ਪੰਜਾਬ 'ਚ ਜਿਓ ਦਾ ਦਬਦਬਾ ਬਰਕਰਾਰ, 120 ਲੱਖ ਤੋਂ ਵਧ ਹੋਏ ਗਾਹਕ

10/20/2019 11:41:32 AM

ਚੰਡੀਗੜ੍ਹ— ਪੰਜਾਬ 'ਚ ਰਿਲਾਇੰਸ ਜਿਓ ਦਾ ਸਵਾ ਕਰੋੜ ਤੋਂ ਵੱਧ ਗਾਹਕਾਂ ਨਾਲ ਮਾਰਕੀਟ ਲੀਡਰ ਦਾ ਰੁਤਬਾ ਬਰਕਰਾਰ ਹੈ। ਹਰ ਮਹੀਨੇ ਜਿਓ ਨਾਲ ਨਵੇਂ ਗਾਹਕ ਜੁੜ ਰਹੇ ਹਨ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, ਜਿਓ ਦਾ ਪੰਜਾਬ 'ਚ ਲਗਾਤਾਰ ਦਬਦਬਾ ਕਾਇਮ ਹੈ। ਪੰਜਾਬ 'ਚ ਜਿਓ ਆਪਣੇ ਸਭ ਤੋਂ ਵੱਡੇ 4-ਜੀ ਨੈੱਟਵਰਕ, ਸੂਬੇ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਤੇ ਪੇਂਡੂ ਖੇਤਰਾਂ 'ਚ ਜਿਓ ਫੋਨ ਦੀ ਵਿਕਰੀ ਨਾਲ ਸਫਲਤਾ ਦੀ ਪੌੜੀ ਚੜ੍ਹ ਰਹੀ ਹੈ ਤੇ ਇਸ ਮੁਕਾਮ 'ਚ ਉਸ ਨਾਲ ਅਗਸਤ ਮਹੀਨੇ ਲਗਭਗ 1.25 ਲੱਖ ਨਵੇਂ ਗਾਹਕ ਜੁੜੇ ਹਨ।


ਪੰਜਾਬ ਸਰਕਲ 'ਚ ਪੰਜਾਬ ਦੇ ਨਾਲ ਚੰਡੀਗੜ੍ਹ ਅਤੇ ਪੰਚਕੂਲਾ ਵੀ ਸ਼ਾਮਲ ਹਨ। ਟਰਾਈ ਦੀ ਰਿਪੋਰਟ ਅਨੁਸਾਰ 31 ਅਗਸਤ 2019 ਤੱਕ ਜਿਓ ਪੰਜਾਬ 'ਚ 1.27 ਕਰੋੜ ਗਾਹਕਾਂ ਨਾਲ ਸਭ ਤੋਂ ਪਸੰਦੀਦਾ ਅਤੇ ਮੋਹਰੀ ਟੈਲੀਕਾਮ ਓਪਰੇਟਰ ਹੈ, ਜਿਸ ਤੋਂ ਬਾਅਦ ਵੋਡਾਫੋਨ-ਆਈਡੀਆ 1.12 ਕਰੋੜ ਗਾਹਕਾਂ ਦੇ ਨਾਲ ਦੂਜੇ ਨੰਬਰ 'ਤੇ, ਲਗਭਗ 1 ਕਰੋੜ ਗਾਹਕਾਂ ਨਾਲ ਏਅਰਟੈੱਲ ਤੀਜੇ ਨੰਬਰ 'ਤੇ ਅਤੇ ਬੀ. ਐੱਸ. ਐੱਨ. ਐੱਲ. 55 ਲੱਖ ਗਾਹਕਾਂ ਨਾਲ ਚੌਥੇ ਨੰਬਰ 'ਤੇ ਹੈ।
ਕੰਪਨੀ ਅਨੁਸਾਰ ਪੰਜਾਬ 'ਚ ਜਿਓ ਦੇ ਤੇਜ਼ ਵਾਧੇ 'ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਇਸ ਦਾ ਮਜ਼ਬੂਤ ਅਤੇ ਸਭ ਤੋਂ ਵੱਡਾ ਟਰੂ 4-ਜੀ ਨੈੱਟਵਰਕ ਹੈ। ਇਹ ਸੂਬੇ 'ਚ ਰਵਾਇਤੀ 2-ਜੀ, 3-ਜੀ ਜਾਂ 4-ਜੀ ਨੈੱਟਵਰਕ ਨਾਲੋਂ ਵੀ ਵੱਡਾ ਹੈ ਤੇ ਪੰਜਾਬ ਦੇ ਕੁਲ ਡਾਟਾ ਟ੍ਰੈਫਿਕ ਦਾ ਦੋ-ਤਿਹਾਈ ਤੋਂ ਜ਼ਿਆਦਾ ਸਹਿਣ ਕਰਦਾ ਹੈ। ਅੱਜ ਲਗਭਗ ਸਾਰੇ ਪ੍ਰਮੁੱਖ ਸੰਸਥਾਨਾਂ, ਕਾਲਜਾਂ, ਯੂਨੀਵਰਸਿਟੀਆਂ, ਹੋਟਲਾਂ, ਹਸਪਤਾਲਾਂ, ਮਾਲਜ਼ ਅਤੇ ਹੋਰ ਕਮਰਸ਼ੀਅਲ ਸੰਸਥਾਨਾਂ ਨੇ ਜਿਓ ਨੂੰ ਆਪਣਾ ਪਸੰਦੀਦਾ ਡਿਜੀਟਲ ਪਾਰਟਨਰ ਚੁਣਿਆ ਹੈ। ਜਿਓ ਨੇ ਨਾ ਸਿਰਫ ਬਿਹਤਰ ਕੁਨੈਕਟੀਵਿਟੀ ਦੀ ਪੇਸ਼ਕਸ਼ ਕੀਤੀ ਹੈ, ਸਗੋਂ ਜਿਓ ਡਿਜੀਟਲ ਲਾਈਫ ਦਾ ਇਕ ਨਵਾਂ ਤਰੀਕਾ ਦਿੱਤਾ ਹੈ, ਜਿਸ ਨੂੰ ਲੋਕ ਪੂਰੇ ਦਿਲੋਂ ਆਪਣਾ ਰਹੇ ਹਨ।