ਸਿਰਫ 500 ਰੁਪਏ ’ਚ ਤੁਹਾਡਾ ਹੋ ਸਕਦੈ JipPhone Next, ਜਾਣੋ ਕਿਵੇਂ

09/04/2021 6:14:17 PM

ਗੈਜੇਟ ਡੈਸਕ– ਜੀਓ ਫੋਨ ਨੈਕਸਟ ਦੀ ਵਿਕਰੀ ਭਾਰਤ ’ਚ 10 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਕੰਪਨੀ ਇਸ ਲਈ ਵੱਡੀ ਤਿਆਰੀ ’ਚ ਹੈ। ਇਸ ਫੋਨ ਨੂੰ ਰਿਲਾਇੰਸ ਏ.ਜੀ.ਐੱਮ. ਦੌਰਾਨ ਜੂਮ ’ਚ ਪੇਸ਼ ਕੀਤਾ ਗਿਆ ਸੀ। ਉਮੀਦ ਹੈ ਕਿ ਜਲਦ ਹੀ ਇਸ ਦੀ ਪ੍ਰੀ-ਬੁਕਿੰਗ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਇਸ 4ਜੀ ਫੋਨ ਨੂੰ ਗੂਗਲ ਦੀ ਸਾਂਝੇਦਾਰੀ ਨਾਲ ਬਣਾਇਆ ਗਿਆ ਹੈ। 

ਜਾਣਕਾਰੀ ਮੁਤਾਬਕ, ਜੀਓ ਨੇ ਅਗਲੇ 6 ਮਹੀਨਿਆਂ ’ਚ ਜੀਓ ਫੋਨ ਨੈਕਸਟ ਦੀਆਂ 50 ਮਿਲੀਅਨ ਇਕਾਈਆਂ ਵੇਚਣ ਦਾ ਟੀਚਾ ਰੱਖਿਆ ਹੈ। ਪਤਾ ਲੱਗਾ ਹੈਕਿ ਇਸ ਲਈ ਟੈਲੀਕਾਮ ਕੰਪਨੀ ਨੇ ਸਟੇਟ ਬੈਂਕ ਆਫ ਇੰਡੀਆ, ਪਿਰਾਮਲ ਕੈਪਿਟਲ, IDFC ਫਾਈਨਾਂਸ ਦੇ ਨਾਲ ਸਾਂਝੇਦਾਰੀਕੀਤੀ ਹੈ। ਇਨ੍ਹਾਂ ਤੋਂ ਜੀਓ ਨੂੰ 10,000 ਕਰੋੜ ਰੁਪਏ ਦੇ ਵਪਾਰ ਦੀ ਉਮੀਦ ਹੈ। 

ਜੂਨ ’ਚ ਰਿਲਾਇੰਸ ਏ.ਜੀ.ਐੱਮ. ਦੌਰਾਨ ਕੰਪਨੀ ਨੇ ਇਹ ਦਾਅਵਾ ਕੀਤਾ ਸੀ ਕਿ ਜੀਓ ਫੋਨ ਨੈਕਸਟ ਨਾ ਸਿਰਫ ਭਾਰਤ ਸਗੋਂ ਪੂਰੀ ਦੁਨੀਆ ਦਾ ਸਭ ਤੋਂ ਸਸਤਾ 4ਜੀ ਸਮਾਰਟਫੋਨ ਹੋਵੇਗਾ। ਹੁਣ ਰਿਪੋਰਟ ਰਾਹੀਂ ਪਤਾ ਲੱਗਾ ਹੈ ਕਿ ਇਸ ਦੇ ਦੋ ਮਾਡਲ ਆਉਣਗੇ। ਇਕ ਬੇਸਿਕ ਮਾਡਲ ਹੋਵੇਗਾ ਅਤੇ ਦੂਜਾ ਐਡਵਾਂਸ। ਰਿਪੋਰਟ ਮੁਤਾਬਕ ਜੀਓ ਫੋਨ ਨੈਕਸਟ ਦੀ ਬੇਸਿਕ ਦੀ ਕੀਮਤ ਲਗਭਗ 5,000 ਰੁਪਏ ਰੱਖੀ ਜਾ ਸਕਦੀ ਹੈ। ਜਿਓ ਫੋਨ ਨੈਕਸਟ ਐਡਵਾਂਸ ਦੀ ਵਿਕਰੀ ਲਗਭਗ 7,000 ਰੁਪਏ ’ਚ ਕੀਤੀ ਜਾਵੇਗੀ। 

ਨਾਲ ਹੀ ਲੋਕਾਂ ’ਤੇ ਫੋਨ ਦੀ ਕੀਮਤ ਦਾ ਭਾਰ ਇਕਦਮ ਨਾ ਪਵੇ ਇਸ ਲਈ ਜੀਓ ਫੋਨ ਨੈਕਸਟ ਦੀ ਵਿਕਰੀ ਇਕ ਸਕੀਮ ਤਹਿਤ ਕੀਤੀ ਜਾਵੇਗੀ। ਫੋਨ ਖਰੀਦਦੇ ਸਮੇਂ ਗਾਹਕਾਂ ਨੂੰ ਸਾਰੇ ਪੈਸੇ ਇਕੱਠੇ ਨਹੀਂ ਦੇਣੇ ਪੈਣਗੇ। ਗਾਹਕ ਚਾਹੁਣ ਤਾਂ ਫੋਨ ਖਰੀਦਦੇ ਸਮੇਂ ਡਿਵਾਈਸ ਦੀ ਕੀਮਤ ਦਾ ਸਿਰਫ 10 ਫੀਸਦੀ ਦੇ ਸਕਦੇ ਹਨ ਅਤੇ ਬਾਕੀ ਬਚੀ ਰਕਮ ਉਪਰ ਦੱਸੇ ਗਏ ਬੈਂਕਾਂ ਅਤੇ ਫਾਈਨਾਂਸ ਕੰਪਨੀਆਂ ਨੂੰ ਈ.ਐੱਮ.ਆਈ. ਰਾਹੀਂ ਦੇ ਸਕਦੇ ਹਨ। 

ਅਜਿਹੇ ’ਚ ਗਾਹਕ ਜੀਓ ਫੋਨ ਨੈਕਸਟ ਬੇਸਿਕ ਨੂੰ ਸਿਰਫ 500 ਰੁਪਏ ਦੇ ਕੇ ਜੀਓ ਫੋਨ ਨੈਕਸਟ ਐਡਵਾਂਸ ਨੂੰ ਸਿਰਫ 700 ਰੁਪਏ ਦੇ ਕੇ ਖਰੀਦ ਸਕਣਗੇ। ਬਚੀ ਰਕਮ ਗਾਹਕ ਆਸਾਨ ਕਿਸਤਾਂ ਰਾਹੀਂ ਦੇ ਸਕਣਗੇ। ਰਿਪੋਰਟ ਮੁਤਾਬਕ, ਉਪਰ ਦੱਸੇ ਬੈਂਕਾਂ ਤੋਂ ਇਲਾਵਾ ਰਿਲਾਇੰਸ ਜੀਓ ਨੇ ਚਾਰ ਨਾਨ-ਬੈਂਕਿੰਗ ਫਾਈਨਾਂਸ ਕੰਪਨੀਆਂ (NBFCs) ਦੇ ਨਾਲ 2,500 ਕਰੋੜ ਰੁਪਏ ਦੇ ਕ੍ਰੈਡਿਟ ਸਪੋਰਟ ਡੀਲਸ ’ਤੇ ਵੀ ਸਾਈਨ ਕੀਤੇ ਹਨ। 


Rakesh

Content Editor

Related News