ਇਨ੍ਹਾਂ ਸਮਾਰਟਫੋਨ ਨਾਲ ਜੀਓ ਦੇ ਰਿਹੈ 100 ਜੀ.ਬੀ. ਵਾਧੂ ਡਾਟਾ

11/22/2017 1:17:18 PM

ਜਲੰਧਰ- ਐੱਚ.ਐੱਮ.ਡੀ. ਗਲੋਬਲ ਕੰਪਨੀ ਨੋਕੀਆ ਦੇ ਹੈਂਡਸੈੱਟ ਖਰੀਦਣ ਵਾਲੇ ਗਾਹਕਾਂ ਨੂੰ ਫ੍ਰੀ ਡਾਟਾ ਆਫਰ ਕਰਨ ਲਈ ਰਿਲਾਇੰਸ ਜਿਓ ਨੇ ਐੱਚ.ਐੱਮ.ਡੀ. ਗਲੋਬਲ ਨਾਲ ਸਾਂਝੇਦਾਰੀ ਕੀਤੀ ਹੈ। ਇਸ ਆਫਰ ਤਹਿਤ ਨੋਕੀਆ 8 ਅਤੇ ਨੋਕੀਆ 5 ਖਰੀਦਣ ਵਾਲੇ ਗਾਹਕਾਂ ਨੂੰ 100 ਜੀ.ਬੀ. ਅਤੇ 50 ਜੀ.ਬੀ. ਵਾਧੂ ਡਾਟਾ ਦਿੱਤਾ ਜਾਵੇਗਾ। ਦੱਸ ਦਈਏ ਕਿ ਆਫਰ ਨੂੰ ਦੋ ਗਰੁੱਪ 'ਚ ਵੰਡਿਆ ਗਿਆ ਹੈ। ਪਹਿਲੇ ਗਰੁੱਪ 'ਚ ਫਿਲਹਾਲ ਸਿਰਫ ਨੋਕੀਆ 8 ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਦੂਜੇ ਗਰੁੱਪ 'ਚ ਨੋਕੀਆ 5 ਅਤੇ ਮਿਡ ਰੇਂਜ ਸਮਾਰਟਫੋਨ ਨੂੰ ਰੱਖਿਆ ਗਿਆ ਹੈ। 

ਨੋਕੀਆ 5 ਦੇ ਇਸ ਸਮਾਰਟਫੋਨ 'ਤੇ ਜੇਕਰ ਯੂਜ਼ਰਸ 309 ਰੁਪਏ ਜਾਂ ਇਸ ਤੋਂ ਜ਼ਿਆਦਾ ਦਾ ਰੀਚਾਰਜ ਕਰਾਉਂਦੇ ਹਨ ਤਾਂ ਉਨ੍ਹਾਂ ਨੂੰ ਹਰ ਮਹੀਨੇ 10 ਜੀ.ਬੀ. ਡਾਟਾ ਦਿੱਤਾ ਜਾਵੇਗਾ। 

ਨੋਕੀਆ 8 ਡਿਵਾਈਸਿਸ ਨੂੰ ਹਰ ਮਹੀਨੇ 5 ਜੀ.ਬੀ. ਵਾਧੂ ਡਾਟਾ ਦਿੱਤਾ ਜਾਵੇਗਾ। ਗਾਹਕਾਂ ਨੂੰ ਇਸ ਆਫਰ ਦਾ ਫਾਇਦਾ ਲਗਾਤਾਰ 10 ਮਹੀਨੇ ਤੱਕ ਮਿਲੇਗਾ, ਜਿਸ ਦੀ ਮਿਆਦ 31 ਅਗਸਤ 2018 ਤੱਕ ਹੋਵੇਗੀ। 

ਵਾਧੂ ਡਾਟਾ ਨੂੰ ਜਿਓ ਅਕਾਊਂਟ 'ਚ ਰੀਚਾਰਜ ਕਰਾਉਣ ਦੇ 48 ਘੰਟਿਆਂ ਦੇ ਅੰਦਰ ਕ੍ਰੈਡਿਟ ਕਰ ਦਿੱਤਾ ਜਾਵੇਗਾ। ਜਿਸ ਵੀ ਜਿਓ ਸਿਮ ਕਾਰਡ ਦਾ ਇਸਤੇਮਾਲ ਨੋਕੀਆ 8 ਜਾਂ ਨੋਕੀਆ 5 'ਚ ਰੀਚਾਰਜ ਕਰਾਉਣ ਲਈ ਕੀਤਾ ਜਾਵੇਗਾ ਉਹ 14 ਅਕਤੂਬਰ 2017 ਅਤੇ 1 ਨਵੰਬਰ 2017 ਤੋਂ ਬਾਅਦ ਐਕਟੀਵੇਟ ਕੀਤਾ ਗਿਆ ਹੋਵੇਗਾ। ਨਾਲ ਹੀ ਪੁਰਾਣਾ ਰੀਚਾਰਜ ਕੀਤਾ ਗਿਆ ਡਾਟਾ ਵੀ ਨਵੇਂ ਨੋਕੀਆ ਹੈਂਡਸੈੱਟ 'ਚ ਉਪਲੱਬਧ ਕਰਵਾ ਦਿੱਤਾ ਜਾਵੇਗਾ।