ਜੀਓ ਦੀ 4G ਡਾਊਨਲੋਡ ਸਪੀਡ ਫਿਰ ਤੋਂ ਡਿੱਗੀ : ਰਿਪੋਰਟ

Tuesday, Jun 05, 2018 - 08:05 PM (IST)

ਜਲੰਧਰ- ਜੀਓ 4ਜੀ ਡਾਊਨਲੋਡ ਸਪੀਡ ਨੂੰ ਲੈ ਕੇ ਅਪ੍ਰੈਲ 2018 'ਚ ਇਕ ਹੋਰ ਗਿਰਾਵਟ ਆਈ ਹੈ। ਜਦ ਕਿ ਜੀਓ ਦੇ ਮੁਕਾਬਲੇਬਾਜ਼ ਕੰਪਨੀ ਏਅਰਟੈੱਲ ਦੀ 4ਜੀ ਸਪੀਡ 'ਚ ਇਸ ਦੌਰਾਨ ਮਾਮੂਲੀ ਵਾਧੇ ਆਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਦੇ MySpeed app ਦੇ ਡਾਟਾ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਇਹ ਜੀਓ ਦੀ 4ਜੀ ਸਪੀਡ 'ਚ ਗਿਰਾਵਟ ਦਾ ਦੂਜਾ ਮਹੀਨਾ ਹੈ ਜਦ ਕਿ ਇਸ ਸਾਲ ਜੀਓ ਦੀ ਡਾਊਨਲੋਡ ਸਪੀਡ 'ਚ ਤਿੰਨ ਵਾਰ ਗਿਰਾਵਟ ਆਈ ਹੈ। 

ਉਥੇ ਹੀ ਏਅਰਟੈੱਲ, ਵੋਡਾਫੋਨ ਅਤੇ ਆਇਡੀਆ ਨੇ ਬੇਹੱਦ ਮਾਮੂਲੀ ਪੱਧਰ 'ਤੇ ਆਪਣੇ ਸਪੀਡ ਨੂੰ ਬਰਕਰਾਰ ਰੱਖਿਆ ਹੈ। OpenSignal ਦੀ ਅਪ੍ਰੈਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੀਓ ਦੇਸ਼ ਦੀ 4ਜੀ ਉਪਲੱਬਧਤਾ 'ਚ ਅੱਗੇ ਹੈ ਪਰ ਏਅਰਟੈੱਲ ਬੈਸਟ 4ਜੀ ਡਾਊਨਲੋਡ ਸਪੀਡ ਦੇ ਰਿਹੇ ਹੈ।PunjabKesari 

MySpeed app ਦੇ ਡਾਟਾ ਮੁਤਾਬਕ  ਜੀਓ ਦੀ ਡਾਊਨਲੋਡ ਸਪੀਡ ਅਪ੍ਰੈਲ 'ਚ 14.7Mbps ਰਹੀ ਜੋ ਕਿ ਇਸ ਤੋਂ ਪਹਿਲਾਂ ਦੇ ਦੋ ਮਹੀਨਿਆਂ ਦੇ ਹਿਸਾਬ ਨਾਲ 33 ਫੀਸਦੀ ਘੱਟ ਸੀ। ਜੀਓ ਨੇ ਪਿਛਲੇ ਸਾਲ ਦਸੰਬਰ 'ਚ ਹੁਣ ਤਕ ਦੀ ਸਭ ਤੋਂ ਜ਼ਿਆਦਾ ਡਾਊਨਲੋਡ ਸਪੀਡ ਦਿੱਤੀ ਸੀ ਜੋ ਕਿ 25.6Mbps ਸੀ। ਅਪ੍ਰੈਲ 'ਚ ਏਅਰਟੈੱਲ ਦੀ ਡਾਊਨਲੋਡ ਸਪੀਡ  9. 2Mbps ਰਹੀ ਹੈ। ਉਥੇ ਹੀ ਆਇਡੀਆ ਦੀ 7.4Mbp ਅਤੇ ਵੋਡਾਫੋਨ ਦੀ ਡਾਊਨਲੋਡ ਸਪੀਡ 7.1Mbps ਰਹੀ ਹੈ।


Related News