277 ਸ਼ਹਿਰਾਂ ''ਚ ਪਹੁੰਚਿਆ Jio True 5G , 20 ਹੋਰ ਸ਼ਹਿਰਾਂ ''ਚ ਸੇਵਾਵਾਂ ਹੋਈਆਂ ਸ਼ੁਰੂ

02/21/2023 7:43:03 PM

ਬਿਜ਼ਨੈਸ ਡੈਸਕ : ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਮੰਗਲਵਾਰ ਨੂੰ ਦੇਸ਼ ਦੇ 20 ਹੋਰ ਸ਼ਹਿਰਾਂ ਵਿੱਚ ਆਪਣੀ ਹਾਈ-ਸਪੀਡ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਨੇ 11 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 20 ਸ਼ਹਿਰਾਂ ਵਿੱਚ Jio True 5G ਸੇਵਾ ਸ਼ੁਰੂ ਕੀਤੀ ਹੈ। ਦੱਸ ਦੇਈਏ ਕਿ ਨਵੀਂ ਲਾਂਚਿੰਗ ਦੇ ਨਾਲ, ਜੀਓ 5ਜੀ ਸੇਵਾਵਾਂ ਹੁਣ ਦੇਸ਼ ਦੇ 277 ਸ਼ਹਿਰਾਂ ਵਿੱਚ ਉਪਲਬਧ ਹਨ।

ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਹੋਈ Jio True 5G ਸੇਵਾ

ਜੀਓ ਨੇ ਮੰਗਲਵਾਰ ਨੂੰ 20 ਨਵੇਂ ਸ਼ਹਿਰਾਂ ਵਿੱਚ ਹਾਈ ਸਪੀਡ ਇੰਟਰਨੈੱਟ ਦੀ ਸਹੂਲਤ ਸ਼ੁਰੂ ਕੀਤੀ ਹੈ।
* ਅਸਾਮ ਦੇ ਚਾਰ ਸ਼ਹਿਰ - ਬੋਂਗਾਈਗਾਂਵ, ਉੱਤਰੀ ਲਖੀਮਪੁਰ, ਸਿਵਾਸਾਗਰ, ਤਿਨਸੁਕੀਆ
* ਬਿਹਾਰ ਦੇ ਦੋ ਸ਼ਹਿਰ ਭਾਗਲਪੁਰ, ਕਟਿਹਾਰ
* ਗੋਆ ਦੇ ਮੁਰਮੁਗਾਓ
* ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ ਦੇ ਦੀਵ
* ਗੁਜਰਾਤ ਦੇ ਗਾਂਧੀਧਾਮ
* ਝਾਰਖੰਡ ਦੇ ਤਿੰਨ ਸ਼ਹਿਰ - ਬੋਕਾਰੋ ਸਟੀਲ ਸਿਟੀ, ਦੇਵਘਰ, ਹਜ਼ਾਰੀਬਾਗ
* ਕਰਨਾਟਕ ਵਿੱਚ ਰਾਏਚੂਰ
* ਮੱਧ ਪ੍ਰਦੇਸ਼ ਦੇ ਸਤਨਾ
* ਮਹਾਰਾਸ਼ਟਰ ਦੇ ਦੋ ਸ਼ਹਿਰ - ਚੰਦਰਪੁਰ, ਇਚਲਕਰਨਜੀ
* ਮਣੀਪੁਰ ਦਾ ਥੌਬਲ
* ਉੱਤਰ ਪ੍ਰਦੇਸ਼ ਦੇ ਤਿੰਨ ਸ਼ਹਿਰ - ਫੈਜ਼ਾਬਾਦ, ਫਿਰੋਜ਼ਾਬਾਦ, ਮੁਜ਼ੱਫਰਨਗਰ

ਜੀਓ ਦੇ ਨਵੇਂ ਸ਼ਹਿਰਾਂ ਵਿੱਚ 5ਜੀ ਦੀ ਸ਼ੁਰੂਆਤ ਦੇ ਦੌਰਾਨ ਨੇ ਕਿਹਾ ਕਿ ਸਾਨੂੰ 11 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਇਹਨਾਂ 20 ਸ਼ਹਿਰਾਂ ਵਿੱਚ ਜੀਓ ਟਰੂ 5ਜੀ ਸੇਵਾਵਾਂ ਨੂੰ ਰੋਲਆਊਟ ਕਰਨ 'ਤੇ ਮਾਣ ਹੈ। ਇਸ ਲਾਂਚ ਦੇ ਨਾਲ 277 ਸ਼ਹਿਰਾਂ ਵਿੱਚ ਜੀਓ ਉਪਭੋਗਤਾ ਨਵੇਂ ਸਾਲ 2023 'ਚ ਜੀਓ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਨਵੇਂ ਲਾਂਚ ਕੀਤੇ ਗਏ ਟਰੂ 5ਜੀ ਸ਼ਹਿਰ ਮਹੱਤਵਪੂਰਨ ਸੈਰ-ਸਪਾਟਾ ਅਤੇ ਵਣਜ ਸਥਾਨਾਂ ਦੇ ਨਾਲ-ਨਾਲ ਸਾਡੇ ਦੇਸ਼ ਦੇ ਪ੍ਰਮੁੱਖ ਸਿੱਖਿਆ ਕੇਂਦਰ ਹਨ। ਜੀਓ ਦੀਆਂ ਟਰੂ 5ਜੀ ਸੇਵਾਵਾਂ ਦੀ ਸ਼ੁਰੂਆਤ ਨਾਲ, ਖੇਤਰ ਦੇ ਉਪਭੋਗਤਾਵਾਂ ਨੂੰ ਨਾ ਸਿਰਫ਼ ਵਧੀਆ ਟੈਲੀਕਾਮ ਨੈਟਵਰਕ ਤੱਕ ਪਹੁੰਚ ਮਿਲੇਗੀ, ਸਗੋਂ ਈ-ਗਵਰਨੈਂਸ, ਸਿੱਖਿਆ, ਆਟੋਮੇਸ਼ਨ, ਆਰਟੀਫੀਸ਼ੀਅਲ ਇੰਟੈਲੀਜੈਂਸ, ਗੇਮਿੰਗ, ਹੈਲਥਕੇਅਰ, ਐਗਰੀਕਲਚਰ, ਆਈਟੀ ਅਤੇ ਐੱਸ.ਐੱਮ.ਈ ਦੇ ਖੇਤਰਾਂ ਵਿੱਚ ਵੀ ਬੇਅੰਤ ਮੌਕੇ ਹਨ।

ਅਕਤੂਬਰ 2022 ਤੋਂ ਸ਼ੁਰੂ ਹੋਈ ਸੀ ਜੀਓ ਦੀ 5ਜੀ ਸੇਵਾ

ਦੱਸ ਦੇਈਏ ਕਿ ਟੈਲੀਕਾਮ ਸੇਵਾ ਪ੍ਰਦਾਤਾ ਰਿਲਾਇੰਸ ਜੀਓ ਨੇ ਅਕਤੂਬਰ 2022 ਤੋਂ ਦੇਸ਼ ਵਿੱਚ ਹਾਈ-ਸਪੀਡ 5ਜੀ ਸੇਵਾਵਾਂ ਪ੍ਰਦਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਜੀਓ ਦੀ 5ਜੀ ਸੇਵਾ ਦੇਸ਼ ਦੇ 277 ਸ਼ਹਿਰਾਂ ਵਿੱਚ ਉਪਲਬਧ ਹੋ ਗਈ ਹੈ। ਸਰਕਾਰ ਨੇ ਅਗਸਤ 2022 ਵਿੱਚ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨੂੰ ਸਪੈਕਟ੍ਰਮ ਵੰਡ ਪੱਤਰ ਜਾਰੀ ਕੀਤੇ ਸਨ, ਉਨ੍ਹਾਂ ਨੂੰ ਦੇਸ਼ ਵਿੱਚ 5ਜੀ ਸੇਵਾਵਾਂ ਦੇ ਰੋਲਆਊਟ ਲਈ ਤਿਆਰ ਰਹਿਣ ਲਈ ਕਿਹਾ ਸੀ। ਦੂਰਸੰਚਾਰ ਵਿਭਾਗ ਨੂੰ 5ਜੀ ਸਪੈਕਟਰਮ ਨਿਲਾਮੀ ਤੋਂ ਕੁੱਲ 1.50 ਲੱਖ ਕਰੋੜ ਰੁਪਏ ਦੀਆਂ ਬੋਲੀਆਂ ਪ੍ਰਾਪਤ ਹੋਈਆਂ ਸਨ। 5ਜੀ ਸੇਵਾ ਵਿੱਚ, ਉਪਭੋਗਤਾਵਾਂ ਨੂੰ 3ਜੀ ਅਤੇ 4ਜੀ ਨਾਲੋਂ 20 ਗੁਣਾ ਤੇਜ਼ ਰਫਤਾਰ ਨਾਲ ਇੰਟਰਨੈਟ ਦੀ ਵਰਤੋਂ ਕਰਨ ਦੀ ਸਹੂਲਤ ਮਿਲਦੀ ਹੈ।

Mandeep Singh

This news is Content Editor Mandeep Singh