ਜਿਓ ਦੇ ਇਸ ਪਲਾਨ ''ਚ ਮਿਲਦੈ 42GB ਡਾਟਾ ਅਤੇ ਅਨਲਿਮਟਿਡ ਕਾਲਿੰਗ

01/07/2020 8:33:52 PM

ਗੈਜੇਟ ਡੈਸਕ—ਬੀ.ਐੱਸ.ਐੱਨ.ਐੱਲ. ਨੂੰ ਛੱਡ ਕੇ ਦੇਸ਼ ਦੀਆਂ ਸਾਰੀਆਂ ਦਿੱਗਜ ਟੈਲੀਕਾਮ ਕੰਪਨੀਆਂ ਨੇ ਦਸੰਬਰ 'ਚ ਆਪਣੀ ਪ੍ਰੀਪੇਡ ਪਲਾਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। ਇਸ ਤੋਂ ਇਲਾਵਾ ਕੰਪਨੀਆਂ ਨੇ ਆਪਣੇ ਪਲਾਨ 'ਚ ਕਈ ਬਦਲਾਅ ਵੀ ਕੀਤੇ। ਅਜਿਹੇ 'ਚ ਇਕ ਆਮ ਉਪਭੋਗਤਾ ਨੂੰ ਆਪਣੇ ਲਈ ਸਹੀ ਪਲਾਨ ਚੁਣਨ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਲਾਇੰਸ ਜਿਓ ਦੇ ਯੂਜ਼ਰਸ ਵੀ ਇਨ੍ਹਾਂ 'ਚ ਸ਼ਾਮਲ ਹੈ। ਜਿਓ ਨੇ ਵੀ ਪਲਾਨ ਮਹਿੰਗੇ ਕੀਤੇ, ਹਾਲਾਂਕਿ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਲਾਨ ਮਹਿੰਗੇ ਹੋਣ ਤੋਂ ਬਾਅਦ ਵੀ ਹੋਰ ਕੰਪਨੀਆਂ ਦੇ ਮੁਕਾਬਲੇ 25 ਫੀਸਦੀ ਤਕ ਸਸਤੇ ਹਨ। ਅਜਿਹੇ 'ਚ ਜੇਕਰ ਤੁਸੀਂ 200 ਰੁਪਏ ਤੋਂ ਘੱਟ ਕੀਮਤ ਦਾ ਅਜਿਹਾ ਰਿਚਰਾਜ ਪਲਾਨ ਲੱਭ ਰਹੇ ਹੋ ਜਿਸ 'ਚ ਜ਼ਿਆਦਾ ਤੋਂ ਜ਼ਿਆਦਾ ਡਾਟਾ ਮਿਲੇ, ਤਾਂ ਅਸੀਂ ਤੁਹਾਨੂੰ ਅਜਿਹੇ ਹੀ ਇਕ ਪਲਾਨ ਦੇ ਬਾਰੇ 'ਚ ਤੁਹਾਨੂੰ ਦੱਸਾਂਗੇ।

ਜਿਓ ਦਾ 199 ਰੁਪਏ ਵਾਲਾ ਪਲਾਨ
200 ਰੁਪਏ ਤੋਂ ਘੱਟ ਕੀਮਤ 'ਚ ਜੇਕਰ ਕੋਈ ਸਭ ਤੋਂ ਜ਼ਿਆਦਾ ਡਾਟਾ ਦੇਣ ਵਾਲਾ ਪ੍ਰੀਪੇਡ ਪਲਾਨ ਹੈ ਤਾਂ ਉਹ ਹੈ ਰਿਲਾਇੰਸ ਜਿਓ ਦਾ 199 ਰੁਪਏ ਵਾਲਾ ਪਲਾਨ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਜਿਓ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਤੋਂ ਲਾਵਾ 100 ਐੱਸ.ਐੱਮ.ਐੱਸ. ਰੋਜ਼ਾਨਾ ਵੀ ਮਿਲਦੇ ਹਨ।

ਰੋਜ਼ਾਨਾ 1.5 ਜੀ.ਬੀ. ਡਾਟਾ ਦੇਣ ਵਾਲੀ ਇਹ ਕੰਪਨੀ ਦਾ ਸਭ ਤੋਂ ਸਸਤਾ ਪਲਾਨ ਹੈ। 28 ਦਿਨਾਂ ਲਈ ਗਾਹਕਾਂ ਨੂੰ ਇਸ ਤਰ੍ਹਾਂ ਕੁਲ 42 ਜੀ.ਬੀ. ਡਾਟਾ ਮਿਲ ਜਾਂਦਾ ਹੈ। ਇਸ 'ਚ ਜਿਓ ਤੋਂ ਜਿਓ 'ਤੇ ਕਾਲਿੰਗ ਅਨਲਿਮਟਿਡ ਰਹਿੰਦੀ ਹੈ, ਜਦਕਿ ਹੋਰ ਨੈੱਟਵਰਕ 'ਤੇ ਕਾਲ ਕਰਨ ਲਈ 1000 ਨਾਨ-ਜਿਓ ਮਿੰਟ ਮਿਲਦੇ ਹਨ। ਇਸ ਤੋਂ ਇਲਾਵਾ ਜਿਓ ਐਪ ਦਾ ਸਬਸਕਰੀਪਸ਼ਨ ਮੁਫਤ ਮਿਲ ਜਾਂਦਾ ਹੈ। ਨਾਨ-ਜਿਓ ਮਿੰਟ ਖਤਮ ਹੋਣ ਜਾਣ 'ਤੇ ਗਾਹਕਾਂ ਨੂੰ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ ਦੇਣਾ ਹੁੰਦਾ ਹੈ।

ਹੋਰ ਕੰਪਨੀਆਂ ਦਾ ਪਲਾਨ
ਇਹ ਪਲਾਨ ਖਾਸਤੌਰ 'ਤੇ ਉਨ੍ਹਾਂ ਗਾਹਕਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ ਜੋ ਕਾਲਿੰਗ ਤੋਂ ਜ਼ਿਆਦਾ ਡਾਟਾ ਦਾ ਇਸਤੇਮਾਲ ਕਰਦੇ ਹਨ। ਏਅਰਟੈੱਲ ਅਤੇ ਵੋਡਾਫੋਨ ਵਰਗੀਆਂ ਕੰਪਨੀਆਂ ਕੁਝ ਅਜਿਹੇ ਹੀ ਬੈਨੀਫਿਟਸ ਵਾਲੇ ਪਲਾਨ ਲਈ ਕਰੀਬ 250 ਰੁਪਏ ਚਾਰਜ ਕਰਦੀਆਂ ਹਨ। ਹਾਲਾਂਕਿ ਉਨ੍ਹਾਂ ਦੋਵਾਂ ਹੀ ਕੰਪਨੀਆਂ ਦੇ ਪਲਾਨ 'ਚ ਹੋਰ ਨੈੱਟਵਰਕ 'ਤੇ ਵੀ ਕਾਲਿੰਗ ਅਨਲਿਮਟਿਡ ਰਹਿੰਦੀ ਹੈ।

Karan Kumar

This news is Content Editor Karan Kumar