ਜਿਓ ਨੂੰ ਟੱਕਰ ਦੇਵੇਗਾ Airtel ਦਾ ਇਹ ਪਲਾਨ, 100 ਰੁਪਏ ''ਚ ਮਿਲੇਗਾ 10GB ਡਾਟਾ
Wednesday, Feb 22, 2017 - 03:27 PM (IST)

ਜਲੰਧਰ- ਹਾਲ ਹੀ ''ਚ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਆਰਾ ਪੇਸ਼ ਕੀਤੇ ਗਏ ਨਵੇਂ ਜਿਓ ਪ੍ਰਾਈਮ ਆਫਰ ਨੇ ਇਕ ਵਾਰ ਫਿਰ ਟੈਲੀਕਾਮ ਇੰਡਸਟਰੀ ''ਚ ਤਹਿਲਕਾ ਮਚਾ ਦਿੱਤਾ ਹੈ। ਇਸ ਆਫਰ ''ਚ ਜਿਓ ਨੇ ਆਪਣੇ ਪ੍ਰਾਈਮ ਮੈਂਬਰਜ਼ ਨੂੰ ਹਰ ਰੋਜ਼ 10 ਰੁਪਏ ''ਚ 1ਜੀ.ਬੀ. ਡਾਟਾ ਦੇਣ ਦਾ ਐਲਾਨ ਕੀਤਾ ਹੈ। ਪਰ ਜਿਓ ਦੇ ਇਸ ਪਲਾਨ ਨੂੰ ਟੱਕਰਦੇਣ ਲਈ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੇ ਵੀ ਸਪੈਸ਼ਲ ਪਲਾਨ ਪੇਸ਼ ਕਰ ਦਿੱਤਾ ਹੈ ਜਿਸ ਵਿਚ ਯੂਜ਼ਰਸ ਨੂੰ 100 ਰੁਪਏ ''ਚ 10ਜੀ.ਬੀ. ਡਾਟਾ ਦਿੱਤਾ ਜਾਵੇਗਾ।
ਕੰਪਨੀ ਮੁਤਾਬਕ ਏਅਰਟੈੱਲ ਯੂਜ਼ਰਸ ਇਸ ''ਸਰਪਰਾਈਜ਼ ਆਫਰ'' ਨੂੰ ਮਾਈ ਏਅਰਟੈੱਲ ਐਪ ਰਾਹੀਂ ਪਾ ਸਕਣਗੇ। ਤੁਹਾਨੂੰ ਦੱਸ ਦਈਏ ਕਿ ਏਅਰਟੈੱਲ ਦੁਆਰਾ ਪੇਸ਼ ਕੀਤੇ ਗਏ 10ਜੀ.ਬੀ. ਡਾਟਾ ਦੀ ਮਿਆਦ 28 ਦਿਨਾਂ ਦੀ ਹੋਵੇਗੀ। ਰਿਪੋਰਟ ''ਚ ਕਿਹਾ ਗਿਆ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਦੇ ''ਸਰਪਰਾਈਜ਼ ਆਫਰ'' ਦਾ ਫਾਇਦਾ ਉਹ ਪੋਸਟਪੇਡ ਗਾਹਕ ਪਾ ਸਕਣਗੇ ਜਿਨ੍ਹਾਂ ਕੋਲ ਪਹਿਲਾਂ ਤੋਂ ਇੰਟਰਨੈੱਟ ਪੈਕੇਜ ਦਾ ਸਬਸਕ੍ਰਿਪਸ਼ਨ ਹੋਵੇਗਾ।