਤੁਸੀਂ ਕਿਸੇ ਵੀ ਸਰਫੇਸ ਨੂੰ ਕੀਬੋਰਡ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ।

ਅਜੇ ਸਿਰਫ ਇੰਗਲਿਸ਼ ਭਾਸ਼ਾ ਸਪੋਰਟ ਨਾਲ ਆਵੇਗਾ ਕੀਬੋਰਡ
ਰਿਪੋਰਟ ਮੁਤਾਬਕ ਇਹ ਸੈਲਫੀ ਟਾਈਪ ਕੀਬੋਰਡ ਅਜੇ ਸਿਰਫ ਇੰਗਲਿਸ਼ ਭਾਸ਼ਾ ਹੀ ਸਪੋਰਟ ਕਰਦਾ ਹੈ। ਸੈਮਸੰਗ ਕਮਿਊਨਿਟੀ ਫੋਰਮ 'ਤੇ ਇਕ ਯੂਜ਼ਰ ਨੇ ਆਪਣੇ ਪੋਸਟ 'ਚ ਲਿਖਿਆ ਕਿ ਸੈਲਫੀ ਟਾਈਪ ਇਕ ਤਕਨਾਲੋਜੀ ਹੈ ਜੋ ਫਰੰਟ ਕੈਮਰਾ ਅਤੇ ਏ.ਆਈ. ਦੇ ਇਸਤੇਮਾਲ ਨਾਲ ਉਂਗਲੀਆਂ ਨੂੰ ਐਨਾਲਾਈਜ਼ ਕਰਦੀ ਹੈ ਅਤੇ ਬਿਨਾਂ ਫਿਜ਼ੀਕਲ ਬਟਨ ਦੇ ਟਾਈਪ ਕਰ ਸਕਦੀ ਹੈ।

Karan Kumar

This news is Content Editor Karan Kumar