ਭਾਰਤ ’ਚ ਲਾਂਚ ਹੋਇਆ ਫਲਿੱਪ ਫੀਚਰ ਫੋਨ, ਜਾਣੋ ਕੀਮਤ ਤੇ ਖੂਬੀਆਂ

02/12/2019 2:19:54 PM

ਗੈਜੇਟ ਡੈਸਕ– ਉਂਝ ਤਾਂ ਭਾਰਤੀ ਮੋਬਾਇਲ ਬਾਜ਼ਾਰ ਹੁਣ ਪੂਰੀ ਤਰ੍ਹਾਂ ਸਮਾਰਟਫੋਨ ਦੇ ਹਵਾਲੇ ਹੋ ਚੁੱਕਾ ਹੈ ਪਰ ਨੋਕੀਆ, ਜਿਓ ਅਤੇ ਲਾਵਾ ਵਰਗੀਆਂ ਕੁਝ ਕੰਪਨੀਆਂ 4ਜੀ ਫੀਚਰ ਫੋਨ ਵੀ ਪੇਸ਼ ਕਰ ਰਹੀਆਂ ਹਨ। ਕਰ ਤੁਸੀਂ ਕਿਸੇ ਸਟਾਈਲਿਸ਼ ਫੀਚਰ ਫੋਨ ਦੀ ਭਾਲ ਕਰ ਰਹੇ ਹੋ ਤਾਂ ਤੁਹਾਡੇ ਲਈ ਮੋਬਾਇਲ ਫੋਨ ਬ੍ਰਾਂਡ ਜੀਵੀ ਮੋਬਾਇਲਸ ਨੇ ਇਕ ਸਟਾਈਲਿਸ਼ ਫੀਚਰ ਫੋਨ ਪੇਸ਼ ਕੀਤਾ ਹੈ। ਜੀਵੀ ਦੇ ਇਸ ਫਲਿੱਪ ਫੋਨ ਦਾ ਨਾਂ Flip 6 ਹੈ। ਇਸ ਫੋਨ ਦੇ ਨਾਲ 1 ਸਾਲ ਦੀ ਵਾਰੰਟੀ ਦੇ ਨਾਲ 111 ਦਿਨਾਂ ਦੀ ਫੋਨ ਅਤੇ ਸਕਰੀਨ ਰਿਪਲੇਸਮੈਂਟ ਸੁਵਿਧਾ ਵੀ ਦੇ ਰਹੀ ਹੈ। 

PunjabKesari

Jivi Flip 6 ਦੇ ਫੀਚਰਜ਼
ਫੋਨ ’ਚ 2.4 ਇੰਚ ਦੀ ਡਿਸਪਲੇਅ ਹੈ। ਇਸ ਤੋਂ ਇਲਾਵਾ ਫੋਨ ’ਚ ਫਲੈਸ਼ ਲਾਈਟ ਦੇ ਨਾਲ ਵੀ.ਜੀ.ਏ. ਕੈਮਰਾ ਵੀ ਦਿੱਤਾ ਗਿਆ ਹੈ। ਇਸ ਫੋਨ ’ਚ 3.5mm ਦਾ ਆਡੀਓ ਜੈੱਕ, 1200mAh ਬੈਟਰੀ, ਬਲੂਟੁੱਥ, ਟਾਰਚ ਲਾਈਟ, ਐੱਫ.ਐੱਮ. ਰੇਡੀਓ ਵਰਗੇ ਫੀਚਰਜ਼ ਹਨ। ਇਸ ਤੋਂ ਇਲਾਵਾ ਫੋਨ ’ਚ ਕਾਲ ਰਿਕਾਰਡ ਕਰਨ ਲਈ ਇਕ ਆਟੋ ਕਾਲ ਰਿਕਾਰਡਰ ਦੀ ਸੁਵਿਧਾ ਹੈ। ਫੋਨ ’ਚ ਮੋਬਾਇਲ ਟ੍ਰੈਕਰ ਵੀ ਹੈ।

ਇਹ ਫੋਨ 128 ਜੀ.ਬੀ. ਤਕ ਐਕਪੈਂਡੇਬਲ ਮੈਮਰੀ ਨੂੰ ਸਪੋਰਟ ਕਰਦਾ ਹੈ। ਫੋਨ ’ਚ 32 ਐੱਮ.ਬੀ. ਰੈਮ ਹੈ ਅਤੇ ਡਿਊਲ ਸਿਮ ਸਪੋਰਟ ਦਿੱਤਾ ਗਿਆ ਹੈ ਜੋ ਕਿ 2 ਜੀ ਨੈੱਟਵਰਕ ਦੇ ਸਪੋਰਟ ਦੇ ਨਾਲ ਆਉਂਦਾ ਹੈ, ਹਾਲਾਂਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ 4ਜੀ ਦੇ ਜਮਾਨੇ ’ਚ 2ਜੀ ਫੀਚਰ ਫੋਨ ਲਾਂਚ ਕਰਨ ਦਾ ਕੀ ਮਤਲਬ ਹੈ। ਇਸ ਦਾ ਜਵਾਬ ਜੀਵੀ ਮੋਬਾਇਲਸ ਹੀ ਦੇਵੇਗੀ। ਫੋਨ ’ਚ ਜੀ.ਪੀ.ਐੱਸ. ਦਾ ਵੀ ਸਪੋਰਟ ਨਹੀਂ ਹੈ। ਇਸ ਫੋਨ ਦੀ ਕੀਮਤ ਫਲਿਪਕਾਰਟ ਤੋਂ 1,699 ਰੁਪਏ ’ਚ ਹੋ ਰਹੀ ਹੈ। 


Related News