ਜਿਓ ਗਾਹਕਾਂ ਨੂੰ ਵੱਡਾ ਝਟਕਾ, ਬੰਦ ਹੋਏ ਦੋ ਸਭ ਤੋਂ ਸਸਤੇ ਪਲਾਨ

10/21/2019 2:02:19 PM

ਗੈਜੇਟ ਡੈਸਕ– ਦਿੱਗਜ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਨੇ ਆਈ.ਯੂ.ਸੀ. ਚਾਰਜ ਲਗਾਉਣ ਤਂ ਬਾਅਦ ਇਕ ਵਾਰ ਫਿਰ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਆਈ.ਯੂ.ਸੀ. ਚਾਰਜ ਵਾਲੇ ਪਲਾਨ ਦੇ ਆਉਣ ਤੋਂ ਬਾਅਦ ਹੀ ਕੰਪਨੀ ਨੇ ਆਪਣੇ 19 ਰੁਪਏ ਅਤੇ 52 ਰੁਪਏ ਵਾਲੇ ਸਸਤੇ ਰੀਚਾਰਜ ਪੈਕ ਬੰਦ ਕਰ ਦਿੱਤੇ ਹਨ। ਜਿਓ ਨੇ 10 ਅਕਤੂਬਰ ਨੂੰ ਆਈ.ਯੂ.ਸੀ. ਦੇ ਚਾਰ ਪੈਕਸ ਭਾਰਤੀ ਬਾਜ਼ਾਰ ’ਚ ਉਤਾਰੇ ਸਨ। ਜਿਹੜੇ ਗਾਹਕ ਦੂਜੇ ਨੈੱਟਵਰਕ ’ਤੇ ਜ਼ਿਆਦਾ ਕਾਲ ਕਰਦੇ ਹਨ, ਉਹ ਇਨ੍ਹਾਂ ਪੈਕਸ ਨੂੰ ਰੀਚਾਰਜ ਕਰਵਾ ਸਕਣਗੇ। ਨਾਲ ਹੀ ਗਾਹਕਾਂ ਨੂੰ ਇਨ੍ਹਾਂ ਪਲਾਨ ’ਚ ਵਾਧੂ ਡਾਟਾ ਵੀ ਮਿਲੇਗਾ। 

ਇਨ੍ਹਾਂ ਪਲਾਨਸ ’ਚ ਮਿਲਦਾ ਸੀ ਇੰਨਾ ਡਾਟਾ
ਦੱਸ ਦੇਈਏ ਕਿ ਗਾਹਕਾਂ ਨੂੰ 19 ਰੁਪਏ ਵਾਲੇ ਰੀਚਾਰਜ ਪੈਕ ’ਚ ਇਕ ਦਿਨ ਲਈ ਅਨਲਿਮਟਿਡ ਕਾਲਿੰਗ ਅਤੇ 150 ਐੱਮ.ਬੀ. ਡਾਟਾ ਮਿਲਦਾ ਸੀ। ਇਸ ਦੇ ਨਾਲ ਹੀ 20 ਮੈਸੇਜ ਦੀ ਸੁਵਿਧਾ ਵੀ ਦਿੱਤੀ ਗਈ ਸੀ। ਉਥੇ ਹੀ 52 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ1.05 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲ ਦੀ ਸੁਵਿਧਾ 7 ਦਿਨਾਂ ਲਈ ਮਿਲਦੀ ਸੀ। ਇਸ ਤੋਂ ਇਲਾਵਾ 70 ਮੈਸੇਜ ਦਾ ਫਾਇਦਾ ਵੀ ਮਿਲਦਾ ਸੀ। ਹੁਣ ਕੰਬੋ ਪਲਾਨਸ ਦੀ ਸ਼ੁਰੂਆਤ 98 ਰੁਪਏ ਤੋਂ ਹੁੰਦੀ ਹੈ। 98 ਰੁਪਏ ਦੇ ਪਲਾਨ ’ਚ 28 ਦਿਨਾਂ ਲਈ 2 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ ਗਾਹਕਾਂ ਲਈ 10 ਰੁਪਏ ਤੋਂ ਲੈ ਕੇ 1000 ਰੁਪਏ ਤਕ ਵਾਲੇ ਆਈ.ਯੂ.ਸੀ. ਚਾਰਜ ਪੈਕ ਵੀ ਉਪਲੱਬਧ ਹਨ।