ਜਲਦ ਆ ਰਹੀ ਹੈ ਨਵੀਂ ਜੀਪ ਕੰਪਾਸ SUV, ਟੀਜ਼ਰ ਜਾਰੀ

05/24/2019 3:47:41 PM

ਆਟੋ ਡੈਸਕ– ਜੀਪ ਨੇ ਭਾਰਤ ’ਚ ਆਉਣ ਵਾਲੀ ਆਪਣੀ ਨਵੀਂ ਐੱਸ.ਯੂ.ਵੀ. Jeep Compass Trailhawk ਦੀ ਟੀਜ਼ਰ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਐੱਸ.ਯੂ.ਵੀ. ਨਾਲ ਜੁੜੀ ਕੁਝ ਜਾਣਕਾਰੀ ਵੀ ਸ਼ੇਅਰ ਕੀਤੀ ਹੈ। ਕੰਪਾਸ ਟ੍ਰੇਲਹਾਕ ਇੰਟਰਨੈਸ਼ਨਲ ਮਾਰਕੀਟ ’ਚ ਪਹਿਲਾਂ ਹੀ ਉਪਲੱਬਧ ਹੈ। ਇਹ ਜੀਪ ਕੰਪਾਸ ਦਾ ਜ਼ਿਆਦਾ ਆਫ-ਰੋਡ ਫੋਕਸ ਵੇਰੀਐਂਟ ਹੈ। ਕੰਪਨੀ ਨੇ ਮਹਾਰਾਸ਼ਟਰ ਦੇ ਰਾਂਜਨਗਾਓਂ ਦੇ ਆਪਣੇ ਪਲਾਂਟ ’ਚ ਕੰਪਾਸ ਟ੍ਰੇਲਹਾਕ ਦੇ ਭਾਰਤੀ ਮਾਡਲ ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਜੁਲਾਈ ’ਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। 

ਟੀਜ਼ਰ ਦੇ ਨਾਲ ਜੀਪ ਨੇ ਇਹ ਸਾ ਕਰ ਦਿੱਤਾ ਹੈ ਕਿ ਕੰਪਾਸ ਟ੍ਰੇਲਹਾਕ ਡੀਜ਼ਲ ਇੰਜਣ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਆਏਗੀ। ਇਸ ਨਵੀਂ ਐੱਸ.ਯੂ.ਵੀ. ’ਚ 2.0 ਲੀਟਰ ਡੀਜ਼ਲ ਇੰਜਣ ਹੋਵੇਗਾ, ਜੋ ਬੀ.ਐੱਸ.6 ਨਿਯਮਾਂ ਮੁਤਾਬਕ ਹੋਵੇਗਾ। ਸਟੈਂਡਰਡ ਮਾਡਲ ਦੀ ਤਰ੍ਹਾਂ ਇਸ ਦਾ ਆਊਟਪੁਟ ਵੀ 170hp ਪਾਵਰ ਅਤੇ 350Nm ਟਾਰਕ ਰਹਿਣ ਦੀ ਸੰਭਾਵਨਾ ਹੈ। ਟ੍ਰੇਲਹਾਕ ਦਾ ਡੀਜ਼ਲ ਇੰਜਣ 9 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੋਵੇਗਾ। ਇਹ ਕੰਪਾਸ ਦਾ ਪਹਿਲਾਂ ਵੇਰੀਐਂਟ ਹੋਵੇਗਾ, ਜੋ ਡੀਜ਼ਲ ਇੰਜਣ ਦੇ ਨਾਲ ਆਟੋਮੈਟਿਕ ਟ੍ਰਾਂਸਮਿਸ਼ਨ ਆਪਸ਼ਨ ’ਚ ਉਪਲੱਬਧ ਹੋਵੇਗਾ। 

ਐਕਸਟੀਰੀਅਰ
ਜੀਪ ਕੰਪਾਸ ਦੇ ਸਟੈਂਡਰਡ ਮਾਡਲ ਦੇ ਮੁਕਾਬਲੇ ਟ੍ਰੇਲਹਾਕ ਦੀ ਲੁੱਕ ਵੱਖਰੀ ਹੋਵੇਗੀ। ਟ੍ਰੇਲਹਾਕ ’ਚ ਬਲੈਕ ਗ੍ਰਿਲ, ਨਵੇਂ ਫਰੰਟ ਅਤੇ ਰੀਅਰ ਬੰਪਰ, ਬੋਨਟ ਅਤੇ ਬਲੈਕ ਕਲਰ ਦਾ ਵੱਡਾ ਸਟਿਕਰ ਅਤੇ Trail Rated ਬੈਜ ਦਿੱਤਾ ਗਿਆ ਹੈ। ਐੱਸ.ਯੂ.ਵੀ. ਡਿਊਲ ਟੋਨ ਪੇਂਟ ਸਕੀਮ ਦੇ ਨਾਲ ਆਏਗੀ, ਜਿਸ ਵਿਚ ਇਸ ਦੀ ਛੱਟ ਅਤੇ ਓ.ਆਰ.ਵੀ.ਐੱਮ. ਬਲੈਕ ਕਲਰ ’ਚ ਦਿੱਤਾ ਗਿਆ ਹੈ। ਇਸ ਵਿਚ ਨਵੇਂ ਅਲੌਏ ਵ੍ਹੀਲਜ਼ ਅਤੇ ਨਵੇਂ ਹੈੱਡਲੈਂਪ-ਟੇਲਲੈਂਪ ਮਿਲਣਗੇ। 

ਇੰਟੀਰੀਅਰ
ਇੰਟੀਰੀਅਰ ਦੀ ਗੱਲ ਕਰੀਏ ਤਾਂ ਕੰਪਾਸ ਟ੍ਰੇਲਹਾਕ ’ਚ 7-ਇੰਚ ਦੀ ਕਲਰ ਐੱਮ.ਆਈ.ਡੀ. ਯੂਨਿਟ ਅਤੇ 8.4-ਇੰਚ ਦਾ ਟੱਚਸਕਰੀਨ ਇੰਫੋਨੇਟਮੈਂਟ ਸਿਸਟਮ ਮਿਲੇਗਾ। ਇਸ ਦਾ ਕੈਬਿਨ ਸਟੈਂਡਰਡ ਮਾਡਲ ਦੀ ਤਰ੍ਹਾਂ ਬਲੈਕ ਕਲਰ ’ਚ ਹੋਵੇਗਾ ਪਰ ਇੰਸਟਰੂਮੈਂਟ ਪੈਨਲ, ਸਪੀਕਰ ਬੇਜ਼ਲਸ ਅਤੇ ਹੋਰ ਥਾਵਾਂ ’ਤੇ ਰੈੱਡ ਕਲਰ ’ਚ ਹਾਈਲਾਈਟਸ ਹੋਣਗੇ। ਐੱਸ.ਯੂ.ਵੀ. ਦੀ ਸੀਟ ਅਤੇ ਸਟੀਅਰਿੰਗ ਵ੍ਹੀਲ ’ਤੇ ਲੈਦਰ ਫਿਨਿਸ਼ ਮਿਲੇਗਾ। ਇਸ ਵਿਚ ਹਿੱਲ ਡੀਸੈਂਟ ਕੰਟਰੋਲ ਅਤੇ 6 ਰੀਅਰ ਪਾਰਕਿੰਗ ਸੈਂਸਰ ਵਰਗੇ ਫੀਚਰਜ਼ ਹੋਣਗੇ। ਜੀਪ ਕੰਪਾਸ ਟ੍ਰੇਲਹਾਕ ਦੀ ਕੀਮਤ 27-28 ਲੱਖ ਰੁਪਏ ਦੇ ਕਰੀਬ ਰੱਖੀ ਜਾ ਸਕਦੀ ਹੈ।