ਪਾਵਰਬੈਂਕ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਪੈ ਸਕਦੈ ਪਛਤਾਉਣਾ

10/24/2021 2:13:47 PM

ਗੈਜੇਟ ਡੈਸਕ– ਜੇਕਰ ਤੁਸੀਂ ਨਵਾਂ ਪਾਵਰਬੈਂਕ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਖਾਸਤੌਰ ’ਤੇ ਤਹਾਡੇ ਲਈ ਹੀ ਹੈ। ਅੱਜ ਦੇ ਸਮੇਂ ’ਚ ਲੋਕ ਪੂਰਾ ਦਿਨ ਸਮਾਰਟਫੋਨ ’ਤੇ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ ਜਿਸ ਕਾਰਨ ਫੋਨ ਦੀ ਬੈਟਰੀ ਇਕ ਦਿਨ ਹੀ ਚੱਲਦੀ ਹੈ। ਆਮਤੌਰ ’ਤੇ ਘਰੋਂ ਬਾਹਰ ਹੋਣ ’ਤੇ ਤੁਹਾਨੂੰ ਪਾਵਰਬੈਂਕ ਦੀ ਲੋੜ ਮਹਿਸੂਸ ਹੋਣ ਲਗਦੀ ਹੈ। ਖਾਸਤੌਰ ’ਤੇ ਜੇਕਰ ਤੁਸੀਂ ਰੇਲ ਜਾਂ ਬੱਸ ’ਚ ਸਫਰ ਕਰ ਰਹੇ ਹੋ ਤਾਂ ਪਾਵਰਬੈਂਕ ਤੁਹਾਡੇ ਬਹੁਤ ਕੰਮ ਦਾ ਸਾਬਤ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜੋ ਪਾਵਰਬੈਂਕ ਖਰੀਦਦੇ ਸਮੇਂ ਤੁਹਾਡੇ ਕਾਫੀ ਕੰਮ ਆ ਸਕਦੀਆਂ ਹਨ।

1. ਪਾਵਰਬੈਂਕ ਖਰੀਦਦੇ ਸਮੇਂ ਇਸ ਗੱਲ ’ਤੇ ਖਾਸ ਧਿਆਨ ਰੱਖੋ ਕਿ ਉਸ ਦੀ ਸਮਰੱਥਾ ਤੁਹਾਡੇ ਸਮਾਰਟਫੋਨ ਦੀ ਬੈਟਰੀ ਸਮਰੱਥਾ ਤੋਂ 2.5 ਗੁਣਾ ਜ਼ਿਆਦਾ ਹੋਵੇ। ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਪਾਵਰਬੈਂਕ ਨੂੰ ਇਕ ਵਾਰ ਚਾਰਜ ਕਰਕੇ ਘੱਟੋ-ਘੱਟ ਦੋ ਵਾਰ ਤਾਂ ਫੋਨ ਚਾਰਜ ਕਰ ਹੀ ਸਕੋਗੇ। 

2. ਇਨ੍ਹੀਂ ਦਿਨੀਂ ਬਾਜ਼ਾਰ ’ਚ ਬਹੁਤ ਸਾਰੇ ਅਜਿਹੇ ਪਾਵਰਬੈਂਕ ਉਪਲੱਬਧ ਹਨ ਜੋ ਕਿ ਛੋਟੀ ਯੂ.ਐੱਸ.ਬੀ. ਕੇਬਲ ਨਾਲ ਆਉਂਦੇ ਹਨ। ਅਜਿਹੇ ਪਾਵਰਬੈਂਕ ਨਾਲ ਤੁਹਾਨੂੰ ਆਪਣੇ ਫੋਨ ਨੂੰ ਚਾਰਜ ਕਰਨ ’ਚ ਪਰੇਸ਼ਾਨੀ ਹੋ ਸਕਦੀ ਹੈ। ਇਸੇ ਲਈ ਐਕਸਟਰਨਲ ਯੂ.ਐੱਸ.ਬੀ. ਕੇਬਲ ਲਗਾਉਣ ਵਾਲੇ ਪਾਵਰਬੈਂਕ ਹੀ ਖਰੀਦੋ। ਤਾਂ ਜੋ ਜੇਕਰ ਤਾਰ ਟੁੱਟ ਵੀ ਜਾਵੇ ਤਾਂ ਨਵੀਂ ਤਾਰ ਨਾਲ ਪਾਵਰਬੈਂਕ ਨੂੰ ਦੁਬਾਰਾ ਇਸਤੇਮਾਲ ਕੀਤਾ ਜਾ ਸਕੇ। 

3. ਪਾਵਰਬੈਂਕ ਖਰੀਦਦੇ ਸਮੇਂ ਆਊਟਪੁਟ ਵੋਲਟੇਜ ਦੀ ਜ਼ਰੂਰ ਧਿਆਨ ਰੱਖੋ ਕਿਉਂਕਿ ਜੇਕਰ ਪਾਵਰਬੈਂਕ ਦੀ ਆਊਟਪੁਟ ਵੋਲਟੇਜ ਫੋਨ ਦੀ ਆਊਟਪੁਟ ਵੋਲਟੇਜ ਦੇ ਬਰਾਬਰ ਨਹੀਂ ਹੋਵੇਗੀ ਤਾਂ ਇਸ ਨਾਲ ਫੋਨ ਦੀ ਬੈਟਰੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਫੋਨ ਸਹੀ ਚਾਰਜ ਵੀ ਨਹੀਂ ਹੋਵੇਗਾ ਅਤੇ ਤੁਹਾਨੂੰ ਚੰਗਾ ਬੈਕਅਪ ਵੀ ਨਹੀਂ ਮਿਲੇਗਾ।

Rakesh

This news is Content Editor Rakesh