ਜੀਓ ਨੇ ਲਾਂਚ ਕੀਤੇ ਦੋ ਨਵੇਂ ਸਸਤੇ ਪ੍ਰੀਪੇਡ ਪਲਾਨ, ਕੀਮਤ 19 ਰੁਪਏ ਤੋਂ ਸ਼ੁਰੂ

07/10/2023 5:00:41 PM

ਗੈਜੇਟ ਡੈਸਕ- ਜੇਕਰ ਤੁਸੀਂ ਵੀ ਰਿਲਾਇੰਸ ਜੀਓ ਦੇ ਗਾਹਕ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਜੀਓ ਨੇ ਇਕੱਠੇ ਦੋ ਨਵੇਂ ਅਤੇ ਸਸਤੇ ਪਲਾਨ ਪੇਸ਼ ਕੀਤੇ ਹਨ। ਜੀਓ ਦੇ ਇਨ੍ਹਾਂ ਪਲਾਨ ਦੀ ਕੀਮਤ 19 ਰੁਪਏ ਅਤੇ 29 ਰੁਪਏ ਹੈ। ਜੀਓ ਦੇ ਇਹ ਪਲਾਨ ਉਨ੍ਹਾਂ ਲੋਕਾਂ ਲਈ ਹਨ ਜਿਨ੍ਹਾਂਨੂੰ ਜ਼ਿਆਦਾ ਡਾਟਾ ਦੀ ਲੋੜ ਨਹੀਂ ਹੈ। ਆਓ ਜਾਣਦੇ ਹਾਂ ਜੀਓ ਦੇ ਇਨ੍ਹਾਂ ਦੋਵਾਂ ਪਲਾਨ 'ਚ ਮਿਲਣ ਵਾਲੇ ਫਾਇਦਿਆਂ ਬਾਰੇ...

ਜੀਓ ਦਾ 19 ਰੁਪਏ ਵਾਲਾ ਪਲਾਨ

ਸਭ ਤੋਂ ਪਹਿਲਾਂ ਜੀਓ ਦੇ ਇਸ 19 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਕੁੱਲ 1.5 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੀ ਮਿਆਦ ਤੁਹਾਡੇ ਮੌਜੂਦਾ ਪਲਾਨ ਵਾਲੀ ਹੀ ਹੋਵੇਗੀ। ਜੇਕਰ ਤੁਹਾਡੇ ਮੌਜੂਦਾ ਪਲਾਨ ਦਾ ਡਾਟਾ ਖਤਮ ਹੋ ਜਾਂਦਾ ਹੈ ਤਾਂ ਇਹ ਰੀਚਾਰਜ ਤੁਸੀਂ ਕਰਵਾ ਸਕਦੇ ਹੋ। ਕੁੱਲ ਮਿਲਾ ਕੇ ਕਹੀਏ ਤਾਂ ਇਹ ਇਕ ਡਾਟਾ ਪਲਾਨ ਹੈ।

ਜੀਓ ਦਾ 29 ਰੁਪਏ ਵਾਲਾ ਪਲਾਨ

ਜੀਓ ਦਾ 29 ਰੁਪਏ ਵਾਲਾ ਪ੍ਰੀਪੇਡ ਪਲਾਨ ਕੁੱਲ 2.5 ਜੀ.ਬੀ. ਡਾਟਾ ਦੇ ਨਾਲ ਆਉਂਦਾ ਹੈ। ਇਸ ਪਲਾਨ ਦੀ ਵੀ ਆਪਣੀ ਕੋਈ ਮਿਆਦ ਨਹੀਂ ਹੈ ਯਾਨੀ ਇਸਦੀ ਮਿਆਦ ਵੀ ਤੁਹਾਡੇ ਮੌਜੂਦਾ ਪਲਾਨ ਜਿੰਨੀ ਹੀ ਹੋਵੇਗੀ। ਇਹ ਵੀ ਇਕ ਡਾਟਾ ਪਲਾਨ ਹੈ। ਜੀਓ ਕੋਲ ਇਕ 25 ਰੁਪਏ ਦਾ ਵੀ ਡਾਟਾ ਪਲਾਨ ਹੈ ਜਿਸ ਵਿਚ 2 ਜੀ.ਬੀ. ਡਾਟਾ ਮਿਲਦਾ ਹੈ।

Rakesh

This news is Content Editor Rakesh