ਜਿਓ ਦੇ ਇਸ ਪਲਾਨ ''ਚ ਮਿਲ ਰਿਹੈ 350GB ਡਾਟਾ

04/22/2020 1:51:51 AM

ਗੈਜੇਟ ਡੈਸਕ—ਟੈਲੀਕਾਮ ਇੰਡਸਟਰੀਜ਼ 'ਚ ਅੱਜ ਰਿਲਾਇੰਸ ਜਿਓ ਨੇ ਯੂਜ਼ਰਸ ਵਿਚਾਲੇ ਆਪਣੀ ਇਕ ਮਜ਼ਬੂਤ ਜਗ੍ਹਾ ਬਣਾ ਲਈ ਹੈ। ਆਪਣੇ ਯੂਜ਼ਰਸ ਨੂੰ ਬਿਹਤਰੀਨ ਸੁਵਿਧਾ ਮੁਹੱਈਆ ਕਰਵਾਉਣ ਲਈ ਕੰਪਨੀ ਆਏ ਦਿਨ ਨਵੇਂ ਪਲਾਨ ਬਾਜ਼ਾਰ 'ਚ ਪੇਸ਼ ਕਰ ਰਹੀ ਹੈ ਜੋ ਕਿ ਟੈਲੀਕਾਮ ਇੰਡਸਟਰੀ ਦੇ ਦੂਜੀਆਂ ਮੁਕਾਬਲੇਬਾਜ਼ੀ ਕੰਪਨੀਆਂ ਨੂੰ ਸਖਤ ਟੱਕਰ ਦੇ ਰਹੇ ਹਨ। ਜਿਓ 'ਚ ਤੁਹਾਨੂੰ ਹਰ ਬਜਟ ਦੇ ਪਲਾਨ 'ਚ ਸੁਵਿਧਾ ਮਿਲੇਗਾ। ਨਾਲ ਹੀ ਇਨ੍ਹਾਂ ਪਲਾਨਸ 'ਚ ਯੂਜ਼ਰਸ ਨੂੰ ਆਕਰਸ਼ਕ ਬੈਨੀਫਿਟਸ ਵੀ ਦਿੱਤੇ ਜਾ ਰਹੇ ਹਨ। ਇਸ ਖਬਰ 'ਚ ਅਸੀਂ ਤੁਹਾਨੂੰ ਜਿਓ ਦੇ ਲਾਂਗ ਟਰਮ ਪਲਾਨ ਦੇ ਰਿਚਾਰਜ ਦੇ ਬਾਰੇ 'ਚ ਵੀ ਦੱਸਾਂਗੇ ਜੋ ਇਕ ਵਾਰ ਕਰਵਾਉਣ ਦੇ ਬਾਵਜੂਦ ਵਾਰ-ਵਾਰ ਕਰਵਾਉਣ ਦੀ ਲੋੜ ਨਹੀਂ ਪਵੇਗੀ ਅਤੇ ਡਾਟਾ ਖਤਮ ਹੋਣ ਦੀ ਵੀ ਟੈਂਸ਼ਨ ਨਹੀਂ ਹੋਵੇਗੀ।

ਜਿਓ ਦੇ ਇਸ ਲਾਂਗ ਟਰਮ ਪਲਾਨ ਕੀਮਤ 4,999 ਰੁਪਏ ਹੈ ਅਤੇ ਇਸ ਦੀ ਮਿਆਦ 360 ਦਿਨਾਂ ਦੀ ਹੈ। ਭਾਵ ਤੁਸੀਂ ਇਕ ਵਾਰ ਰਿਚਾਰਜ ਕਰਵਾਉਣ ਤੋਂ ਬਾਅਦ ਸਾਲ ਭਰ ਇਸ ਦੀ ਵਰਤੋਂ ਕਰ ਸਕਦੇ ਹੋ। ਇਸ ਪਲਾਨ 'ਚ ਮਿਲਣ ਵਾਲੇ ਬੈਨੀਫਿਟਸ ਦੀ ਗੱਲ ਕਰੀਏ ਤਾਂ ਇਸ 'ਚ 350 ਜੀ.ਬੀ. ਡਾਟਾ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਜਿਓ ਤੋਂ ਜਿਓ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ। ਜਦਕਿ ਹੋਰ ਨੈੱਟਵਰਕ 'ਤੇ ਕਾਲ ਕਰਨ ਲਈ ਕੁਲ 12,000 ਮਿੰਟ ਮਿਲਣਗੇ। ਉੱਥੇ ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 100 ਐੱਸ.ਐੱਮ.ਐੱਸ. ਦਾ ਲਾਭ ਵੀ ਮਿਲੇਗਾ।

ਪਲਾਨ 'ਚ ਮਿਲਣ ਵਾਲੇ ਹੋਰ ਬੈਨੀਫਿਟਸ ਦੀ ਗੱਲ ਕਰੀਏ ਤਾਂ ਇਸ 'ਚ ਜਿਓ ਐਪਸ ਦਾ ਮੁਫਤ ਸਬਸਕਰੀਪਸ਼ਨ ਪ੍ਰਾਪਤ ਹੋਵੇਗਾ। ਭਾਵ ਜਿਓ ਐਪਸ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਵੱਖ ਤੋਂ ਕਿਸੇ ਤਰ੍ਹਾਂ ਦਾ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੈ। ਜਿਓ ਐਪਸ ਦੀ ਗੱਲ ਕਰੀਏ ਤਾਂ ਇਸ 'ਚ Jio Chat, JioTV, JioCinema, JioMusic ਸ਼ਾਮਲ ਹਨ।

Karan Kumar

This news is Content Editor Karan Kumar