ਹੁਣ Jio ਦੇ ਗਾਹਕ ਟੀ.ਵੀ. ਤੋਂ ਕਰ ਸਕਣਗੇ ਵੀਡੀਓ ਕਾਲ, ਜਾਣੋ ਕਿਵੇਂ

08/04/2021 5:20:29 PM

ਗੈਜੇਟ ਡੈਸਕ– ਜੀਓ ਫਾਇਬਰ ਦੇ ਯੂਜ਼ਰਸ ਹੁਣ ਆਪਣੇ ਸਮਾਰਟ ਟੀ.ਵੀ. ਤੋਂ ਵੀਡੀਓ ਕਾਲ ਕਰ ਸਕਦੇ ਹਨ। ਜੀਓ ਫਾਇਬਰ ਨੇ ਇਸ ਫੀਚਰ ਨੂੰ Camera on Mobile ਨਾਂ ਦਿੱਤਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਜੀਓ ਫਾਈਬਰ ਦੇ ਯੂਜ਼ਰਸ ਨੂੰ ਟੀ.ਵੀ. ਤੋਂ ਵੀਡੀਓ ਕਾਲਿੰਗ ਲਈ ਅਲੱਗ ਤੋਂ ਕਿਸੇ ਕੈਮਰੇ ਦੀ ਲੋੜ ਨਹੀਂ ਹੋਵੇਗੀ। ਜੀਓ ਫਾਇਬਰ ਦਾ ਇਹ ਨਵਾਂ ਫੀਚਰ JioJoin ਐਪ ਰਾਹੀਂ ਮਿਲੇਗਾ। ਦੱਸ ਦੇਈਏ ਕਿ JioJoin ਐਪ ਨੂੰ ਪਹਿਲਾਂ ‘ਜੀਓ ਕਾਲ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। JioJoin ਐਪ ਐਂਡਰਾਇਡ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਡਿਵਾਈਸਾਂ ਲਈ ਉਪਲੱਬਧ ਹੈ। 

JioJoin ਐਪ ਦੀ ਮਦਦ ਨਾਲ ਯੂਜ਼ਰਸ ਆਪਣੇ ਫੋਨ ਦੇ ਕੈਮਰੇ ਨੂੰ ਵੀਡੀਓਕਾਲ ਲਈ ਇਕ ਇਨਪੁਟ ਡਿਵਾਈਸ ਦੇ ਤੌਰ ’ਤੇ ਇਸਤੇਮਾਲ ਕਰ ਸਕਣਗੇ। ਦੱਸ ਦੇਈਏ ਕਿ ਜੀਓ ਫਾਇਬਰ ਦੇ ਨਾਲ JioFiberVoice ਨਾਂ ਨਾਲ ਕਾਲਿੰਗ ਸਰਵਿਸ ਮਿਲਦੀ ਹੈ। ਜੀਓ ਦੇ ਗਾਹਕ JioJoin ਐਪ ਤੋਂ ਆਪਣੇ ਮੋਬਾਇਲ ਰਾਹੀਂ ਲੈਂਡਲਾਈਨ ਨੰਬਰ ਤੋਂਵੀ ਵੌਇਸ ਕਾਲ ਕਰ ਸਕਣਗੇ। ਜੀਓ Camera on Mobile ਫੀਚਰ ਦੀ ਟੈਸਟਿੰਗ ਪਿਛਲੇ ਕੁਝ ਮਹੀਨਿਆਂ ਤੋਂ ਕਰ ਰਿਹਾ ਸੀ ਅਤੇ ਹੁਣ ਇਸ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਡਿਵਾਈਸਾਂ ਲਈ ਪੇਸ਼ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– WhatsApp ’ਚ ਜੁੜਿਆ ਸ਼ਾਨਦਾਰ ਫੀਚਰ, ਇਕ ਵਾਰ ਵੇਖਣ ਤੋਂ ਬਾਅਦ ਗਾਇਬ ਹੋ ਜਾਣਗੇ ਮੈਸੇਜ

ਇੰਝ ਕਰ ਸਕੋਗੇ ਟੀ.ਵੀ. ਤੋਂ ਵੀਡੀਓ ਕਾਲਿੰਗ
ਮੋਬਾਇਲ ਕੈਮਰੇ ਨਾਲ ਟੀ.ਵੀ. ’ਤੇ ਵੀਡੀਓ ਕਾਲਿੰਗ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ JioJoin ਐਪ ’ਚ ਮੋਬਾਇਲ ਨੰਬਰ ਨਾਲ ਸਾਈਨ-ਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਐਪ ’ਚ ਦਿਸ ਰਹੇ Camera on Mobile ਫੀਚਰ ਨੂੰ ਆਨ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਆਪਣੇ ਟੀ.ਵੀ. ’ਤੇ ਵੀਡੀਓ ਕਾਲ ਕਰ ਸਕੋਗੇ। ਜੀਓ ਫਾਇਬਰ ਨੇ ਬਿਹਤਰ ਕਾਲਿੰਗ ਲਈ 5GHz ਵਾਈ-ਫਾਈ ਬੈਂਡ ਦੇ ਇਸਤਮਾਲ ਦਾ ਸੁਝਾਅ ਦਿੱਤਾ ਹੈ। 

ਜ਼ਿਕਰਯੋਗ ਹੈ ਕਿ ਹਾਲ ਦੇ ਕੁਝ ਦਿਨਾਂ ’ਚ ਸ਼ਾਓਮੀ ਅਤੇ ਵਨਪਲੱਸ ਵਰਗੀਆਂ ਕੰਪਨੀਆਂ ਨੇ ਟੀ.ਵੀ. ਤੋਂ ਕਾਲਿੰਗ ਲਈ ਵੈੱਬਕੈਮ ਪੇਸ਼ ਕੀਤੇ ਹਨ, ਜਦਕਿ ਜੀਓ ਨੇ ਵੈੱਬਕੈਮ ਦੇ ਤੌਰ ’ਤੇ ਮੋਬਾਇਲ ਦੇ ਕੈਮਰੇ ਨੂੰ ਟੀ.ਵੀ. ’ਤੇ ਇਸਤੇਮਾਲ ਕਰਨ ਦੀ ਸੁਵਿਧਾ ਦੇ ਦਿੱਤੀ ਹੈ ਜੋ ਕਿ ਇਕ ਵੱਡੀ ਗੱਲ ਹੈ। ਅਜਿਹੇ ’ਚ ਜੀਓ ਫਾਇਬਰ ਦੇ ਗਾਹਕਾਂ ਨੂੰ ਅਲੱਗ ਤੋਂ ਵੈੱਬਕੈਮ ਖਰੀਦਣ ਦੀ ਲੋੜ ਨਹੀਂ ਹੋਵੇਗੀ। 

ਇਹ ਵੀ ਪੜ੍ਹੋ– ਨਵੇਂ OnePlus Nord 2 ’ਚ ਅਚਾਨਕ ਹੋਇਆ ਧਮਾਕਾ, ਘਟਨਾ ਤੋਂ ਬਾਅਦ ਸਦਮੇ ’ਚ ਗਾਹਕ

Rakesh

This news is Content Editor Rakesh