Jivi ਮੋਬਾਇਲ ਨੇ ਲਾਂਚ ਕੀਤਾ Touch and Type 4G ਸਮਾਰਟਫੋਨ

Wednesday, Dec 13, 2017 - 03:53 PM (IST)

Jivi ਮੋਬਾਇਲ ਨੇ ਲਾਂਚ ਕੀਤਾ Touch and Type 4G ਸਮਾਰਟਫੋਨ

ਜਲੰਧਰ- ਮੋਬਾਇਲ ਫੋਨ ਨਿਰਮਾਤਾ ਕੰਪਨੀ ਜੀ. ਵੀ ਮੋਬਾਇਲਸ ਨੇ ਅੱਜ ਟੱਚ ਐਂਡ ਟਾਈਪ 4 ਜੀ ਸਮਾਰਟਫੋਨ 'ਰੇਵਲੂਸ਼ਨ ਟੀ. ਐੱਨ. ਟੀ. ਥ੍ਰੀ' ਲਾਂਚ ਕਰਨ ਦੀ ਘੋਸ਼ਣਾ ਕੀਤੀ ਜਿਸ ਦੀ ਕੀਮਤ 4999 ਰੁਪਏ ਹੈ। ਕੰਪਨੀ ਨੇ ਇੱਥੇ ਕਿਹਾ ਕਿ 22 ਖੇਤਰੀ ਭਾਸ਼ਾਵ ਨੂੰ ਸਪੋਰਟ ਕਰਨ ਵਾਲਾ ਇਹ ਸਮਾਰਟਫੋਨ ਕ੍ਰਾਂਤੀਵਾਦੀ ਬਦਲਾਅ ਲਿਆਉਣ ਵਾਲਾ ਹੈ ਕਿਉਂਕਿ ਟੱਚ ਅਤੇ ਟਾਈਪ ਵਾਲਾ ਇਹ ਅਨੋਖਾ ਉਤਪਾਦ ਹੈ। ਇਸ ਦੇ ਟਾਪ 'ਚ ਟੱਚ ਸਕ੍ਰੀਨ ਅਤੇ ਬਾਟਮ 'ਚ ਕੀ-ਬੋਰਡ ਜੋ ਕਵਾਰਟੀ ਨਹੀਂ ਇਕੋ ਜਿਹੇ ਕੀ-ਬੋਰਡ ਹੈ। ਇਸ 'ਚ 4 ਇੰਚ ਸਕ੍ਰੀਨ ਦੇ ਨਾਲ ਹੀ  ਪ੍ਰਿੰਟ ਸੈਂਸਰ ਵੀ ਹੈ। ਇਸ 'ਚ 2400 ਐੱਮ. ਏ. ਐੱਚ ਦੀ ਬੈਟਰੀ ਹੈ।  ਐਂਡ੍ਰਾਇਡ 7.0 ਆਪਰੇਟਿੰਗ ਸਿਸਟਮ ਅਤੇ ਕਵਾਡ-ਕੋਰ 1.4 ਗੀਗਾਹਟਰਜ਼ 4 ਕੋਰ ਪ੍ਰੋਸੈਸਰ 'ਤੇ ਅਧਾਰਿਤ ਇਸ ਸਮਾਰਟਫੋਨ 'ਚ ਇਕ ਜੀ. ਬੀ. ਰੈਮ ਅਤੇ ਅੱਠ ਜੀ. ਬੀ ਇੰਟਰਨਲ ਮੈਮਰੀ ਹੈ, ਜਿਸ ਨੂੰ 64 ਜੀ. ਬੀ ਤੱਕ ਵਧਾਈ ਜਾ ਸਕਦੀ ਹੈ। ਇਸ 'ਚ 5ਮੈਗਾਪਿਕਸਲ ਦਾ ਰਿਅਰ ਅਤੇ 2ਮੈਗਾਪਿਕਸਲ ਫਰੰਟ ਕੈਮਰਾ ਹੈ।

ਜੀਵੀ ਮੋਬਾਇਲਸ ਦੇ ਇਸ ਪ੍ਰੋਡਕਟ ਦੇ ਸੋਰਸਿੰਗ ਪਾਰਟਨਰ ਕਾਨਪਲੇਕਸ ਇੰਟਰਨੈਸ਼ਨਲ (ਹਾਂਗਕਾਂਗ) ਦੇ ਪ੍ਰਬੰਧ ਨਿਦੇਸ਼ਕ ਸੀ ਪੀ ਬਥੇਜਾ ਨੇ ਕਿਹਾ ਕਿ ਚੰਗੀ ਪ੍ਰੋਡਕਟ ਦੀ ਪਹਿਚਾਣ ਰੱਖਣ ਵਾਲੇ ਭਾਰਤੀ ਗਾਹਕਾਂ ਨੂੰ ਨਵਾਂ ਪ੍ਰੋਡਕਟ ਦੇਣਾ ਉਨ੍ਹਾਂ ਦੇ ਲਈ ਬੇਹੱਦ ਖੁਸ਼ੀ ਦੀ ਗੱਲ ਹੈ। ਇਸ 'ਚ ਉਨ੍ਹਾਂ ਨੂੰ ਇਕੱਠੇ ਫੀਚਰ ਫੋਨ ਦੇ ਕੀ-ਪੈਡ ਦਾ ਵੀ ਆਨੰਦ ਮਿਲੇਗਾ। ਦੇਸ਼ 'ਚ ਪਹਿਲੀ ਵਾਰ ਇਹ ਅਨੋਖਾ ਪ੍ਰੋਡਕਟ ਪੇਸ਼ ਕੀਤਾ ਗਿਆ ਹੈ। ਇਹ ਇਕ ਸਿਰਫ 4 ਜੀ ਸਮਾਰਟਫੋਨ ਹੈ ਜਿਸ 'ਚ ਟੱਚ ਸਕ੍ਰੀਨ ਅਤੇ ਕੀ ਪੈਡ ਦੋਨੋਂ ਹਨ।


Related News