ਜਿਓਮੀਟ ਨੇ ਹੈਕਿੰਗ ਤੋਂ ਬਚਣ ਲਈ ਕਈ ਸੁਰੱਖਿਆ ਫੀਚਰ ਕੀਤੇ ਸ਼ਾਮਲ

07/08/2020 1:53:15 AM

ਗੈਜੇਟ ਡੈਸਕ—ਰਿਲਾਇੰਸ ਇੰਡਸਟਰੀਜ਼ ਨੇ ਆਪਣੀ ਅਸੀਮਿਤ ਮੁਫਤ ਵੀਡੀਓ ਕਾਨਫਰੰਸਿੰਗ ਐਪ 'ਜਿਓਮੀਟ' 'ਚ ਹੋਰ ਸੁਰੱਖਿਆ ਫੀਚਰ ਜੋੜੇ ਹਨ। ਇਸ ਦਾ ਮਕੱਸਦ ਜ਼ੂਮ ਵਰਗੇ ਐਪ 'ਤੇ ਹੋਏ ਸਾਈਬਰ ਹਮਲਿਆਂ ਨਾਲ ਅਤੇ ਹੈਕਰਾਂ ਤੋਂ ਐਪ ਦੀ ਸੁਰੱਖਿਆ ਕਰਨਾ ਹੈ। ਜ਼ੂਮ ਐਪ 'ਤੇ ਹੋਏ ਹੈਕਰਾਂ ਦੇ ਹਮਲੇ 'ਚ ਲੋਕਾਂ ਨੂੰ ਉਨ੍ਹਾਂ ਦੀ ਸਕਰੀਨ 'ਤੇ ਅਸ਼ਲੀਲ ਤਸਵੀਰਾਂ ਦਿਖਣੀਆਂ ਸ਼ੁਰੂ ਹੋਈਆਂ ਸਨ। ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਜਿਓਮੀਟ 'ਤੇ ਗਾਹਕ 24 ਘੰਟੇ ਮੁਫਤ ਵੀਡੀਓ ਕਾਨਫਰੰਸ ਕਰ ਸਕਦੇ ਹਨ। ਇਹ ਇਕ ਕੋਡ ਭਾਸ਼ਾ ਅਤੇ ਪਾਸਵਰਡ ਨਾਲ ਸੁਰੱਖਿਅਤ ਹੈ।

ਕੰਪਨੀ ਨੇ ਕਾਨਫਰੰਸ ਆਯੋਜਿਤ ਕਰਨ ਵਾਲੇ ਜ਼ਿਆਦਾ ਸੁਰੱਖਿਆ ਫੀਚਰ ਵੀ ਐਪ 'ਚ ਜੋੜੇ ਹਨ। ਇਸ ਸੁਰੱਖਿਆ ਫੀਚਰ ਤਹਿਤ ਉਨ੍ਹਾਂ ਨੂੰ ਬਿਨਾਂ ਲਾਗਇਨ ਜਾਂ ਆਪਣੀ ਪਛਾਣ ਜ਼ਾਹਿਰ ਕਰੇ ਕਾਨਫਰੰਸ 'ਚ ਸ਼ਾਮਲ ਹੋਣ ਵਾਲਿਆਂ ਨੂੰ ਰੋਕਣ ਦਾ ਅਧਿਕਾਰ ਮਿਲਦਾ ਹੈ। ਸੂਤਰਾਂ ਨੇ ਦੱਸਿਆ ਕਿ ਜਿਓਮੀਟ ਨੇ ਸਾਰਿਆਂ ਲਈ ਆਪਣਾ ਸੰਚਾਲਨ ਸ਼ੁਰੂ ਕਰਨ ਦੇ ਇਕ ਹਫਤੇ ਦੇ ਅੰਦਰ ਹੀ ਸੁਰੱਖਿਆ ਨਾਲ ਜੁੜੇ ਕਈ ਫੀਚਰ ਜੋੜੇ ਹਨ। ਜ਼ੂਮ ਦੇ ਬਾਰੇ 'ਚ ਖਬਰਾਂ ਨੂੰ ਦੇਖਦੇ ਹੋਏ ਕੰਪਨੀ ਨੇ ਸਾਵਧਾਨੀ ਵਰਤੀ ਹੈ। ਕੰਪਨੀ ਨੇ ਕਿਹਾ ਕਿ ਜਿਓਮੀਟ ਦਾ ਅਪਡੇਟੇਡ ਵਰਜ਼ਨ ਹੁਣ ਗੂਗਲ ਪਲੇਅ ਅਤੇ ਐਪਲ ਐਪ ਸਟੋਰ 'ਤੇ ਉਪਲੱਬਧ ਹੈ।

Karan Kumar

This news is Content Editor Karan Kumar