ਜਿਓ ਦਾ ਡਿਜੀਟਲ ਪੈਕ, ਰੋਜ਼ਾਨਾ ਮੁਫਤ ਮਿਲੇਗਾ 2 ਜੀ.ਬੀ. ਡਾਟਾ

Sunday, Jul 29, 2018 - 11:44 AM (IST)

ਜਿਓ ਦਾ ਡਿਜੀਟਲ ਪੈਕ, ਰੋਜ਼ਾਨਾ ਮੁਫਤ ਮਿਲੇਗਾ 2 ਜੀ.ਬੀ. ਡਾਟਾ

ਜਲੰਧਰ— ਆਪਣੇ ਬੇਹੱਦ ਕਿਫਾਇਤੀ ਟੈਰਿਫ ਪਲਾਨਸ ਦੇ ਚੱਲਦੇ ਟੈਲੀਕਾਮ ਮਾਰਕੀਟ 'ਚ ਹਲਚਲ ਮਚਾਉਣ ਵਾਲੀ ਕੰਪਨੀ ਜਿਓ ਨੇ ਯੂਜ਼ਰਸ ਲਈ ਨਵਾਂ ਡਿਜੀਟਲ ਪੈਕ ਪੇਸ਼ ਕੀਤਾ ਹੈ। ਇਹ ਆਫਰ ਮੌਜੂਦਾ ਡਾਟਾ ਪਲਾਨ ਦਾ ਹੀ ਐਡ-ਆਨ ਹੈ ਅਤੇ ਇਹ ਪਹਿਲਾਂ ਤੋਂ ਕੀਤੇ ਗਏ ਰੀਚਾਰਜ ਪਲਾਨ 'ਤੇ ਇਕ ਟਾਪ-ਅਪ ਪਲਾਨ ਦੇ ਤੌਰ 'ਤੇ ਮਿਲਦਾ ਹੈ। ਇਸ ਵਿਚ ਜਿਓ ਪ੍ਰੀਪੇਡ ਯੂਜ਼ਰਸ ਨੂੰ ਹਰ ਰੋਜ਼ 2 ਜੀ.ਬੀ. ਵਾਧੂ ਡਾਟਾ ਮਿਲੇਗਾ। ਦੱਸ ਦੇਈਏ ਕਿ ਇਹ ਨਵਾਂ ਆਫਰ MyJio ਐਪ 'ਚ 30 ਜੁਲਾਈ ਤਕ ਯੋਗ ਹੈ ਅਤੇ ਇਹ ਚੁਣੇ ਹੋਏ ਜਿਓ ਸਬਸਕ੍ਰਾਈਬਰਸ ਲਈ ਉਪਲੱਬਧ ਹੈ। 

PunjabKesari

ਡਿਜੀਟਲ ਪੈਕ
ਇਸ ਆਫਰ ਤਹਿਤ ਯੂਜ਼ਰਸ ਕੋਲ 1.5 ਜੀ.ਬੀ. ਡਾਟਾ ਰੋਜ਼ਾਨਾ, 100 ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਕਾਲਿੰਗ ਵਾਲਾ ਪਲਾਨ ਹੋਣਾ ਚਾਹੀਦਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਰੋਜ਼ਾਨਾ 2 ਜੀ.ਬੀ. ਵਾਧੂ ਡਾਟਾ ਮਿਲੇਗਾ। ਮਤਲਬ ਕਿ ਗਾਹਕਾਂ ਨੂੰ ਕੁਲ 3.5 ਜੀ.ਬੀ. ਡਾਟਾ ਮਿਲੇਗਾ। ਹਾਲਾਂਕਿ ਯੂਜ਼ਰਸ ਨੂੰ ਪਲਾਨ 'ਚ ਮੌਜੂਦ ਹੋਰ ਸਾਰੇ ਲਾਭ ਪਹਿਲਾਂ ਦੀ ਤਰ੍ਹਾਂ ਹੀ ਮਿਲਣਗੇ। ਹਾਲਾਂਕਿ ਇਸ ਨੂੰ ਕਿਵੇਂ ਐਕਟਿਵ ਕਰਨਾ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਹੈ। 
 

PunjabKesari

ਦੱਸ ਦੇਈਏ ਕਿ ਜਿਓ ਨੇ ਹਾਲ ਹੀ 'ਚ ਮਾਨਸੂਨ ਹੰਗਾਮਾ ਐਕਸਚੇਂਜ ਆਫਰ ਲਾਂਚ ਕੀਤਾ ਹੈ। ਆਫਰ ਤਹਿਤ ਯੂਜ਼ਰਸ ਜਿਓ ਫੋਨ ਨੂੰ 501 ਰੁਪਅ ਅਤੇ ਪੁਰਾਣੇ ਫੀਚਰ ਫੋਨ ਦੇ ਬਦਲੇ ਖਰੀਦ ਸਕਦੇ ਹਨ। 501 ਰੁਪਏ 3 ਸਾਲ ਬਾਅਦ ਵਾਪਸ ਮਿਲ ਜਾਣਗੇ ਮਤਲਮ ਜਿਓ ਫੋਨ ਇਕ ਤਰ੍ਹਾਂ ਮੁਫਤ 'ਚ ਮਿਲੇਗਾ। ਹਾਲਾਂਕਿ ਇਸ ਆਫਰ ਦਾ ਫਾਇਦਾ ਤਾਂ ਹੀ ਮਿਲੇਗਾ ਜਦੋਂ ਫੋਨ ਖਰੀਦਦੇ ਸਮੇਂ ਗਾਹਕ 594 ਰੁਪਏ ਵਾਲਾ ਰੀਚਾਰਜ ਕਰਾਉਂਦੇ ਹਨ।


Related News