Kawasaki Ninja 650 ਭਾਰਤ ’ਚ ਲਾਂਚ, ਕੀਮਤ 6.45 ਲੱਖ ਰੁਪਏ ਤੋਂ ਸ਼ੁਰੂ

01/25/2020 1:41:23 PM

ਆਟੋ ਡੈਸਕ– ਕਾਵਾਸਾਕੀ ਨੇ ਆਖਿਰਕਾਰ ਬੀ.ਐੱਸ.-6 ਇੰਜਣ ਦੇ ਨਾਲ ਆਪਣੀ ਨਿੰਜਾ 650 ਸੁਪਰ ਬਾਈਕ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 6.45 ਲੱਖ ਰੁਪਏ ਤੋਂ ਲੈ ਕੇ 6.75 ਲੱਖ ਰੁਪਏ ਤਕ ਰੱਖੀ ਗਈ ਹੈ। ਕੰਪਨੀ ਬਾਈਕ ਦੀ ਡਲਿਵਰੀ ਫਰਵਰੀ ’ਚ ਸ਼ੁਰੂ ਕਰ ਸਕਦੀ ਹੈ। 

ਬਾਈਕ ’ਚ ਕੀਤ ਗਏ ਬਦਲਾਅ
ਕਾਵਾਸਾਕੀ ਨਿੰਜਾ 650 ਦਾ ਨਿਰਮਾਣ ਭਾਰਤ ’ਚ ਕੀਤਾ ਜਾ ਰਿਹਾ ਹੈ। ਨਵੀਂ ਬੀ.ਐੱਸ.-6 ਨਿੰਜਾ 650 ’ਚ ਟਵਿਨ ਐੱਲ.ਈ.ਡੀ. ਹੈੱਡਲਾਈਟ ਅਤੇ ਟੇਲਲਾਈਟ ਦਿੱਤੀ ਗਈ ਹੈ, ਉਥੇ ਹੀ ਬਾਈਕ ’ਚ 4.3 ਇੰਚ ਦਾ ਡਿਜੀਟਲ ਟੀ.ਐੱਫ.ਟੀ. ਇੰਸਟਰੂਮੈਂਟ ਕਲੱਸਟਰ ਵੀ ਮਿਲੇਗਾ। ਇਸ ਬਾਈਕ ’ਚ ਨਵਾਂ ਕਾਊਲ, ਵਿੰਡਸ਼ੀਲਟ ਅਤੇ ਨਵੀਂ ਪੈਸੰਜਰ ਸੀਟ ਲਗਾਈ ਗਈ ਹੈ। ਇਨਲੋਪ ਦੇ ਨਵੇਂ ਸਪੋਰਟਮੈਕਸ ਟਾਇਰਜ਼ ਸੜਕ ’ਤੇ ਬਿਹਤਰ ਪਕੜ ਬਣਾਈ ਰੱਖਣ ’ਚ ਕਾਫੀ ਮਦਦ ਕਰਦੇ ਹਨ। 

ਸੇਫਟੀ ਫੀਚਰਜ਼
ਇਸ ਬਾਈਕ ’ਚ ਫਰੰਟ ’ਚ ਟੈਲੀਸਕੋਪਿਕ ਫੋਰਕ ਜਦਕਿ ਪਿੱਛੇ ਮੋਨੋਸ਼ਾਕ ਸਸਪੈਂਸ਼ਨ ਲੱਗਾ ਹੈ। ਸੇਫਟੀ ਦੇ ਲਿਹਾਜ ਨਾਲ ਇਸ ਦੇ ਅੱਗੇ ਡਿਊਲ ਪੇਟਲ ਡਿਸਕ ਬ੍ਰੇਕ ਜਦਕਿ ਪਿੱਛੇ ਸਿੰਗਲ ਪੇਟਲ ਡਿਸਕ ਬ੍ਰੇਕ ਲੱਗੀ ਹੈ। 

ਇੰਜਣ
ਇਸ ਬਾਈਕ ’ਚ 649 ਸੀਸੀ ਦਾ ਟਵਿਨ ਸਿਲੰਡਰ ਬੀ.ਐੱਸ.-6 ਇੰਜਣ ਲੱਗਾ ਹੈ ਜੋ 8000 ਆਰ.ਪੀ.ਐੱਮ. ’ਤੇ 68 ਪੀ.ਐੱਸ. ਪਾਵਰ ਅਤੇ 64 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਟ੍ਰਾਂਸਮਿਸ਼ਨ ਲਈ ਬਾਈਕ ’ਚ 6-ਸਪੀਡ ਗਿਅਰਬਾਕਸ ਲਗਾਇਆ ਗਿਆ ਹੈ। 

ਮਾਈਲੇਜ
ਬਾਈਕ ਦੀ ਫਿਊਲ ਟੈਂਕ ਕਪੈਸਿਟੀ 15 ਲੀਟਰ ਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਬਾਈਕ ਦੇ ਇੰਜਣ ’ਚ ਕਾਫੀ ਸੁਧਾਰ ਕੀਤੇ ਗਏ ਹਨ ਜਿਸ ਦੀ ਮਾਈਲੇਜ 25 ਕਿਲੋਮੀਟਰ ਪ੍ਰਤੀ ਲੀਟਰ ਹੋਣ ਦਾ ਅਨੁਮਾਨ ਹੈ।