Jio ਦੇ ਇਨ੍ਹਾਂ ਗਾਹਕਾਂ ਨੂੰ ਮੁਫ਼ਤ ਮਿਲ ਰਿਹੈ Amazon Prime ਸਬਸਕ੍ਰਿਪਸ਼ਨ

06/13/2020 4:04:53 PM

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਪਿਛਲੇ ਦਿਨੀਂ ਐਲੈਨ ਕੀਤਾ ਸੀ ਕਿ ਜਲਦ ਹੀ ਗਾਹਕਾਂ ਨੂੰ ਡਿਜ਼ਨੀ+ ਹਾਟਸਟਾਰ ਦਾ ਮੁਫ਼ਤ ਸਬਸਕ੍ਰਿਪਸ਼ਨ ਮੁਹੱਈਆ ਕਰਵਾਇਆ ਜਾਵੇਗਾ। ਪਰ ਇਸ ਤੋਂ ਪਹਿਲਾਂ ਹੀ ਕੰਪਨੀ ਨੇ ਜਿਓ ਫਾਈਬਰ ਦੇ ਨਾਲ ਐਮਾਜ਼ੋਨ ਪ੍ਰਾਈਮ ਦਾ ਮੁਫ਼ਤ ਸਬਸਕ੍ਰਿਪਸ਼ਨ ਮੁਹੱਈਆ ਕਰਵਾ ਦਿੱਤਾ ਹੈ। ਅਜਿਹੇ ’ਚ ਜਿਓ ਫਾਈਬਰ ਗਾਹਕ ਬਿਨ੍ਹਾਂ ਕਿਸੇ ਵਾਧੂ ਭੁਗਤਾਨ ਦੇ ਇਕ ਸਾਲ ਤਕ ਐਮਾਜ਼ੋਨ ਪ੍ਰਾਈਮ ਦੀ ਵਰਤੋਂ ਕਰ ਸਕਦੇ ਹਨ। ਜੇਕਰ ਤੁਸੀਂ ਜਿਓ ਫਾਈਬਰ ਗਾਹਕ ਗਾਹਕ ਹੋ ਤਾਂ ਤੁਸੀਂ ਐਮਾਜ਼ੋਨ ਪ੍ਰਾਈਮ ਦਾ ਮੁਫ਼ਤ ਸਬਸਕ੍ਰਿਪਸ਼ਨ ਦਾ ਲਾਭ ਲੈ ਸਕਦੇ ਹੋ ਪਰ ਇਸ ਲਈ ਤੁਹਾਨੂੰ ਇਸ ਨੂੰ ਐਕਟਿਵ ਕਰਨਾ ਹੋਵੇਗਾ। 

ਇਨ੍ਹਾਂ ਪਲਾਨਜ਼ ਨਾਲ ਮਿਲੇਗਾ ਐਮਾਜ਼ੋਨ ਦਾ ਮੁਫ਼ਤ ਸਬਸਕ੍ਰਿਪਸ਼ਨ
ਰਿਲਾਇੰਸ ਜਿਓ ਨੇ ਆਪਣੇ ਜਿਓ ਫਾਈਬਰ ਪਲਾਨਜ਼ ਨਾਲ ਇਕ ਸਾਲ ਤਕ ਐਮਾਜ਼ੋਨ ਪ੍ਰਾਈਮ ਦਾ ਮੁਫ਼ਤ ਸਬਸਕ੍ਰਿਪਸ਼ਨ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਦੀ ਇਹ ਪੇਸ਼ਕਸ਼ ਗੋਲਡ, ਡਾਇਮੰਡ, ਪਲੈਟਿਨਮ ਅਤੇ ਟਾਈਟੇਨੀਅਮ ਪਲਾਨਜ਼ ਨਾਲ ਮਿਲੇਗੀ। ਗੋਲਡ ਪਲਾਨ ਦੀ ਕੀਮਤ 1,299 ਰੁਪਏ ਅਤੇ ਡਾਇਮੰਡ ਪਲਾਨ ਦੀ ਕੀਮਤ 2,499 ਰੁਪਏ ਹੈ। ਜਦਕਿ ਪਲੈਟਿਨਮ ਅਤੇ ਟਾਈਟੇਨੀਅਮ ਪਲਾਨਜ਼ ਦੀ ਕੀਮਤ 3,999 ਰੁਪਏ ਅਤੇ 8,499 ਰੁਪਏ ਹੈ। ਜਿਨ੍ਹਾਂ ਗਾਹਕਾਂ ਕੋਲ ਇਹ ਪਲਾਨ ਹਨ ਉਹ ਐਮਾਜ਼ੋਨ ਪ੍ਰਾਈਮ ਦਾ ਮੁਫ਼ਤ ਸਬਸਕ੍ਰਿਪਸ਼ਨ ਪ੍ਰਾਪਤ ਕਰ ਸਕਦੇ ਹਨ। 

PunjabKesari

ਇੰਝ ਐਕਟਿਵ ਕਰ ਸਕਦੇ ਹੋ ਸਬਸਕ੍ਰਿਪਸ਼ਨ
ਜਿਓ ਫਾਈਬਰ ਗਾਹਕਾਂ ਨੂੰ ਇਕ ਸਾਲ ਲਈ ਐਮਾਜ਼ੋਨ ਪ੍ਰਾਈਮ ਦਾ ਮੁਫ਼ਤ ਸਬਸਕ੍ਰਿਪਸ਼ਨ ਦਿੱਤਾ ਜਾ ਰਿਹਾ ਹੈ। ਜਦਕਿ ਇਸ ਸਬਸਕ੍ਰਿਪਸ਼ਨ ਦੀ ਕੀਮਤ 999 ਰੁਪਏ ਹੈ ਪਰ ਜਿਓ ਫਾਈਬਰ ਗਾਹਕ ਵਨ ਟਾਈਮ ਪੇਸ਼ਕਸ਼ ਦਾ ਲਾਭ ਲੈ ਸਕਦੇ ਹਨ। ਇਸ ਲਈ ਗਾਹਕਾਂ ਨੂੰ ਮਾਈ ਜਿਓ ਐਪ ’ਚ ਜਾ ਕੇ ਉਥੇ ਦਿੱਤੇ ਗਏ ਐਕਟੀਵੇਟ ਨਾਓ ਦੇ ਬੈਨਰ ’ਤੇ ਕਲਿੱਕ ਕਰਨਾ ਹੋਵੇਗਾ। ਦੱਸ ਦੇਈਏ ਕਿ ਇਹ ਪੇਸ਼ਕਸ਼ ਸਾਰੇ ਗਾਹਕਾਂ ਲਈ ਨਹੀਂ ਹੈ। ਇਸ ਦਾ ਲਾਭ ਕੁਝ ਚੁਣੇ ਹੋਏ ਗਾਹਕ ਹੀ ਲੈ ਸਕਦੇ ਹਨ। ਹਾਲਾਂਕਿ ਚੁਣੇ ਹੋਏ ਗਾਹਕਾਂ ਬਾਰੇ ਸਪਸ਼ਟ ਨਹੀਂ ਕੀਤਾ ਗਿਆ। 


Rakesh

Content Editor

Related News