ਰਿਲਾਇੰਸ ਲਿਆਈ Jio TV+, ਇਕ ਥਾਂ ਮਿਲੇਗਾ ਸਾਰੇ OTT ਪਲੇਟਫਾਰਮਾਂ ਦਾ ਮਜ਼ਾ

07/16/2020 11:43:44 AM

ਗੈਜੇਟ ਡੈਸਕ– ਰਿਲਾਇੰਸ ਇੰਡਸਟਰੀਜ਼ ਦੀ 43ਵੀਂ ਸਾਲਾਨਾ ਬੈਠਕ ’ਚ Jio TV+ ਦਾ ਐਲਾਨ ਕੀਤਾ ਗਿਆ ਹੈ। ਇਹ ਸਾਰੇ ਸੈੱਟ-ਟਾਪ ਬਾਕਸ ਯੂਜ਼ਰਸ ਲਈ ਇਕ ਕੰਟੈਂਟ ਕਿਊਰੇਸ਼ਨ ਪਲੇਟਫਾਰਮ ਹੈ। Jio TV+ ਪਲੇਟਫਾਰਮ ’ਤੇ ਨੈੱਟਫਲਿਕਸ ਸਮੇਤ 12 ਓ.ਟੀ.ਟੀ. ਕੰਟੈਂਟ ਨੂੰ ਐਕਸੈਸ ਕੀਤਾ ਜਾ ਸਕੇਗਾ। ਇਸ ਲਈ ਸਿੰਗਲ ਸਾਇਨ-ਇਨ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ ਪੁਰਾਣੇ ਸਰਚ ਆਪਸ਼ਨ ਲਈ Jio TV+ ’ਤੇ ਵਾਇਸ ਸਰਚ ਦਾ ਆਪਸ਼ਨ ਵੀ ਮਿਲੇਗਾ, ਜੋ ਕੰਟੈਂਟ ਨੂੰ ਆਸਾਨੀ ਨਾਲ ਸਮਝ ਸਕਦਾ ਹੈ। ਜਿਓ ਦੇ ਇਸ ਪਲੇਟਫਾਰਮ ’ਤੇ ਕੰਟੈਂਟ ਦੇ ਨਾਲ ਹੀ ਐਕਟਰ, ਡਾਇਰੈਕਟਰ, ਪ੍ਰੋਡਿਊਸਰ ਸਮੇਤ ਹਰ ਜੋਨਰ ਦੇ ਕੰਟੈਂਟ ਨੂੰ ਸਰਚ ਕੀਤਾ ਜਾ ਸਕਦਾ ਹੈ। 

ਕੀ ਹੋਵੇਗਾ ਫਾਇਦਾ
ਨਵੇਂ Jio TV+ ਪਲੇਟਫਾਰਮ ’ਤੇ ਸਿੰਗਲ ਵਾਰ ਐਕਸੈਸ ਕਰਨਾ ਹੋਵੇਗਾ। ਇਸ ਨਾਲ ਹਰ ਇਕ ਐਪ ਲਈ ਵੱਖ-ਵੱਖ ਸਾਇਨ-ਇਨ ਪ੍ਰਕਿਰਿਆ ’ਚੋਂ ਲੰਘਣਾ ਪਵੇਗਾ। ਨਾਲ ਹੀ ਯੂਜ਼ਰਸ ਨੂੰ ਸਾਰੇ ਐਪ ਨੂੰ ਐਕਸੈਸ ਕਰਨ ਲਈ ਇਕ ਵਾਰ ਹੀ ਭੁਗਤਾਨ ਕਰਨਾ ਹੋਵੇਗਾ। ਇੰਨਾ ਹੀ ਨਹੀਂ, ਹਰ Jio TV+ ਪਲੇਟਫਾਮ ’ਚ ਹਰ ਇਕ ਐਪ ’ਚ ਅਲੱਗ ਤੋਂ ਨਹੀਂ ਜਾਣਾ ਹੋਵੇਗਾ। Jio TV+ ਦੇ ਟਾਪ ਮੈਨਿਊ ’ਚ ਮੂਵੀ, ਸ਼ੋਅਜ਼, ਲਾਈਵ ਟੀਵੀ, ਕਿਡਸ, ਮਿਊਜ਼ਿਕ ਦੇ ਸੈਕਸ਼ਨ ਹੋਣਗੇ ਜੋ ਇਕ ਥਾਂ ’ਤੇ ਸਾਰੇ ਐਪਸ ਦੇ ਕੰਟੈਂਟ ਨੂੰ ਇੰਟੀਗ੍ਰੇਡ ਕਰ ਦੇਵੇਗਾ। ਨਾਲ ਹੀ ਯੂਜ਼ਰਸ ਨੂੰ ਕੰਟੈਂਟ ਸਰਚ ਕਰਨ ’ਚ ਵੀ ਆਸਾਨੀ ਹੋਵੇਗੀ। 

Jio TV+ ਪਲੇਟਫਾਰਮ ਇਨ੍ਹਾਂ ਓ.ਟੀ.ਟੀ. ਐਪਸ ਨੂੰ ਕਰ ਸਕੋਗੇ ਐਕਸਸ

Netflix,
Prime Video
Disney+ Hotstar
Voot
Sony LIV
Zee5
Liongate Play
Jio Cinema
Shemaroo
JioSaavn
YouTube
Eros Now 


Rakesh

Content Editor

Related News