Jio ਲਿਆਇਆ ‘Dhan Dhana Dhan’ ਆਫਰ ਮਿਲਣਗੇ ਇਹ ਫਾਇਦੇ

08/29/2020 2:22:02 AM

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਕ੍ਰਿਕਟ ਪ੍ਰੇਮੀਆਂ ਲਈ 2 ਨਵੇਂ ਪ੍ਰੀਪੇਡ ਪਲਾਨ ਲਾਂਚ ਕੀਤੇ ਹਨ। ਜਿਓ ਨੇ ਆਪਣੇ ‘Dhan Dhana Dhan’ ਆਫਰ ਤਹਿਤ 2 ਨਵੇਂ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ਦੀ ਕੀਮਤ 499 ਰੁਪਏ ਅਤੇ 777 ਰੁਪਏ ਹੈ। ਜਿਓ ਨੇ ਇੰਡੀਅਨ ਪ੍ਰੀਮੀਅਰ ਲੀਗ (IPL 2020) ਦੇ ਆਉਣ ਵਾਲੇ ਸੀਜ਼ਨ ਨੂੰ ਧਿਆਨ ’ਚ ਰੱਖਦੇ ਹੋਏ ਇਹ ਪਲਾਨ ਲਾਂਚ ਕੀਤੇ ਹਨ। ਆਮਤੌਰ ’ਤੇ ਆਈ.ਪੀ.ਐੱਲ. ਦਾ ਆਯੋਜਨ ਮਾਰਚ-ਅਪ੍ਰੈਲ ’ਚ ਕੀਤਾ ਜਾਂਦਾ ਹੈ ਪਰ ਇਸ ਵਾਰ ਕੋਵਿਡ 19 ਆਊਟਬ੍ਰੇਕ ਦੇ ਚਲਦੇ ਇਸ ਦੇ ਆਯੋਜਨ ’ਚ ਦੇਰੀ ਹੋਈ। 

PunjabKesari

DISNEY+ HOTSTAR VIP ਸਬਸਕ੍ਰਿਪਸ਼ਨ ਨਾਲ ਆਉਂਦੇ ਹਨ ਦੋਵੇਂ ਪਲਾਨ
ਜਿਓ ਦੇ ਇਨ੍ਹਾਂ ਦੋਵਾਂ ਪਲਾਨਸ ’ਚ DISNEY+ HOTSTAR VIP ਸਬਸਕ੍ਰਿਪਸ਼ਨ ਇਕ ਸਾਲ ਲਈ ਮੁਫ਼ਤ ਮਿਲਦੀ ਹੈ। ਆਈ.ਪੀ.ਐੱਲ. ਦੇ ਮੈਚਾਂ ਦਾ ਪ੍ਰਸਾਰਣ ਤੁਸੀਂ ਹਾਟਸਟਾਰ ’ਤੇ ਵੇਖ ਸਕੋਗੇ। DISNEY+ HOTSTAR VIP ਸਬਸਕ੍ਰਿਪਸ਼ਨ ਵਾਲੇ ਸਾਲਾਨਾ ਪਲਾਨ ਦੀ ਕੀਮਤ 399 ਰੁਪਏ ਹੈ।

ਜਿਓ ਦਾ 499 ਰੁਪਏ ਦਾ ਪਲਾਨ
ਇਹ ਜਿਓ ਦਾ ਡਾਟਾ ਓਨਲੀ ਟਾਪ-ਅਪ ਪਲਾਨ ਹੈ। ਯਾਨੀ ਇਸ ਪਲਾਨ ’ਚ ਗਾਹਕਾਂ ਨੂੰ ਵੌਇਸ ਕਾਲਿੰਗ ਦੀ ਸੁਵਿਧਾ ਨਹੀਂ ਮਿਲਦੀ। ਇਸ ਪਲਾਨ ਤਹਿਤ ਕੰਪਨੀ 1.5 ਜੀ.ਬੀ. ਡਾਟਾ ਰੋਜ਼ਾਨਾ ਦੇਵੇਗੀ। ਪਲਾਨ ਦੀ ਮਿਆਦ 56 ਦਿਨਾਂ ਦੀ ਹੈ। ਯਾਨੀ ਪਲਾਨ ’ਚ ਤੁਹਾਨੂੰ ਕੁਲ 74 ਜੀ.ਬੀ. ਡਾਟਾ ਮਿਲਦਾ ਹੈ। 

ਜਿਓ ਦਾ 777 ਰੁਪਏ ਦਾ ਪਲਾਨ
ਜਿਓ ਦੇ ਇਸ 777 ਰੁਪਏ ਦੇ ਪਲਾਨ ’ਚ ਗਾਹਕਾਂ ਨੂੰ 84 ਦਿਨਾਂ ਦੀ ਮਿਆਦ ਮਿਲਦੀ ਹੈ। ਕੰਪਨੀ ਇਸ ਪਲਾਨ ’ਚ ਗਾਹਕਾਂ ਨੂੰ ਕੁਲ 131 ਜੀ.ਬੀ. ਡਾਟਾ ਦੇ ਰਹੀ ਹੈ ਜੋ 1.5 ਜੀ.ਬੀ. ਰੋਜ਼ਾਨਾ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ ਇਸ ਪਲਾਨ ’ਚ ਅਨਲਿਮਟਿਡ ਵੌਇਸ ਕਾਲਿੰਗ ਦੇ ਨਾਲ ਜਿਓ ਐਪਸ ਦਾ ਕੰਪਲੀਮੈਂਟਰੀ ਐਕਸੈਸ ਮਿਲਦਾ ਹੈ। ਇਸ ਸੁਵਿਧਾ ਦੇ ਨਾਲ ਇਸ ਪਲਾਨ ’ਚ DISNEY+ HOTSTAR VIP ਸਬਸਕ੍ਰਿਪਸ਼ਨ 1 ਸਾਲ ਲਈ ਮੁਫ਼ਤ ਮਿਲਦੀ ਹੈ। 

ਜਿਓ ਨੇ ਹਾਲ ਹੀ ’ਚ 401 ਰੁਪਏ ਦਾ ਪਲਾਨ ਵੀ ਪੇਸ਼ ਕੀਤਾ ਹੈ। ਜਿਓ ਦੇ 401 ਰੁਪਏ ਵਾਲੇ ਪੈਕ ਦੀ ਮਿਆਦ 28 ਦਿਨਾਂ ਦੀ ਹੈ। ਕੰਪਨੀ ਦੇ ਇਸ ਪਲਾਨ ’ਚ ਰੋਜ਼ਾਨਾ 3 ਜੀ.ਬੀ. ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ 6 ਜੀ.ਬੀ. ਵਾਧੂ ਡਾਟਾ ਵੀ ਮਿਲਦਾ ਹੈ। ਯਾਨੀ ਇਸ ਪੈਕ ’ਚ ਕੁਲ 90 ਜੀ.ਬੀ. ਡਾਟਾ ਮਿਲਦਾ ਹੈ। ਹਰ ਦਿਨ ਮਿਲਣ ਵਾਲੇ ਡਾਟਾ ਦੀ ਲਿਮਟ ਖ਼ਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 64 Kbps ਰਹਿ ਜਾਂਦੀ ਹੈ। ਜਿਓ ਦੇ ਇਸ ਪ੍ਰੀਪੇਡ ਪਲਾਨ ’ਚ ਜਿਓ ਨੈੱਟਵਰਕ ’ਤੇ ਕਾਲਿੰਗ ਲਈ ਅਨਲਿਮਟਿਡ ਮਿੰਟ ਮਿਲਦੇ ਹਨ। ਉਥੇ ਹੀ ਜਿਓ ਤੋਂ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ 1,000 ਮਿੰਟ ਮਿਲਦੇ ਹਨ। 


Rakesh

Content Editor

Related News