ਸੁਰੱਖਿਆ ਖਾਮੀ ਕਾਰਣ ਲੀਕ ਹੋਇਆ ਜਿਓ ਦੇ ਕੋਵਿਡ-19 ਸਿਮਪਟਮ ਚੈਕਰ ਟੂਲ ਦਾ ਡਾਟਾ

05/04/2020 1:48:52 AM

ਗੈਜੇਟ ਡੈਸਕ-ਕੋਰੋਨਾ ਵਾਇਰਸ ਦੇ ਚੱਲਦੇ ਰਿਲਾਇੰਸ ਜਿਓ ਨੇ ਆਪਣੀ ਐਪ 'ਚ ਕੋਵਿਡ-19 ਸਿਮਪਟਮ ਚੈਕਰ ਟੂਲ ਨੂੰ ਸ਼ਾਮਲ ਕੀਤਾ ਸੀ। ਇਸ ਦੇ ਰਾਹੀਂ ਯੂਜ਼ਰਸ ਇਹ ਜਾਣ ਸਕਦੇ ਹਨ ਕਿ ਉਹ ਕੋਰੋਨਾ ਵਾਇਰਸ ਦਾ ਪ੍ਰਭਾਵਿਤ ਹੋਇਆ ਹੈ ਜਾਂ ਨਹੀਂ। ਰਿਪੋਰਟ ਮੁਤਾਬਕ ਯੂਜ਼ਰਸ ਦੇ ਕੋਵਿਡ-19 ਟੈਸਟ ਰਿਜ਼ਲਟ ਰੱਖਣ ਵਾਲੇ ਜਿਓ ਦਾ ਇਕ ਡਾਟਾਬੇਸ ਆਨਲਾਈਨ ਲੀਕ ਹੋ ਗਿਆ ਹੈ। ਹੈਰਾਨ ਦੀ ਗੱਲ ਇਹ ਹੈ ਕਿ ਇਹ ਡਾਟਾਬੇਸ ਬਿਨਾਂ ਪਾਸਵਰਡ ਦੇ ਐਕਸਿਸ ਕੀਤਾ ਜਾ ਸਕਦਾ ਸੀ।

ਆਨਲਾਈਨ ਤਕਨਾਲੋਜੀ ਨਿਊਜ਼ ਵੈੱਬਸਾਈਟ TechCrunch ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਕੋਵਿਡ-19 ਸਿਪਟਮ ਚੈਕਰ ਟੂਲ ਦੇ ਮੁੱਖ ਡਾਟਾਬੇਸ 'ਚ ਯੂਜ਼ਰਸ ਦੇ ਟੈਸਟ ਰਿਜ਼ਲਟ 'ਤੇ ਬਿਨਾਂ ਪਾਸਵਰਡ ਦੇ ਅਪਲੋਡ ਕੀਤੇ ਹੋਏ ਸਨ ਜੋ ਕਿ ਸਕਿਓਰਟੀ ਖਾਮੀ ਹੋਣ ਦੇ ਚੱਲਦੇ ਐਕਸਪੋਜ਼ ਹੋ ਗਏ ਹਨ।

ਇਸ ਤਰ੍ਹਾਂ ਸਾਹਮਣੇ ਆਈ ਜਾਣਕਾਰੀ
ਇਸ ਖਾਮੀ ਦਾ ਸਭ ਤੋਂ ਪਹਿਲਾਂ ਪਤਾ 1 ਮਈ ਨੂੰ ਸਕਿਓਰਟੀ ਰਿਸਰਚਰ ਅਨੁਰਾਗ ਸੇਨ ਨੇ ਲਗਾਇਆ ਸੀ। ਉਨ੍ਹਾਂ ਨੇ ਪਬਲਿਕੇਸ਼ਨ ਨਾਲ ਇਸ ਦੇ ਬਾਰੇ 'ਚ ਸੰਪਰਕ ਕੀਤਾ। ਰਿਲਾਇੰਸ ਜਿਓ ਨੇ ਇਸ ਤੋਂ ਬਾਅਦ ਤੁਰੰਤ ਡਾਟਾਬੇਸ ਨੂੰ ਆਫਲਾਈਨ ਕੀਤਾ ਅਤੇ ਫਿਰ ਬਗ ਦੇ ਬਾਰੇ 'ਚ ਜਾਣਕਾਰੀ ਦਿੱਤੀ।

ਲੀਕ ਹੋ ਗਿਆ ਲੱਖਾਂ ਯੂਜ਼ਰਸ ਦਾ ਡਾਟਾ
ਰਿਪੋਰਟ ਮੁਤਾਬਕ 17 ਅਪ੍ਰੈਲ ਤੋਂ ਲੈ ਕੇ ਡਾਟਾਬੇਸ ਨੂੰ ਆਫਲਾਈਨ ਕੀਤੇ ਜਾਣ ਤਕ ਲੱਖਾਂ ਯੂਜ਼ਰਸ ਦਾ ਰਿਕਾਰਡ ਇਸ 'ਚ ਮੌਜੂਦ ਸੀ। ਇਸ ਡਾਟਾਬੇਸ 'ਚ ਉਨ੍ਹਾਂ ਲੋਕਾਂ ਦੀਆਂ ਜਾਣਕਾਰੀਆਂ ਸਨ ਜਿਨ੍ਹਾਂ ਨੇ ਇਹ ਟੈਸਟ ਕੀਤਾ (ਖੁਦ ਦਾ ਜਾਂ ਰਿਸ਼ਤੇਦਾਰ ਦੀ ਉਮਰ ਅਤੇ ਜੈਂਡਰ)। ਇਨ੍ਹਾਂ ਰਿਕਾਡਰਸ 'ਚ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਸਨ ਜੋ ਇਸ ਟੂਲ ਨੇ ਯੂਜ਼ਰਸ ਤੋਂ ਪੁੱਛੇ ਸਨ। ਇਨ੍ਹਾਂ 'ਚ ਯੂਜ਼ਰਸ ਦੇ ਲੱਛਣ, ਹੈਲਥ ਕੰਡੀਸ਼ਨ ਅਤੇ ਉਹ ਕਿੰਨਾ ਦੇ ਸੰਪਰਕ 'ਚ ਆਏ, ਵਰਗੇ ਸਵਾਲ ਸ਼ਾਮਲ ਸਨ।


Karan Kumar

Content Editor

Related News