ਜਿਓ ਨੇ ਪੇਸ਼ ਕੀਤਾ 101 ਰੁਪਏ ਦਾ ਨਵਾਂ ਪਲਾਨ

05/25/2018 8:54:53 PM

ਨਵੀਂ ਦਿੱਲੀ—ਮੋਬਾਇਲ ਕੰਪਨੀਆਂ ਗਾਹਕਾਂ ਨੂੰ ਆਪਣੇ ਨਾਲ ਬਣਾਏ ਰੱਖਣ ਲਈ ਕਈ ਆਕਰਸ਼ਕ ਆਫਰਸ ਪੇਸ਼ ਕਰਦੀਆਂ ਰਹਿੰਦੀਆਂ ਹਨ। ਕੰਪਨੀਆਂ ਨੇ ਇਹ ਬਿਹਤਰ ਆਫਰਸ ਦੇ ਚੱਲਦੇ ਗਾਹਕਾਂ ਨੂੰ ਕਾਫੀ ਫਾਇਦਾ ਹੁੰਦਾ ਹੈ। ਰਿਲਾਇੰਸ ਜਿਓ ਦੇ ਆਉਣ ਤੋਂ ਬਾਅਦ ਮੋਬਾਇਲ ਦੇ ਖੇਤਰ 'ਚ ਡਾਟਾ ਦੀ ਵਰਤੋਂ ਕਾਫੀ ਵਧ ਗਈ ਅਤੇ ਪਲਾਨਸ ਸਸਤੇ ਹੁੰਦੇ ਜਾ ਰਹੇ ਹਨ। 


ਮਿਲੇਗਾ 8ਜੀ.ਬੀ. ਡਾਟਾ
ਇਸ ਵਿਚਾਲੇ ਜਿਓ ਨੇ 101 ਰੁਪਏ ਦਾ ਪਲਾਨ ਜਾਰੀ ਕੀਤਾ ਹੈ ਜਿਸ 'ਚ ਯੂਜ਼ਰਸ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਕੰਪਨੀ ਨੇ ਇਸ ਨੂੰ ਗੁਪਤ ਤਰੀਕੇ ਨਾਲ ਨਵਾਂ ਕ੍ਰਿਕੇਟ ਪੈਕ ਲਾਂਚ ਕੀਤਾ ਹੈ ਜਿਸ 'ਚ ਯੂਜ਼ਰਸ ਨੂੰ 4 ਦਿਨਾਂ ਲਈ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। 2 ਜੀ.ਬੀ. ਦੀ ਲਿਮਿਟ ਖਤਮ ਹੋਣ ਤੋਂ ਬਾਅਦ ਯੂਜ਼ਰਸ ਨੂੰ 64kbps ਦੀ ਸਪੀਡ ਨਾਲ ਅਨਲਿਮਟਿਡ ਡਾਟਾ ਮਿਲੇਗਾ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਨਹੀਂ ਦਿੱਤੀ ਹੈ।  ਇਕ ਰਿਪੋਰਟ ਮੁਤਾਬਕ ਯੂਜ਼ਰਸ ਜਿਓ ਦੇ ਇਸ ਪਲਾਨ ਨੂੰ ਮਾਏ ਜਿਓ ਐਪ 'ਤੇ ਦੇਖ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਕੰਪਨੀ ਯੂਜ਼ਰਸ ਨੂੰ ਕੇਵਲ ਡਾਟਾ ਆਫਰ ਦੇਰ ਹੀ ਹੈ ਇਸ 'ਚ ਫ੍ਰੀ ਕਾਲਿੰਗ ਜਾਂ ਐੱਸ.ਐੱਮ.ਐੱਸ. ਦੀ ਸੁਵਿਧਾ ਨਹੀਂ ਮਿਲੇਗੀ।


ਯੂਜ਼ਰਸ ਨੂੰ ਮਿਲੇਗਾ ਇਨਾਮ
ਦੱਸਣਯੋਗ ਹੈ ਕਿ ਆਈ.ਪੀ.ਐੱਲ. ਨੂੰ ਧਿਆਨ 'ਚ ਰੱਖ ਕੇ ਜਿਓ ਨੇ ਵਿਸ਼ੇਸ਼ ਪੈਕ ਪੇਸ਼ ਕੀਤਾ ਸੀ ਜਿਸ 'ਚ 251 ਰੁਪਏ 'ਚ 51 ਦਿਨਾਂ ਤਕ ਜਿਓ ਟੀ.ਵੀ. 'ਤੇ ਮੈਚ ਲਾਈਵ ਦੇਖੇ ਜਾ ਸਕਣਗੇ। ਨਵੇਂ ਪੈਕ 'ਚ 102 ਜੀ.ਬੀ. ਡਾਟਾ ਮਿਲੇਗਾ। ਨਾਲ ਹੀ ਜਿਓ ਨੇ ਯੂਜ਼ਰਸ ਨੂੰ ਜੋੜਨ ਲਈ ਲਾਈਵ ਮੋਬਾਇਲ ਗੇਮ ਜਿਓ ਕ੍ਰਿਕੇਟ ਪਲੇਅ ਅਲਾਨਗ ਦਾ ਐਲਾਨ ਕੀਤਾ ਸੀ। ਇਸ ਗੇਮ 'ਚ ਯੂਜ਼ਰ ਲਾਈਵ ਮੋਬਾਇਲ ਗੇਮ ਖੇਡ ਸਕਦੇ ਹਨ ਅਤੇ ਕੋਰੜਾਂ ਦੇ ਇਨਾਮ ਜਿੱਤ ਸਕਦੇ ਹਨ। ਕੰਪਨੀ ਨੇ ਬਿਆਨ ਜਾਰੀ ਕਰ ਕਿਹਾ ਕਿ ਉਸ ਦੇ ਲਾਈਵ ਮੋਬਾਇਲ ਗੇਮ ਜਿਓ ਕ੍ਰਿਕੇਟ ਪਲੇਅ ਐਲਾਨਗ ਨੂੰ ਦੇਸ਼ 'ਚ ਕਿਸੇ ਵੀ ਸਮਾਰਟਫੋਨ 'ਤੇ ਖੇਡਿਆ ਜਾ ਸਕੇਗਾ। ਇਸ ਦੇ ਤਹਿਤ 11 ਭਾਸ਼ਾਵਾਂ 'ਚ 7 ਹਫਤੇ 'ਚ 60 ਮੈਚ ਹੋਣਗੇ ਜਿਸ 'ਚ ਜਿੱਤਣ ਵਾਲੇ ਯੂਜ਼ਰ ਨੂੰ ਈਨਾਮ ਮਿਲੇਗਾ।