ਜੈਫ ਬੇਜੋਸ ਦੇ ਫੋਨ ਹੈਕਿੰਗ ’ਚ ‘ਪੇਗਾਸਸ’ ਸਪਾਈਵੇਅਰ ਦਾ ਹੱਥ

01/23/2020 11:26:20 AM

ਗੈਜੇਟ ਡੈਸਕ– ਐਮਾਜ਼ੋਨ ਦੇ ਮਾਲਕ ਜੈਫ ਬੇਜੋਸ ਦੇ ਫੋਨ ਨੂੰ ਹੈਕ ਕੀਤੇ ਜਾਣ ਦਾ ਮਾਮਲਾ ਅੱਜਕਲ ਕਾਫੀ ਚਰਚਾ ’ਚ ਹੈ। ਦੱਸਿਆ ਜਾ ਰਿਹਾ ਹੈ ਕਿ ਬੇਜੋਸ ਦਾ ਫੋਨ ਇਕ ਵਟਸਐਪ ਮੈਸੇਜ ਰਾਹੀਂ ਹੈਕ ਕੀਤਾ ਗਿਆ ਸੀ। ਫੋਨ ਹੈਕ ਹੋਇਆ ਹੈ ਜਾਂ ਨਹੀਂ ਇਹ ਜਾਣਨ ਲਈ ਬੇਜੋਸ ਨੇ ਸਕਿਓਰਿਟੀ ਕੰਸਲਟੈਂਟਸ ਨੂੰ ਹਾਇਰ ਕੀਤਾ ਸੀ। ਰਿਪੋਰਟਾਂ ਮੁਤਾਬਕ, ਸਕਿਓਰਿਟੀ ਕੰਸਲਟੈਂਟਸ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਜੁੜੇ ਵਟਸਐਪ ਅਕਾਊਂਟ ਨੂੰ ਬੇਜੋਸ ਦਾ ਫੋਨ ਹੈਕ ਕਰਨ ਲਈ ਇਸਤੇਮਾਲ ਕੀਤਾ ਗਿਆ ਸੀ। 

ਪੇਗਾਸਸ ਸਪਾਈਵੇਅਰ ਦਾ ਹੱਥ
‘ਦਿ ਫਾਈਨੈਂਸ਼ਲ ਟਾਈਮਸ’ ਅਤੇ ‘ਦਿ ਗਾਰਡੀਅਨ’ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਬੇਜੋਸ ਦੇ ਫੋਨ ਦੀ ਫੋਰੈਂਸਿਕ ਜਾਂਚ ’ਚ ਪਤਾ ਲੱਗਾ ਹੈ ਕਿ ਇਸ ਨੂੰ ਵਟਸਐਪ ਮੈਸੇਜ ਰਾਹੀਂ ਹੀ ਹੈਕ ਕੀਤਾ ਗਿਆ ਸੀ। ਬੇਜੋਸ ਦੇ ਫੋਨ ਹੈਕ ਹੋਣ ਦਾ ਮਾਮਲਾ ਯੂਨਾਈਟਿਡ ਨੇਸ਼ੰਸ ਤਕ ਪਹੁੰਚ ਗਿਆ ਹੈ। ਬੁੱਧਵਾਰ ਨੂੰ ਜਾਰੀ ਕੀਤੀ ਗਈ ਆਪਣੀ ਰਿਪੋਰਟ ’ਚ ਯੂਨਾਈਟਿਡ ਨੇਸ਼ੰਸ ਨੇ ਇਸ ਹੈਕਿੰਗ ਦੇ ਪਿੱਛੇ ਪੇਗਾਸਸ ਸਪਾਈਵੇਅਰ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਹੈ। ਪੇਗਾਸਸ ਇਕ ਖਤਰਨਾਕ ਸਪਾਈਵੇਅਰ ਹੈ ਜਿਸ ਨੂੰ ਇਜ਼ਰਾਇਲੀ ਫਰਮ ਐੱਨ.ਐੱਸ.ਓ. ਗਰੁੱਪ ਨੇ ਤਿਆਰ ਕੀਤਾ ਹੈ। 

ਬੇਜੋਸ ਦੇ ਫੋਨ ’ਚੋਂ ਕਈ ਜੀ.ਬੀ. ਡਾਟਾ ਚੋਰੀ
ਯੂ.ਐੱਸ. ਨੇ ਆਪਣੀ ਰਿਪੋਰਟ ’ਚ ਕਿਹਾ ਕਿ 1 ਮਈ 2018 ਦੇ ਸਾਊਦੀ ਦੇ ਪ੍ਰਿੰਸ ਦੇ ਅਕਾਊਂਟ ਤੋਂ ਬੇਜੋਸ ਨੂੰ ਵਟਸਐਪ ਰਾਹੀਂ ਇਕ ਮੈਸੇਜ ਭੇਜਿਆ ਗਿਆ ਸੀ। ਇਹ ਮੈਸੇਜ ਇਕ ਐਨਕ੍ਰਿਪਟਿਡ ਵੀਡੀਓ ਫਾਇਲ ਸੀ। ਬੇਜੋਸ ਦਾ ਫੋਨ ਇਸ ਵੀਡੀਓ ਫਾਈਲ ਨੂੰ ਡਾਊਨਲੋਡ ਕਰਨ ਦੇ ਨਾਲ ਹੀ ਹੈਕ ਹੋ ਗਿਆ ਸੀ। ਬੇਜੋਸ ਦੇ ਫੋਨ ਨੂੰ ਹੈਕ ਕਰਨ ਲਈ ਵੀਡੀਓ ਫਾਇਲ ’ਚ ਇਕ ਮਲੀਸ਼ਸ (ਵਾਇਰਸ) ਕੋਡ ਦਾ ਇਸਤੇਮਾਲ ਹੋਇਆ ਸੀ। ਇਸ ਹੈਕਿੰਗ ਕਾਰਨ ਬੇਜੋਸ ਦੇ ਫੋਨ ’ਚੋਂ ਕਈ ਜੀ.ਬੀ. ਡਾਟਾ ਦੀ ਚੋਰੀ ਕੀਤੀ ਗਈ। ਇਹ ਸਿਲਸਿਲਾ ਕਈ ਮਹੀਨਿਆਂ ਤਕ ਜਾਰੀ ਰਿਹਾ। ਫੋਰੈਂਸਿੰਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਹੈਕ ਹੋਣ ਤੋਂ ਬਾਅਦ ਬੇਜੋਸ ਦੇ ਫੋਨ ’ਚੋਂ ਓਰਿਜਨੇਟ ਹੋਣ ਵਾਲੇ ਸੈਲੁਲਰ ਡਾਟਾ ’ਚ ਵੀ 29,156 ਫੀਸਦੀ ਦਾ ਵਾਧਾ ਹੋਇਆ। ਇਹ ਅਗਲੇ ਕੁਝ ਮਹੀਨਿਆਂ ’ਚ ਵੱਧ ਕੇ 106,031,045 ਫੀਸਦੀ ਤਕ ਪਹੁੰਚ ਗਿਆ। 

ਕੀ ਹੈ ਪੇਗਾਸਸ ਸਪਾਈਵੇਅਰ
ਪੇਗਾਸਸ ਇਕ ਖਤਰਨਾਕ ਸਪਾਈਵੇਅਰ ਹੈ ਜਿਸ ਨਾਲ ਯੂਜ਼ਰ ਦੇ ਫੋਨ ’ਚ ਮੌਜੂਦ ਡਾਟਾ ਨੂੰ ਪੂਰੀ ਤਰ੍ਹਾਂ ਐਕਸੈਸ ਕੀਤਾ ਜਾ ਸਕਦਾ ਹੈ। ਇਹ ਐਂਡਰਾਇਡ ਦੇ ਨਾਲ ਹੀ ਆਈ.ਓ.ਐੱਸ. ਡਿਵਾਈਸਿਜ਼ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦਾ ਹੈ। ਫੋਨ ’ਚ ਇਸ ਸਪਾਈਵੇਅਰ ਨੂੰ ਪਹੁੰਚਾਉਣ ਲਈ ਖਾਸ ਤਰ੍ਹਾਂ ਦੇ ਲਿੰਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪੇਗਾਸਸ ਸਪਾਈਵੇਅਰ ਰਾਹੀਂ ਹੈਕਰ ਫੋਨ ਦੀ ਹਰ ਐਕਟੀਵਿਟੀ ਨੂੰ ਮਾਨੀਟਰ ਕਰਨ ਦੇ ਨਾਲ ਹੀ ਕੈਮਰਾ ਅਤੇ ਮਾਈਕ੍ਰੋਫੋਨ ਨੂੰ ਵੀ ਆਨ ਕਰ ਸਕਦੇ ਹਨ। 


Related News