ਵਰਲਡ ਕਮਿਊਨੀਕੇਸ਼ਨ ਐਵਾਰਡਸ 'ਚ JioTV ਨੇ ਜਿੱਤਿਆ IPTV ਇਨੋਵੇਸ਼ਨ ਐਵਾਰਡ

11/12/2019 8:03:26 PM

ਗੈਜੇਟ ਡੈਸਕ—ਲੰਡਨ 'ਚ ਇਕ ਸਮਾਹੋਰ 'ਚ ਵਰਲਡ ਕਮਿਊਨੀਕੇਸ਼ਨ ਐਵਾਰਡ 2019 'ਚ ਟੀ.ਵੀ. ਅਤੇ ਬ੍ਰਾਡਕਾਸਟ ਕੰਟੈਂਟ ਐਪ ਜਿਓ ਟੀ.ਵੀ. ਨੂੰ ਆਈ.ਪੀ.ਟੀ.ਵੀ. ਇਨੋਵੇਸ਼ਨ ਲਈ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਟੋਟਲ ਟੈਲੀਕਾਮ ਦੁਆਰਾ 1999 'ਚ ਸ਼ੁਰੂ ਕੀਤੇ ਗਏ ਵਰਲਡ ਕਮਿਊਨੀਕੇਸ਼ਨ ਐਵਾਰਡ , ਗਲੋਬਲੀ ਦੂਰਸੰਚਾਰ ਆਪਰੇਟਰਾਂ ਅਤੇ ਸਫਲ ਇਨੋਵੇਸ਼ਨ ਕਰਨ ਵਾਲੇ ਲੋਕਾਂ ਦੇ ਐਕਸੀਲੈਂਸ ਨੂੰ ਸਨਮਾਨਿਤ ਕਰਦਾ ਹੈ।
ਟੈਲੀਕਾਮ ਮਾਹਰਾਂ ਦੇ ਇਕ ਪੈਨਲ ਨੇ 25 ਸ਼੍ਰੇਣੀਆਂ 'ਚ ਜੇਤੂਆਂ ਦੀ ਚੋਣ ਕੀਤੀ। ਇਹ ਐਵਾਰਡ ਲਿਵਿਆ ਰੋਸੂ, ਮਾਰਕੀਟਿੰਗ ਚੇਅਰ ਅਤੇ ਬੋਰਡ ਦੇ ਮੈਂਬਰ, ਹੋਮਗ੍ਰਿਡ ਫੋਰਮ ਅਤੇ ਐੱਮ.ਸੀ. ਦੁਆਰਾ ਪ੍ਰਦਾਨ ਕੀਤੇ ਗਏ। ਉੱਥੇ ਸ਼ਾਮ ਦੇ ਸਮਾਹੋਰ ਲਈ ਜਾਨ ਸਿੰਪਸਨ, ਵਰਲਡ ਅਫੇਅਰਸ ਐਡੀਟਰ ਮੌਜੂਦ ਸਨ।

ਜਿਓ ਟੀ.ਵੀ. ਦੀ ਜਿੱਤ 'ਤੇ ਜੱਜਾਂ ਨੇ ਕਿਹਾ ਕਿ ਦੁਨੀਆ ਭਰ 'ਚ ਟੈਲੀਕਾਮ ਕੰਪਨੀਆਂ ਇਕ-ਦੂਜੇ ਤੋਂ ਅਗੇ ਨਿਕਲਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ। ਕੰਟੈਂਟ ਹੁਣ ਕਾਫੀ ਮਹਤੱਵਪੂਰਨ ਹੋ ਗਿਆ ਹੈ ਅਤੇ ਉਸ ਨੂੰ ਲਗਾਤਾਰ ਵੱਖ-ਵੱਖ ਸਰਵਿਸੇਜ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਕੈਟੇਗਰੀ 'ਚ ਕਈ ਕਾਫੀ ਵੱਡੇ ਮੁਕਾਬਲੇ ਕਰਵਾਏ ਗਏ ਅਤੇ ਜਿਓ ਨੇ ਆਪਣੇ ਆਨਲਾਈਨ ਟੀ.ਵੀ. ਆਫਰਸ 'ਚ ਆਪਣੇ ਤੋਂ ਪੁਰਾਣੀ ਕਈ ਕੰਪਨੀਆਂ ਨੂੰ ਪਿਛੇ ਛੱਡ ਦਿੱਤਾ ਹੈ। ਜੇਤੂ (ਜਿਓ ਟੀ.ਵੀ.) ਪੂਰੇ ਬੋਰਡ 'ਚ ਵਪਾਰਕ, ਵਿਸ਼ੇਸ਼ਤਾ ਭਰਪੂਰ ਅਤੇ ਨਵੀਨ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਦੀ ਹੈ। ਲੱਖਾਂ ਗਾਹਕਾਂ ਲਈ ਇਹ ਰੀਅਲ 'ਚ ਇਕ ਗੇਮਚੇਂਜਰ ਹੈ।

ਰਿਲਾਇੰਸ ਜਿਓ ਡਿਜ਼ੀਟਲ ਆਫਰਸ ਨੂੰ ਪੇਸ਼ ਕਰਨ 'ਚ ਮੋਹਰੀ ਹੈ ਅਤੇ ਉਸ ਨੂੰ 4 ਕੈਟੇਗਰੀਜ਼ 'ਚ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ 'ਚ ਬੈਸਟ ਆਪਰੇਟਰ ਇਨ ਏਮਜਰਿੰਗ ਮਾਰਕੀਟ, ਦਿ ਸੋਸ਼ਲ ਕੰਟਰੀਬਿਊਸ਼ਨ ਐਵਾਰਡ ਇਨੋਵੇਸ਼ਨ ਐਵਾਰਡ ਆਪਰੇਟਰ ਅਤੇ ਆਈ.ਪੀ.ਟੀ.ਵੀ. ਇਨੋਵੇਸ਼ਨ ਐਵਾਰਡ ਸ਼ਾਮਲ ਹੈ। ਜਿਓਫੋਨ ਅਤੇ ਜਿਓਇੰਟਰੈਕਟ ਨੂੰ ਪ੍ਰਸਿੱਧ ਜੱਜਾਂ ਦੇ ਪੈਨਲ ਦੁਆਰਾ ਕਾਫੀ ਜ਼ਿਆਦਾ ਸਹਾਰਿਆ ਗਿਆ ਅਤੇ ਉਨ੍ਹਾਂ ਨੂੰ ਸੋਸ਼ਲ ਕੰਟਰੀਬਿਊਸ਼ਨ ਐਵਾਰਡ ਅਤੇ ਦਿ ਇਨੋਵੇਸ਼ਨ ਆਪਰੇਟਰ ਕੈਟੇਗਰੀਜ਼ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ।

Karan Kumar

This news is Content Editor Karan Kumar