ਖੁਸ਼ਖਬਰੀ! ਜਿਓ ਗਾਹਕਾਂ ਨੂੰ ਮਿਲੇਗੀ 1 ਸਾਲ ਲਈ Disney+ Hotstar VIP ਦੀ ਫ੍ਰੀ ਮੈਂਬਰਸ਼ਿਪ

06/07/2020 1:41:23 AM

ਗੈਜੇਟ ਡੈਸਕ—ਰਿਲਾਇੰਸ ਜਿਓ ਇਕ ਵਾਰ ਫਿਰ ਆਪਣੇ ਗਾਹਕਾਂ ਨੂੰ ਨਵੇਂ ਆਫਰ ਦੇਣ ਦੀ ਤਿਆਰੀ 'ਚ ਹੈ। ਜਿਓ ਸੋਸ਼ਲ ਮੀਡੀਆ 'ਤੇ ਟੀਜ਼ਰ ਜਾਰੀ ਕਰ ਰਹੀ ਹੈ ਕਿ ਕੰਪਨੀ ਆਪਣੇ ਗਾਹਕਾਂ ਨੂੰ ਇਕ ਸਾਲ ਲਈ ਮੁਫਤ Disney+ Hotstar VIP ਸਬਸਕਰੀਪਸ਼ਨ ਦੇਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਜਿਓ ਪੇਅ ਰਾਹੀਂ ਹਾਟਸਟਾਰ ਪ੍ਰੀਮੀਅਮ ਦਾ ਸਬਸਕਰੀਪਸ਼ਨ ਆਫਰ ਕੀਤਾ ਸੀ। ਪਰ ਇਸ ਵਾਰ ਕੰਪਨੀ 399 ਰੁਪਏ ਦੇ ਸਲਾਨਾ ਏਨੁਅਲ ਸਬਸਕਰੀਪਸ਼ਨ ਵਾਲੇ Disney+ Hotstar  ਦਾ ਫਾਇਦਾ ਆਪਣੇ ਗਾਹਕਾਂ ਨੂੰ ਦੇਵੇਗੀ।

ਜਿਓ ਗਾਹਕ Disney+ Hotstar ਦੇ ਮੁਫਤ ਸਬਸਕਰੀਪਸ਼ਨ ਨਾਲ ਡਿਜ਼ਨੀ+ਸ਼ੋਅ, ਕਿਡਸ ਕਾਨਟੈਂਟ, ਹਾਟਸਟਾਰ ਐਕਸਕਲੂਸੀਵ ਸਪੈਸ਼ਲ, ਲਾਈਵ ਸਪੋਰਟਸ ਈਵੈਂਟ ਵਰਗੇ ਕਾਨਟੈਂਟ ਦਾ ਮਜ਼ਾ ਲੈ ਸਕਣਗੇ। ਹਾਲਾਂਕਿ, ਅਜੇ ਤਕ ਮੁਕੇਸ਼ ਅੰਬਾਨੀ ਦੇ ਅਗਵਾਈ ਵਾਲੀ ਜਿਓ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਇਹ ਆਫਰ ਕਿਸ ਖਾਸ ਪਲਾਨ ਨਾਲ ਹੋਵੇਗਾ ਜਾਂ ਸਾਰੇ ਪਲਾਨ ਦੇ ਨਾਲ ਬੰਡਲ ਕੀਤਾ ਜਾਵੇਗਾ। ਅਜੇ ਆਫਰ ਲਾਂਚ ਕਰਨ ਦੀ ਕਿਸੇ ਤਾਰਿਖ ਦੀ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਿਓ ਫਾਈਬਰ ਸਬਸਕਰੀਪਸ਼ਨ ਨੂੰ ਪਹਿਲਾਂ ਹੀ ਜਿਓਟੀ.ਵੀ.+ਸਰਵਿਸ ਰਾਹੀਂ ਡਿਜ਼ਨੀ+ਹਾਟਸਟਾਰ ਪ੍ਰੀਮੀਅਮ ਸਬਸਕਰੀਪਸ਼ਨ ਆਫਰ ਕੀਤਾ ਜਾਂਦਾ ਹੈ।

ਦੱਸ ਦੇਈਏ ਕਿ ਏਅਰਟੈੱਲ ਪਹਿਲਾਂ ਹੀ ਆਪਣੇ 401 ਰੁਪਏ ਵਾਲੇ ਡਾਟਾ ਵਾਊਚਰ ਨਾਲ  Disney+ हॉटस्टार VIP ਹਾਟਸਟਾਰ ਵੀ.ਆਈ.ਪੀ. ਦੇ ਇਕ ਸਾਲ ਦਾ ਮੁਫਤ ਸਬਸਕਰੀਪਸ਼ਨ ਦਿੰਦੀ ਹੈ। ਇਸ ਪੈਕ 'ਚ ਕੰਪਨੀ 3ਜੀ.ਬੀ. ਡਾਟਾ ਦਿੰਦੀ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ।ਹਾਲ ਹੀ 'ਚ ਜਿਓ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ 4x Benefits ਆਫਰ ਦਾ ਐਲਾਨ ਕੀਤਾ ਹੈ। ਇਸ ਆਫਰ ਤਹਿਤ  ਗਾਹਕ ਜੂਨ 'ਚ ਹਰ ਰਿਚਾਰਜ ਨਾਲ ਰਿਲਾਇੰਸ ਡਿਜ਼ੀਟਲ, ਟ੍ਰੈਂਡ, ਟ੍ਰੇਂਡਰਸ ਫੁੱਟਵੀਅਰ ਅਤੇ ਅਜਿਓ ਦੇ 5,100 ਰੁਪਏ ਤੱਕ ਦੇ ਡਿਸਕਾਊਂਟ ਵਾਊਚਰ ਪਾ ਸਕਦੇ ਹਨ। ਇਹ ਆਫਰ 248 ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਰਿਚਾਰਜ 'ਤੇ ਲਾਗੂ ਹੈ। ਇਹ ਵਾਊਚਰ ਗਾਹਕ ਦੁਆਰਾ ਕੀਤੇ ਜਾਣ ਵਾਲੇ ਰਿਚਾਰਜ ਦੀ ਵੈਲਿਊ ਦੇ ਸਮਾਨ ਹੀ ਹੋਵੇਗਾ। ਵਾਊਚਰ ਨੂੰ ਮਾਇਜਿਓ ਐਪ 'ਚ ਕ੍ਰੈਡਿਟ ਕੀਤਾ ਜਾਵੇਗਾ। ਇਨ੍ਹਾਂ ਵਾਊਚਰ ਨੂੰ ਅਗਲੀ ਵਾਰ ਆਨਲਾਈਨ ਜਾਂ ਆਫਲਾਈਨ ਸਟੋਰਸ 'ਤੇ ਸ਼ਾਪਿੰਗ ਦੌਰਾਨ ਇਸਤੇਮਾਲ ਕੀਤਾ ਜਾ ਸਕਦਾ ਹੈ।


Karan Kumar

Content Editor

Related News