ਟ੍ਰਿਪਲ ਪਲੇਅ ਪਲਾਨ ਨਾਲ ਧਮਾਲ ਮਚਾ ਸਕਦੈ Jio GigaFiber

03/26/2019 5:50:30 PM

ਗੈਜੇਟ ਡੈਸਕ– ਰਿਲਾਇੰਸ ਜਿਓ ਦਾ ਗੀਗਾ ਫਾਈਬਰ ਕਾਫੀ ਸਮੇਂ ਤੋਂ ਚਰਚਾ ’ਚ ਹੈ, ਖਾਸ ਕਰਕੇ ਉਨ੍ਹਾਂ ਯੂਜ਼ਰਜ਼ ’ਚ ਜੋ ਹਾਈ ਸਪੀਡ ਇੰਟਰਨੈੱਟ ਇਸਤੇਮਾਲ ਕਰਦੇ ਹਨ ਜਾਂ ਕਰਨਾ ਚਾਹੁੰਦੇ ਹਨ। ਕੰਪਨੀ ਨੇ ਇਸ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ ਅਤੇ ਇਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਕੰਪਨੀ ਦੀ ਵੈੱਬਸਾਈਟ ’ਤੇ ਜਿਓ ਗੀਗਾ ਫਾਈਬਰ ਲਈ ਰਜਿਸਟ੍ਰੇਸ਼ਨ ਵੀ ਕੀਤੇ ਜਾ ਰਹੇ ਹਨ ਪਰ ਰਜਿਸਟ੍ਰੇਸ਼ਨ ਤੋਂ ਇਹ ਤੈਅ ਹੋਵੇਗਾ ਕਿ ਕਿਸ ਇਲੈਕੇ ’ਚ ਜ਼ਿਆਦਾ ਲੋਕ ਇਸ ਲਈ ਦਿਲਚਸਪੀ ਦਿਖਾ ਰਹੇ ਹਨ, ਸਭ ਤੋਂ ਪਹਿਲਾਂ ਉਨ੍ਹਾਂ ਹੀ ਇਲੈਕਿਆਂ ’ਚ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।

ਰਿਪੋਰਟ ਮੁਤਾਬਕ, ਰਿਲਾਇੰਸ ਜਿਓ ਟ੍ਰਿਪਲ ਪਲੇਅ ਪਲਾਨ ਦੀ ਟੈਸਟਿੰਗ ਕਰ ਰਹੀ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੋਵੇਗੀ ਅਤੇ ਇਸ ਤਹਿਤ ਯੂਜ਼ਰਜ਼ ਨੂੰ 100GB ਡਾਟਾ ਮਿਲੇਗਾ। ਹਾਲਾਂਕਿ ਸਪੀਡ ਬਾਰੇ ਜ਼ਿਕਰ ਨਹੀਂ ਹੈ ਪਰ ਇਹ 100mbps ਤਕ ਹੋ ਸਕਦੀ ਹੈ। ਟ੍ਰਿਪਲ ਪਲੇਅ ਪਲਾਨ ਤਹਿਤ ਗਾਹਕਾਂ ਨੂੰ ਵਾਇਸ ਕਾਲਿੰਗ ਸਰਵਿਸ ਵੀ ਮਿਲ ਸਕਦੀ ਹੈ ਅਤੇ ਨਾਲ ਹੀ ਜਿਓ ਹੋਮ ਟੀਵੀ ਸਬਸਕ੍ਰਿਪਸ਼ਨ ਵੀ ਮਿਲੇਗਾ। ਹਾਲਾਂਕਿ, ਇਸ ਪਲਾਨ ਦੀ ਕੀਮਤ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। 

ਦੱਸ ਦੇਈਏ ਕਿ Jio GigaFiber ਦੀ ਟੈਸਟਿੰਗ ਕਰਨ ਵਾਲੇ ਯੂਜ਼ਰਜ਼ ਪ੍ਰੀਵਿਊ ਆਫਰ ਤਹਿਤ ਇਸ ਨੂੰ ਇਸਤੇਮਾਲ ਕਰ ਰਹੇ ਹਨ। ਇਸ ਤਹਿਤ 3 ਮਹੀਨੇ ਤਕ ਲਈਇਹ ਕੰਪਲੀਮੈਂਟਰੀ ਹੈ ਅਤੇ 100GB ਡਾਟਾ ਦਿੱਤਾ ਜਾ ਰਿਹਾ ਹੈ। ਖਬਰ ਹੈ ਕਿ ਜਲਦੀ ਹੀ ਪੜਾਵਾਂ ’ਚ ਇਸ ਦਾ ਕਮਰਸ਼ੀਅਲ ਰੋਲ ਆਊਟ ਹੋਵੇਗਾ ਅਤੇ ਇਸ ਦੀ ਸ਼ੁਰੂਆਤ ਦਿੱਲੀ ਤੋਂ ਹੋਣ ਦੀ ਪੂਰੀ ਉਮੀਦ ਹੈ। 

ਰਿਪੋਰਟ ਮੁਤਾਬਕ ਟ੍ਰਿਪਲ ਪਲੇਅ ਪਲਾਨ ਅਜੇ ਲਈ ਜਿਓ ਦੇ ਕਰਮਚਾਰੀਆਂ ਨੂੰ ਟੈਸਟਿੰਗ ਦੇ ਤੌਰ ’ਤੇ ਦਿੱਤਾ ਗਿਆ ਹੈ। ਕੁਝ ਜਿਓ ਟੈਸਟ ਸਬਸਕ੍ਰਾਈਬਰਾਂ ਦਾ ਕਹਿਣਾ ਹੈ ਕਿ ਇੰਸਟਾਲੇਸ਼ਨ ਟੈਕਨੀਸ਼ੀਅੰਸ ਨੇ ਹਿੰਦਾ ਦਿੱਤਾ ਹੈ ਕਿ ਇਸ ਪਲਾਨ ਦੀ ਕੀਮਤ 500 ਰੁਪਏ ਤਕ ਹੋ ਸਕਦੀ ਹੈ। ਇਸ ਪਲਾਨ ਦੇ ਨਾਲ ਕੰਪਲੀਮੈਂਟਰੀ ਗੀਗਾ ਟੀਵੀ ਦਾ ਵੀ ਸਬਸਕ੍ਰਿਪਸ਼ਨ ਮਿਲੇਗਾ। Jio GigaFiber ਲਈ ਸ਼ੁਰੂਆਤ ’ਚ ਗਾਹਕਾਂ ਨੂੰ ਸਕਿਓਰਿਟੀ ਲਈ ਡਿਪਾਜ਼ਿਟ ਦੇ ਤੌਰ ’ਤੇ 4,500 ਰੁਪਏ ਦੇਣੇ ਹੋਣਗੇ ਜੋ ਰਿਫੰਡੇਬਲ ਹੋਵੇਗਾ।