ਜਿਓ ਵਲੋਂ ਫ੍ਰੀ ਕਾਲਿੰਗ ਬੰਦ ਕਰਨ ’ਤੇ ਲੋਕਾਂ ਨੇ ਇੰਝ ਕੱਢੀ ਆਪਣੀ ਭੜਾਸ (ਤਸਵੀਰਾਂ)

10/11/2019 3:38:41 PM

ਗੈਜੇਟ ਡੈਸਕ– ਜਿਓ ਨੇ ਦੂਜੇ ਨੈੱਟਵਰਕ ’ਤੇ ਫ੍ਰੀ ਕਾਲਿੰਗ ਬੰਦ ਕਰ ਦਿੱਤੀ ਹੈ। ਹੁਣ ਜਿਓ ਦੇ ਗਾਹਕਾਂ ਨੂੰ ਦੂਜੀ ਕੰਪਨੀ ਦੇ ਨੈੱਟਵਰਕ ’ਤੇ ਫੋਨ ਕਰਨ ਲਈ ਅਲੱਗ ਤੋਂ ਇੰਟਰਕੁਨਕਟ ਯੂਸੇਜ਼ ਚਾਰਜ (ਆਈ.ਯੂ.ਸੀ.) ਟਾਪ-ਅਪ ਕਰਵਾਉਣਾ ਹੋਵੇਗਾ ਜਿਸ ਦੀ ਸ਼ੁਰੂਆਤੀ ਕੀਮਤ 10 ਰੁਪਏ ਹੈ। 10 ਰੁਪਏ ਦੇ ਆਈ.ਯੂ.ਸੀ. ’ਚ 124 ਮਿੰਟ ਦੂਜੇ ਨੈੱਟਵਰਕ ’ਤੇ ਗੱਲ ਕਰਨ ਲਈ ਮਿਲਣਗੇ। ਉਥੇ ਹੀ 10 ਰੁਪਏ ਦੇ ਬਦਲੇ ਕੰਪਨੀ ਗਾਹਕਾਂ ਨੂੰ 1 ਜੀ.ਬੀ. ਫ੍ਰੀ ਡਾਟਾ ਦੇਵੇਗੀ। 

ਹਾਲਾਂਕਿ ਜਿਨ੍ਹਾਂ ਗਾਹਕਾਂ ਨੇ ਪਹਿਲਾਂ ਰੀਚਾਰਜ ਕਰਵਾ ਲਿਆ ਹੈ ਉਨ੍ਹਾਂ ਦੀ ਮਿਆਦ ਬਚੀ ਹੈ ਤਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਰੀਚਾਰਜ ਨਹੀਂ ਕਰਵਾਉਣਾ ਪਵੇਗਾ। ਮਿਆਦ ਖਤਮ ਹੋਣ ਤਕ ਉਹ ਸਾਰੇ ਨੈੱਟਵਰਕ ’ਤੇ ਫ੍ਰੀ ਕਾਲਿੰਗ ਕਰ ਸਕਣਗੇ। ਜਿਓ ਦੇ ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਆਪਣੀ ਭੜਾਸ ਕੱਢੀ ਹੈ। ਕਿਸੇ ਨੇ ਕਿਹਾ, ‘ਤੋ ਕਿਆ ਕਰੂ, ਅੰਬਾਨੀ ਸੇ ਰਿਸ਼ਤਾ ਤੋੜ ਲੂੰ’ ਤਾਂ ਕਿਸੇ ਨੇ ਕਿਹਾ- ਅੱਛਾ ਸਿਲਾ ਦੀਆ ਤੂਨੇ ਮੇਰੇ ਪਿਆਰ ਕਾ... ਤੁਹਾਨੂੰ ਦਿਖਾਉਂਦੇ ਹਾਂ ਲੋਕਾਂ ਦੇ ਕੁਝ ਅਜਿਹੇ ਹੀ ਸੋਸ਼ਲ ਮੀਡੀਆ ਰਿਐਕਸ਼ਨ।