ਜਿਓ ਦੇ ਇਨ੍ਹਾਂ ਪਲਾਨਸ 'ਚ ਰੋਜ਼ਾਨਾ ਮਿਲਦੈ 2GB ਡਾਟਾ

02/10/2020 2:15:41 AM

ਗੈਜੇਟ ਡੈਸਕ—ਰਿਲਾਇੰਸ ਜਿਓ ਆਪਣੇ ਯੂਜ਼ਰਸ ਨੂੰ ਬੈਸਟ ਪ੍ਰੀਪੇਡ ਪਲਾਨ ਆਫਰ ਕਰਦਾ ਆਇਆ ਹੈ। ਉੱਥੇ, ਦਸੰਬਰ 2019 'ਚ ਟੈਰਿਫ ਮਹਿੰਗਾ ਹੋਣ ਤੋਂ ਬਾਅਦ ਕੰਪਨੀ ਦੇ ਪ੍ਰੀਪੇਡ ਪਲਾਨਸ 'ਚ ਕਾਫੀ ਬਦਲਾਅ ਆਏ ਹਨ। ਕੰਪਨੀ ਨੇ ਆਪਣੇ ਪਲਾਨ ਦੀ ਕੀਮਤ ਨੂੰ 40 ਫੀਸਦੀ ਤਕ ਮਹਿੰਗਾ ਕੀਤਾ ਹੈ। ਹਾਲਾਂਕਿ, ਇਨ੍ਹਾਂ 'ਚ ਹੁਣ ਪਹਿਲੇ ਤੋਂ ਜ਼ਿਆਦਾ ਬੈਨੀਫਿਟਸ ਵੀ ਆਫਰ ਕੀਤੇ ਜਾ ਰਹੇ ਹਨ। ਉੱਥੇ, ਯੂਜ਼ਰਸ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਉਹ ਪਲਾਨ ਜ਼ਿਆਦਾ ਪਸੰਦ ਹਨ ਜਿਨ੍ਹਾਂ 'ਚ ਜ਼ਿਆਦਾ ਰੋਜ਼ਾਨਾ ਡਾਟਾ ਆਫਰ ਕੀਤਾ ਜਾਂਦਾ ਹੈ। ਇਸ ਲਈ ਅਸੀਂ ਤੁਹਾਨੂੰ ਇਸ ਖਬਰ 'ਚ ਰਿਲਾਇੰਸ ਜਿਓ ਦੇ ਕੁਝ ਬੈਸਟ ਪ੍ਰੀਪੇਡ ਪਲਾਨਸ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ 'ਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਹੈ।

249 ਰੁਪਏ ਵਾਲਾ ਪਲਾਨ
ਜਿਓ ਦੇ ਇਸ ਪਲਾਨ 'ਚ ਰੋਜ਼ਾਨਾ 2ਜੀ.ਬੀ. ਹਾਈ ਸਪੀਡ ਇੰਟਰਨੈੱਟ ਡਾਟਾ ਆਫਰ ਕੀਤਾ ਜਾ ਰਿਹਾ ਹੈ। ਡਾਟਾ ਲਿਮਿਟ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਸਪੀਡ ਘਟ ਕੇ 64kbps ਹੋ ਜਾਂਦੀ ਹੈ। 28 ਦਿਨ ਦੀ ਮਿਆਦ ਨਾਲ ਆਉਣ ਵਾਲੇ ਇਸ ਪਲਾਨ 'ਚ ਰੋਜ਼ਾਨਾ 100 ਫ੍ਰੀ ਐੱਸ.ਐੱਮ.ਐੱਸ. ਨਾਲ ਜਿਓ-ਟੂ-ਜਿਓ ਨੈੱਟਵਰਕ ਲਈ ਅਨਲਿਮਟਿਡ ਕਾਲਿੰਗ ਮਿਲਦੀ ਹੈ। ਉÎਥੇ ਦੂਜੇ ਨੈੱਟਵਰਕਸ 'ਤੇ ਕਾਲ ਕਰਨ ਲਈ ਇਸ ਪਲਾਨ 'ਚ 1000 ਮਿੰਟਸ ਦਿੱਤੇ ਜਾ ਰਹੇ ਹਨ। ਪਲਾਨ ਦੀ ਇਕ ਹੋਰ ਖਾਸੀਅਤ ਹੈ ਕਿ ਇਸ 'ਚ ਜਿਓ ਐਪਸ ਅਤੇ ਸਰਵਿਸੇਜ ਦਾ ਫ੍ਰੀ ਸਬਸਕਰੀਪਸ਼ਨ ਮਿਲਦਾ ਹੈ।

444 ਰੁਪਏ ਦਾ ਪਲਾਨ
56 ਦਿਨ ਦੀ ਮਿਆਦ ਨਾਲ ਆਉਣ ਵਾਲੇ ਇਸ ਪਲਾਨ 'ਚ ਰੋਜ਼ਾਨਾ 2ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਪਲਾਨ 'ਚ ਜਿਓ ਨੈੱਟਵਰਕਸ ਲਈ ਅਨਲਿਮਟਿਡ ਫ੍ਰੀ ਕਾਲਿੰਗ ਮਿਲਦੀ ਹੈ। ਦੂਜੇ ਨੈੱਟਵਰਕਸ 'ਤੇ ਕਾਲ ਕਰਨ ਲਈ ਇਸ ਪਲਾਨ 'ਚ 2000 ਮਿੰਟਸ ਮਿਲਦੇ ਹਨ। ਰੋਜ਼ਾਨਾ 100 ਫ੍ਰੀ ਐੱਸ.ਐੱਮ.ਐੱਸ. ਆਫਰ ਕਰਨ ਵਾਲਾ ਇਹ ਪਲਾਨ ਜਿਓ ਐਪਸ ਦੇ ਫ੍ਰੀ ਸਬਸਕਰੀਪਸ਼ਨ ਨਾਲ ਆਉਂਦਾ ਹੈ।

599 ਰੁਪਏ ਵਾਲਾ ਪਲਾਨ
ਜਿਓ ਦੇ ਇਸ ਪਲਾਨ ਨੂੰ ਸਬਸਕਰਾਈਬ ਕਰਨ ਵਾਲੇ ਯੂਜ਼ਰਸ ਨੂੰ ਰੋਜ਼ਾਨਾ 2ਜੀ.ਬੀ. ਹਾਈ-ਸਪੀਡ ਡਾਟਾ ਨਾਲ ਰੋਜ਼ਾਨਾ 100 ਫ੍ਰੀ ਐੱਸ.ਐੱਮ.ਐੱਸ. ਆਫਰ ਕੀਤੇ ਜਾ ਰਹੇ ਹਨ। ਹੋਰ ਪਲਾਨ ਦੀ ਤਰ੍ਹਾਂ ਇਸ 'ਚ ਵੀ ਜਿਓ ਨੈੱਟਵਰਕਸ ਲਈ ਅਨਲਿਮਟਿਡ ਕਾਲਿੰਗ ਮਿਲਦੀ ਹੈ। ਦੂਜੇ ਨੈੱਟਵਰਕਸ 'ਤੇ ਕਾਲ ਕਰਨ ਲਈ ਇਸ ਪਲਾਨ 'ਚ 3000 ਮਿੰਟਸ ਮਿਲਦੇ ਹਨ। 84 ਦਿਨ ਦੀ ਮਿਆਦ ਨਾਲ ਆਉਣ ਵਾਲੇ ਇਸ ਪਲਾਨ 'ਚ ਜਿਓ ਸਿਨੇਮਾ, ਜਿਓ ਸਾਵਨ, ਜਿਓ ਟੀ.ਵੀ. ਅਤੇ ਜਿਓ ਨਿਊਜ਼ ਵਰਗੀਆਂ ਐਪਸ ਦਾ ਫ੍ਰੀ ਐਕਸੈੱਸ ਵੀ ਮਿਲਦਾ ਹੈ।

251 ਰੁਪਏ ਵਾਲਾ ਪਲਾਨ
ਜਿਓ ਦਾ ਇਹ ਪਲਾਨ ਉਨ੍ਹਾਂ ਯੂਜ਼ਰਸ ਲਈ ਹੈ ਜਿਨ੍ਹਾਂ ਨੂੰ ਸਿਰਫ ਡਾਟਾ ਚਾਹੀਦਾ ਹੈ। 51 ਦਿਨ ਦੀ ਮਿਆਦ ਨਾਲ ਆਉਣ ਵਾਲੇ ਇਸ ਪਲਾਨ 'ਚ ਰੋਜ਼ਾਨਾ 2ਜੀ.ਬੀ. ਡਾਟਾ ਮਿਲਦਾ ਹੈ। ਕੰਪਨੀ ਇਸ ਪਲਾਨ ਨੂੰ ਕ੍ਰਿਕੇਟ ਡਾਟਾ ਪੈਕ ਦੇ ਨਾਂ ਨਾਲ ਆਫਰ ਕਰ ਰਹੀ ਹੈ। ਪਲਾਨ 'ਚ ਕਿਸੇ ਤਰ੍ਹਾਂ ਦੀ ਕਾਲਿੰਗ ਜਾਂ ਰੋਜ਼ਾਨਾ ਫ੍ਰੀ ਐੱਸ.ਐੱਮ.ਐੱਸ. ਬੈਨੀਫਿਟਸ ਨਹੀਂ ਮਿਲਦੇ ਹਨ।


Karan Kumar

Content Editor

Related News