Jio GigaFiber: ਅੱਜ ਹੋਵੇਗਾ ਇੰਤਜ਼ਾਰ ਖਤਮ, ਜਾਣੋ ਕੀ-ਕੀ ਮਿਲੇਗਾ ਫ੍ਰੀ

Thursday, Sep 05, 2019 - 11:24 AM (IST)

ਗੈਜੇਟ ਡੈਸਕ– ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਅੱਜ ਰਿਲਾਇੰਸ ਜਿਓ ਗੀਗਾ ਫਾਈਬਰ ਲਾਂਚ ਹੋਣ ਵਾਲਾ ਹੈ। ਕੰਪਨੀ ਨੇ ਪਿਛਲੇ ਸਾਲ 5 ਜੁਲਾਈ ਨੂੰ ਇਸ ਦਾ ਐਲਾਨ ਕੀਤਾ ਸੀ। ਕਈ ਮਹੀਨਿਆਂ ਤੋਂ ਜਿਓ ਗੀਗਾ ਫਾਈਬਰ ਦੀ ਬੀਟਾ ਟੈਸਟਿੰਗ ਦੇਸ਼ ਦੇ ਕੁਝ ਚੁਣੇ ਹੋਏ ਸ਼ਹਿਰਾਂ ’ਚ ਚੱਲ ਰਹੀ ਹੈ। 12 ਅਗਸਤ ਨੂੰ ਹੋਈ ਰਿਲਾਇੰਸ ਦੀ ਸਾਲਾਨਾ ਜਨਰਲ ਮੀਟਿੰਗ ’ਚ ਕੰਪਨੀ ਨੇ ਜਿਓ ਗੀਗਾ ਫਾਈਬਰ ਬਾਰੇ ਕਈ ਜਾਣਕਾਰੀਆਂ ਦਿੱਤੀਆਂ ਸਨ। ਹਾਲਾਂਕਿ,ਉਸ ਸਮੇੰ ਇਸ ਦੇ ਪਲਾਨਸ ਦੀ ਡਿਟੇਲਸ ਨਹੀਂ ਦਿੱਤੀ ਗਈ ਸੀ। 

ਅੱਜ ਕੰਪਨੀ ਇਸ ਦਾ ਕਮਰਸ਼ਲ ਲਾਂਚ ਕਰਨ ਵਾਲੀ ਹੈ ਅਤੇ ਅੱਜ ਹੀ ਇਸ ਦੇ ਪਲਾਨਸ ਦੀ ਸਾਰੇ ਡਿਟੇਲਸ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕੰਪਨੀ ਅੱਜ ਫ੍ਰੀ ਟੈਲੀਵਿਜ਼ਨ ਅਤੇ ਫ੍ਰੀ ਸੈੱਟ-ਟਾਪ ਬਾਕਸ ਪਲਾਨ ਦੀ ਪੂਰੀ ਡਿਟੇਲਸ ਵੀ ਪੇਸ਼ ਕਰੇਗੀ। ਕੰਪਨੀ ਗੀਗਾ ਫਾਈਬਰ ਦੇ ਟ੍ਰਾਇਲ ਨਾਲ ਜੁੜੇ ਯੂਜ਼ਰਜ਼ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਪ੍ਰੀਵਿਊ ਆਫਰ ਤਹਿਤ ਜਿਓ ਕਰੀਬ 5 ਲੱਖ ਗਾਹਕਾਂ ਨੂੰ ਫ੍ਰੀ ਹੋਮ ਬ੍ਰਾਡਬੈਂਡ ਸਰਵਿਸ ਆਫਰ ਕਰ ਸਕਦੀ ਹੈ। 

PunjabKesari

ਗੀਗਾ ਫਾਈਬਰ ਦੇ ਪਲਾਨ ਦੀ ਰੇਂਜ
ਜਿਓ ਗੀਗਾ ਫਾਈਬਰ ਦੇ ਪਲਾਨ ਦੀ ਰੇਂਜ 700 ਰੁਪਏ ਤੋਂ 10,000 ਰੁਪਏ ਤਕ ਹੋਵੇਗੀ।ਯਾਨੀ, ਪਲਾਨ ਦੀ ਸ਼ੁਰੂਆਤ 700 ਰੁਪਏ ਤੋਂ ਹੋਵੇਗੀ। ਰਿਲਾਇੰਸ ਜਿਓ 5 ਸਤੰਬਰ (ਅੱਜ) ਨੂੰ ਇਸ ਗੱਲ ਦਾ ਖੁਲਾਸਾ ਕਰੇਗੀ ਕਿ ਕਿੰਨੇ ਪਲਾਨ ਹੋਣਗੇ ਅਤੇ ਕਿਹੜੇ ਪਲਾਨ ’ਚ ਗਾਹਕਾਂ ਨੂੰ ਕੀ-ਕੀ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਯੂਜ਼ਰ ਲੋੜ ਮੁਤਾਬਕ ਪਲਾਨ ਦੀ ਚੋਣ ਕਰ ਸਕਣਗੇ। 

PunjabKesari

ਕੀ-ਕੀ ਮਿਲੇਗਾ ਫ੍ਰੀ
ਜਿਓ ਗੀਗਾ ਫਾਈਬਰ ਕੁਨੈਕਸ਼ਨ ਦੇ ਨਾਲ ਗਾਹਕਾਂ ਨੂੰ ਫ੍ਰੀ ’ਚ 4ਕੇ ਸੈੱਟ-ਟਾਪ ਬਾਕਸ ਮਿਲੇਗਾ। ਜਿਓ ਦੇ ਇਸ ਐਡਵਾਂਸਡ ਸੈੱਟ-ਟਾਪ ਬਾਕਸ ਦੀ ਮਦਦ ਨਾਲ ਇਕੱਠੇ ਚਾਰ ਲੋਕ ਵੀਡੀਓ ਕਾਨਫਰੈਂਸਿੰਗ ਕਰ ਸਕਣਗੇ। ਇਸ ਤੋਂ ਇਲਾਵਾ ਸੈੱਟ-ਟਾਪ ਬਾਕਸ ’ਚ ਖਾਸ ਮਲਟੀ-ਪਲੇਅਰ ਗੇਮਿੰਗ ਫੀਚਰ ਵੀ ਹੋਵੇਗਾ, ਜਿਸ ਨਾਲ ਇਕੱਠੇ ਚਾਰ ਪਲੇਅਰ ਖੇਡ ਸਕਣਗੇ। ਇਸ ਤੋਂ ਇਲਾਵਾ, ਗੀਗਾ ਫਾਈਬਰ ਕੁਨੈਕਸ਼ਨ ਦੇ ਨਾਲ ਫ੍ਰੀ 4ਕੇ ਐੱਲ.ਈ.ਡੀ. ਟੀਵੀ ਵੀ ਮਿਲੇਗਾ। ਇਹ ਟੀਵੀ ਜਿਓ ਫਾਰਐਵਰ ਐਨੁਅਲ ਪਲਾਨਸ ਲੈਣਵਾਲੇ ਗਾਹਕਾਂ ਨੂੰ ਮਿਲਣਗੇ। ਇਸ ਤੋਂ ਇਲਾਵਾ ਗਾਹਕਾਂ ਨੂੰ  JioFixedVoice ਲਾਈਨ ਸਰਵਿਸ ਵੀ ਮਿਲੇਗੀ। ਇਸ ਸਰਵਿਸ ਰਾਹੀਂ ਯੂਜ਼ਰ ਲੈਂਡਲਾਈਨ ਰਾਹੀਂ ਦੇਸ਼ ਭਰ ’ਚ ਕਿਸੇ ਵੀ ਨੰਬਰ ’ਤੇ ਫ੍ਰੀ ਕਾਲਿੰਗ ਕਰ ਸਕਣਗੇ। 

PunjabKesari

ਅਲੱਗ ਤੋਂ DTH ਕੁਨੈਕਸ਼ਨ ਦੀ ਲੋੜ ਨਹੀਂ
ਜਿਓ ਦਾ ਐਡਵਾਂਸਡ ਸੈੱਟ-ਟਾਪ ਬਾਕਸ ਗਾਹਕਾਂ ਨੂੰ ਲੋਕਲ ਕੇਬਲ ਆਪਰੇਟਰਾਂ ਵਲੋਂ ਆਫਰ ਕੀਤੇ ਜਾਣ ਵਾਲੇ ਸਾਰੇ ਟੀਵੀ ਚੈਨਲਸ ਉਪਲੱਬਧ ਕਰਵਾਏਗਾ। ਯਾਨੀ, ਗਾਹਕਾਂ ਨੂੰ ਅਲੱਗ ਤੋਂ DTH ਕੁਨੈਕਸ਼ਨ ਨਹੀਂ ਲੈਣਾ ਪਵੇਗਾ। ਇਸ ਤੋਂ ਇਲਾਵਾ, ਗਾਹਕਾਂ ਦੀ ਪਹੁੰਚ JioCinema, JioTV ਅਤੇ JioSaavn ਵਰਗੇਜਿਓ ਦੇ ਕੰਟੈਂਟ ਸਟਰੀਮਿੰਗ ਐਪਸ ਤਕ ਵੀ ਹੋਵੇਗੀ। ਨਾਲ ਹੀ, ਰਿਲਾਇੰਸ ਜਿਓ ਦਾ ਸੈੱਟ-ਟਾਪ ਬਾਕਸ ਕਈ ਕੈਟਾਗਿਰੀਜ਼ ’ਚ ਵਰਚੁਅਲ ਰਿਆਲਿਟੀ ਅਤੇ ਮਿਕਸਡ ਰਿਆਲਿਟੀ ਨੂੰ ਸਪੋਰਟ ਕਰੇਗਾ।

PunjabKesari

ਮਿਲੇਗੀ 1Gbps ਤਕ ਦੀ ਸਪੀਡ
ਰਿਲਾਇੰਸ ਜਿਓ ਆਪਣੀ ਹੋਮ ਬ੍ਰਾਡਬੈਂਡ ਸਰਵਿਸ ’ਚ ਗਾਹਕਾਂ ਨੂੰ ਹਾਈ ਸਪੀਡ ਇੰਟਰਨੈੱਟ ਦੇਣ ਵਾਲੀ ਹੈ। ਜਿਓ ਫਾਈਬਰ ’ਚ ਗਾਹਕਾਂ ਨੂੰ 100Mbps ਤੋਂ ਲੈ ਕੇ 1Gbps ਤਕ ਦੀ ਸਪੀਡ ਮਿਲੇਗੀ। ਰਿਲਾਇੰਸ ਜਿਓ 700 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ 100Mbps ਅਤੇ ਪ੍ਰੀਮੀਅਮ ਪਲਾਨ ’ਚ 1Gbps ਦੀ ਸਪੀਡ ਦੇਵੇਗੀ। ਇਨ੍ਹਾਂ ਦੋਵਾਂ ਪਲਾਨਸ ਤੋਂ ਇਲਾਵਾ ਕਈ ਹੋਰ ਪਲਾਨ ਮੌਜੂਦ ਹੋਣਗੇ, ਜਿਨ੍ਹਾਂ ’ਚ ਗਾਹਕਾਂ ਨੂੰ ਵੱਖ-ਵੱਖ ਸਪੀਡ ਦਿੱਤੀ ਜਾਵੇਗੀ। 

ਕਿੰਨਾ ਲੱਗੇਗਾ ਇੰਸਟਾਲੇਸ਼ਨ ਚਾਰਜ
ਰਿਲਾਇੰਸ ਇੰਡਸਟਰੀਜ਼ ਦੀ ਏ.ਜੀ.ਐੱਮ. (ਐਨੁਅਲ ਜਨਰਲ ਮੀਟਿੰਗ) ’ਚ ਕੰਪਨੀ ਨੇ ਸਾਫ ਕਰ ਦਿੱਤਾ ਸੀ ਕਿ ਜਿਓ ਗੀਗਾ ਫਾਈਬਰ ਦਾ ਇੰਸਟਾਲੇਸ਼ਨ ਗਾਹਕਾਂ ਲਈ ਪੂਰੀ ਤਰ੍ਹਾਂ ਫ੍ਰੀ ਹੋਵੇਗਾ। ਹਾਲਾਂਕਿ, ਇਹ ਫ੍ਰੀ ਇੰਸਟਾਲੇਸ਼ਨ ਸਕੀਮ ਕੁਝ ਹੀ ਦਿਨਾਂ ਲਈ ਯੋਗ ਹੈ। ਹਾਲਾਂਕਿ, ਜਿਓ ਗੀਗਾ ਫਾਈਬਰ ਦੇ ਨਾਲ ਆਉਣ ਵਾਲੇ ਰਾਊਟਰ ਲਈ ਕੰਪਨੀ ਗਾਹਕਾਂ ਤੋਂ 2,500 ਰੁਪਏ ਲਵੇਗੀ ਜੋ ਕਿ ਰਿਫੰਡੇਬਲ ਹੈ। 


Related News