ਕੇਰਲ ਹੜ੍ਹ ਪੀੜਤ ਗੂਗਲ ਮੈਪ ਪਲੱਸ ਕੋਡਸ ਦੇ ਰਾਹੀਂ ਸ਼ੇਅਰ ਕਰ ਸਕਣਗੇ Location

08/19/2018 5:07:22 PM

ਜਲੰਧਰ- ਕੇਰਲ ਦੇ ਹੜ੍ਹ ਪੀੜਿਤ ਆਫਲਾਈਨ ਰਹਿਣ ਦੇ ਦੌਰਾਨ ਵੀ ਆਪਣੇ ਐਂਡ੍ਰਾਇਡ ਸਮਾਰਟਫੋਨ ਜਾਂ ਟੈਬਲੇਟ ਦੀ ਮਦਦ ਨਾਲ ਆਪਣੇ ਸਟੀਕ ਲੋਕੇਸ਼ਨ ਦਾ ਪਲਸ ਕੋਡ ਜਨਰੇਟ ਕਰ ਉੁਸਨੂੰ ਸ਼ੇਅਰ ਕਰ ਸਕਦੇ ਹਨ ਤਾਂ ਜੋ ਜਿੱਥੇ ਉਹ ਫਸੇ ਹੋਏ ਹਨ ਉਸ ਦੀ ਸਟੀਕ ਜਾਣਕਾਰੀ ਮਿਲ ਸਕੇ ਤੇ ਰਾਹਤ ਦੱਲ ਲਈ ਉਨ੍ਹਾਂ ਤੱਕ ਪੁੱਜਣਾ ਆਸਾਨ ਹੋ ਜਾਵੇ। ਗੂਗਲ ਨੇ ਇਹ ਜਾਣਕਾਰੀ ਦਿੱਤੀ ਹੈ। 

ਯੂਜ਼ਰਸ ਆਪਣੇ ਪਲਸ ਕੋਡਸ ਨੂੰ ਵੁਆਇਸ ਕਾਲ ਜਾਂ ਇਕ ਐੱਸ.ਐੱਮ. ਐੱਸ. ਦੇ ਰਾਹੀਂ ਸ਼ੇਅਰ ਕਰ ਸਕਦੇ ਹਨ। ਪਲਸ ਕੋਡ ਕਿਸੇ ਪਤੇ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਜਦੋਂ ਕੋਈ ਪਤਾ ਉਪਲੱਬਧ ਨਹੀਂ ਹੁੰਦਾ ਹੈ ਤਾਂ ਗੂਗਲ ਮੈਪਸ ਤੇ ਪਲਸ ਕੋਡ ਦੇ ਰਾਹੀਂ ਉਸ ਜਗ੍ਹਾ ਨੂੰ ਲੱਭੀ ਤੇ ਸ਼ੇਅਰ ਕੀਤੀ ਜਾ ਸਕਦੀ ਹੈ।
 
ਕੇਰਲ 'ਚ ਉਫਨਤੀ ਨਦੀਆਂ ਤੇ ਲੈਂਡਸਲਾਈਡਿੰਗ ਦੇ ਕਾਰਨ 400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਤਿੰਨ ਲੱਖ ਤੋਂ ਜ਼ਿਆਦਾ ਲੋਕ ਕਰੀਬ 2,000 ਰਾਹਤ ਕੈਂਪਾਂ 'ਚ ਸ਼ਰਨ ਲਈ ਹੋਈ ਹੈ।

Google Person Finder ਟੂਲ

Google ਨੇ ਕੇਰਲ 'ਚ ਭਾਰੀ ਮੀਂਹ ਤੇ ਹੜ੍ਹ ਨਾਲ ਗੰਭੀਰ ਹਾਲਤ ਤੇ ਉੱਥੇ ਫਸੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ Person Finder ਟੂਲ ਰੋਲ ਆਊਟ ਕੀਤਾ ਹੈ,ਜਿਸ ਦੀ ਮਦਦ ਨਾਲ ਉੱਥੇ ਗੁੰਮ ਹੋਏ ਲੋਕਾਂ ਨੂੰ ਲੱਭਿਆ ਜਾ ਸਕੇਗਾ। ਰਾਜ ਦੇ ਕਈ ਜ਼ਿਲਿਆਂ 'ਚ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਅਜਿਹੇ 'ਚ ਪਰਸਨ ਫਾਈਂਡਰ ਟੂਲ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ। ਇਸ ਟੂਲ ਨੂੰ ਡੈਸਕਟਾਪ ਜਾਂ ਫਿਰ ਮੋਬਾਈਲ ਨਾਲ ਲਾਗ-ਇਨ ਕਰ ਕੇ ਹੜ੍ਹ 'ਚ ਫਸੇ ਤੇ ਗੁੰਮ ਹੋਏ ਲੋਕਾਂ ਨੂੰ ਟ੍ਰੈਕ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।



ਇਸ ਟੂਲ ਨੂੰ ਡੈਸਕਟਾਪ ਜਾਂ ਫਿਰ ਮੋਬਾਈਲ ਨਾਲ ਲਾਗ-ਇਨ ਕਰ ਕੇ ਹੜ੍ਹ 'ਚ ਫਸੇ ਤੇ ਗੁੰਮ ਹੋਏ ਲੋਕਾਂ ਨੂੰ ਟ੍ਰੈਕ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।