ਲਾਂਚਿੰਗ ਤੋਂ ਪਹਿਲਾਂ JioPhone Next ਦੇ ਫੀਚਰ ਲੀਕ, 13MP ਕੈਮਰੇ ਨਾਲ ਮਿਲੇਗਾ ਕੁਆਲਕਾਮ ਦਾ ਪ੍ਰੋਸੈਸਰ

08/14/2021 1:47:06 PM

ਗੈਜੇਟ ਡੈਸਕ– ਜੀਓ ਦੇ ਪਹਿਲੇ ਅਤੇ ਦੁਨੀਆ ਦੇ ਸਭ ਤੋਂ ਸਸਤੇ 4ਜੀ ਸਮਾਰਟਫੋਨ JioPhone Next ਦੀ ਲਾਂਚਿੰਗ ਅਗਲੇ ਮਹੀਨੇ ਭਾਰਤ ’ਚ ਸ਼ੁਰੂ ਹੋਣ ਵਾਲੀ ਹੈ। ਲਾਂਚਿੰਗ ਤੋਂ ਪਹਿਲਾਂ ਜੀਓ ਫੋਨ ਨੈਕਸਟ ਨੂੰ ਲੈ ਕੇ ਲੀਕ ਰਿਪੋਰਟਾਂ ਸਾਹਮਣੇ ਆਉਣ ਲੱਗੀਆਂ ਹਨ। ਜੀਓ ਫੋਨ ਨੈਕਸਟ ਨੂੰ ਗੂਗਲ ਅਤੇ ਜੀਓ ਨੇ ਸਾਂਝੇਦਾਰੀ ’ਚ ਤਿਆਰ ਕੀਤਾ ਹੈ। ਜੀਓ ਫੋਨ ਨੈਕਸਟ ਦੀ ਵਿਕਰੀ ਭਾਰਤ ’ਚ 10 ਸਤੰਬਰ ਤੋਂ ਸ਼ੁਰੂ ਹੋਵੇਗੀ। 

ਇਕ ਲੀਕ ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਜੀਓ ਫੋਨ ਨੈਕਸਟ ’ਚ 13 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਮਿਲੇਗਾ। ਇਸ ਤੋਂ ਇਲਾਵਾ ਫੋਨ ਨੂੰ ਕੁਆਲਕਾਮ ਦੇ ਪ੍ਰੋਸੈਸਰ ਨਾਲ ਪੇਸ਼ ਕੀਤਾ ਜਾਵੇਗਾ। ਜੀਓ ਫੋਨ ਨੈਕਸਟ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਐਂਡਰਾਇਡ 11 ਗੋ ਐਡੀਸ਼ਨ ਮਿਲੇਗਾ। ਇਸ ਤੋਂ ਇਲਾਵਾ ਫੋਨ ’ਚ ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ। ਇਸ ਫੋਨ ਦਾ ਐਲਾਨ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਹਾਲ ਹੀ ’ਚ ਹੋਈ ਆਪਣੀ ਸਾਲਾਨਾ ਬੈਠਕ ’ਚ ਕੀਤਾ ਸੀ। 

XDA ਡਿਵੈਲਪਰਜ਼ ਨੇ ਜੀਓ ਫੋਨ ਨੈਕਸਟ ਦੇ ਫੀਚਰਜ਼ ਨੂੰ ਲੈ ਕੇ ਕੁਝ ਜਾਣਕਾਰੀਆਂ ਦਿੱਤੀਆਂ ਹਨ ਜਿਨ੍ਹਾਂ ਮੁਤਾਬਕ, ਫੋਨ ਦਾ ਮਾਡਲ ਨੰਬਰ LS-5701-J ਹੈ। ਇਸ ਵਿਚ 720x1440 ਪਿਕਸਲ ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਮਿਲੇਗੀ ਅਤੇ ਇਸ ਵਿਚ ਕੁਆਲਕਾਮ QM215 ਪ੍ਰੋਸੈਸਰ ਹੋਵੇਗਾ ਜੋ ਕਿ ਇਕ ਕਵਾਡ-ਕੋਰ ਪ੍ਰੋਸੈਸਰ ਹੋਵੇਗਾ। ਗ੍ਰਾਫਿਕਸ ਲਈ ਐਡਰੀਨੋ 308 ਜੀ.ਪੀ.ਯੂ. ਮਿਲੇਗਾ। 

ਫੋਨ ’ਚ X5 LTE ਮੋਡਮ ਦਾ ਸਪੋਰਟ ਹੋਵੇਗਾ ਅਤੇ ਕੁਨੈਕਟੀਵਿਟੀ ਲਈ ਬਲੂਟੁੱਥ v4.2, ਜੀ.ਪੀ.ਐੱਸ. ਮਿਲੇਗਾ। ਫੋਨ ਦਾ ਕੈਮਰਾ 1080 ਪਿਕਸਲ ਯਾਨੀ ਫੁਲ-ਐੱਚ.ਡੀ. ’ਤੇ ਰਿਕਾਰਡਿੰਗ ਕਰਨ ’ਚ ਸਮਰੱਥ ਹੋਵੇਗਾ ਅਤੇ ਇਸ ਵਿਚ LPDDR3 ਰੈਮ ਨਾਲ eMMC 4.5 ਸਟੋਰੇਜ ਮਿਲੇਗੀ। 

ਫੋਨ ’ਚ 13 ਮੈਗਾਪਿਕਸਲ ਦਾ ਰੀਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਫੋਨ ਨਾਲ ਗੂਗਲ ਕੈਮਰਾ ਲੈੱਨਜ਼ ਸਮੇਤ ਕਈ ਤਰ੍ਹਾਂ ਦੇ ਐਪਸ ਪ੍ਰੀ-ਇੰਸਟਾਲ ਮਿਲਣਗੇ। ਭਾਰਤ ’ਚ ਜੀਓ ਫੋਨ ਨੈਕਸਟ ਦੀ ਕੀਮਤ 4,000 ਰੁਪਏ ਤੋਂ ਘੱਟ ਹੋ ਸਕਦੀ ਹੈ। 


Rakesh

Content Editor

Related News