ਵਾਟਰ ਪਰੂਫ ਤੇ ਵੁਆਇਸ ਅਸਿਸਟੈਂਟ ਜਿਹੇ ਫੀਚਰਸ ਨਾਲ ਲੈਸ ਹੈ JBL ਦਾ ਇਹ ਪੋਰਟੇਬਲ ਸਪੀਕਰ

05/08/2018 1:37:48 PM

ਜਲੰਧਰ- ਪੋਰਟੇਬਲ ਸਪੀਕਰ ਮਾਰਕੀਟ 'ਚ ਕਈ ਅਜਿਹੀਆਂ ਕੰਪਨੀਆਂ ਹਨ ਜਿਨ੍ਹਾਂ ਆਪਣੇ ਪ੍ਰੋਡਕਟ ਰਾਹੀਂ ਯੂਜ਼ਰਸ ਨੂੰ ਬੈਸਟ ਐਕਸਪੀਰਿਅਨ ਦੇਣ ਦੀ ਕੋਸ਼ਿਸ਼ ਕੀਤੀ ਗਈ। ਅਜਕੱਲ ਯੂਜ਼ਰਸ ਵੀ ਇਨ੍ਹਾਂ ਪੋਰਟੇਬਲ ਡਿਵਾਈਸਿਜ਼ ਵੱਲ ਕਾਫੀ ਰੂਚੀ ਵੀ ਦੇਖੀ ਜਾ ਸਕਦੀ ਹੈ। ਇਨ੍ਹਾਂ ਚੋਂ ਇਕ ਮਸ਼ਹੂਰ ਇਲੈਕਟ੍ਰਾਨਿਕ ਪ੍ਰੋਡਕਟ ਮੇਕਰ ਕੰਪਨੀ ਜੇ. ਬੀ. ਐੱਲ. ਨੇ ਵੀ ਯੂਜ਼ਰਸ ਕੁੱਝ ਨਵਾਂ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨਾਲ ਯੂਜ਼ਰਸ ਨੂੰ ਵੀ ਵੱਖ-ਵੱਖ ਬਜਟ ਰੇਂਜ 'ਚ ਆਪਸ਼ਨਸ ਮਿਲ ਰਹੀਆਂ ਹਨ। ਕੰਪਨੀ ਨੇ ਆਪਣੇ ਫਲਿੱਪ-4 ਦੇ ਰਾਹੀਂ ਉਸ ਨੇ ਆਪਣੀ ਇਸ ਸੀਰੀਜ਼ ਨੂੰ ਬਿਹਤਰ ਬਣਾਇਆ ਹੈ।

ਵਾਟਰ ਪਰੁਫ ਡਿਵਾਇਸ 
ਵਾਟਰ ਪਰੂਫਿੰਗ ਇਸ ਡਿਵਾਇਸ ਦੀ ਵੱਡੀ ਖੂਬੀ ਹੈ, ਫਲਿੱਪ-4 ਨੂੰ ਮਿਲਿਆ ਆਈ. ਪੀ. ਐਕਸ 7 ਸਰਟੀਫਿਕੇਟ ਦੱਸਦਾ ਹੈ ਕਿ ਇਹ ਡਿਵਾਇਸ 1 ਮੀਟਰ ਤੱਕ ਡੂੰਘੇ ਪਾਣੀ 'ਚ 30 ਮਿੰਟ ਤੱਕ ਰਹਿ ਸਕਦੀ ਹੈ। ਜੇ. ਬੀ. ਐੱਲ ਫਲਿਪ-4 ਦਾ ਡਿਜ਼ਾਇਨ ਸਿਲੈਂਡ੍ਰਿਕਲ ਹੈ। ਇਸ ਸਪੀਕਰ ਨੂੰ ਹੱਥ 'ਚ ਆਸਾਨੀ ਨਾਲ ਫੜਿਆ ਜਾ ਸਕਦਾ ਹੈ। ਇਸ ਡਿਵਾਇਸ ਦਾ ਭਾਰ ਅੱਧਾ ਕਿੱਲੋ ਤੋਂ ਜ਼ਿਆਦਾ ਹੈ। ਇਸ ਸਪੀਕਰ ਦੇ ਕਿਨਾਰੀਆਂ ਨੂੰ ਛੱਡ ਕੇ ਬਾਕੀ ਸਾਰੀ ਬਾਡੀ 'ਤੇ ਫੈਬਰਿਕ ਕੋਟਿੰਗ ਹੈ। ਕਮਾਂਡਸ ਕੰਟਰੋਲ ਕਰਨ ਲਈ ਬਾਡੀ 'ਤੇ ਹੀ ਬਟਨਸ ਦਿੱਤੇ ਗਏ ਹਨ। ਇਹ ਮਿਊਜ਼ਿਕ ਪਲੇਅ-ਬੈਕ ਅਤੇ ਬਲੂਟੁੱਥ ਪੇਅਰਿੰਗ ਲਈ ਹਨ। ਇਸ ਦੇ ਸਿਲੀਕਾਨ ਦੀ ਸਟ੍ਰਿਪ ਬੇਸ ਨੂੰ ਸ਼ਾਨਦਾਰ ਬਣਾਉਂਦੀ ਹੈ।PunjabKesari

ਜੇ. ਬੀ. ਐੈੱਲ ਫਲਿਪ-4 : ਮਾਇਕ੍ਰੋ ਯੂ. ਐੱਸ. ਬੀ. ਕੇਬਲ, ਸੇਫਟੀ ਸ਼ੀਟ, ਕਵਿੱਕ ਸਟਾਰਟ ਗਾਈਡ, ਵਾਰੰਟੀ ਕਾਰਡ, ਕੀਮਤ : 8500
ਪਾਵਰ ਬਟਨ 'ਚ ਬੈਕ ਲਾਈਟ ਹੈ ਨਾਲ ਹੀ ਐੈੱਲ. ਈ. ਡੀ. ਡਾਟਸ ਰਾਹੀਂ ਬੈਟਰੀ ਲੈਵਲ ਦਾ ਪਤਾ ਚੱਲ ਜਾਂਦਾ ਹੈ। ਰਬਰ ਫਲੈਪ ਓਪਨ ਕਰਦੇ ਹੀ ਮਾਇਕ੍ਰੋ ਯੂ. ਐੱਸ. ਬੀ. ਪੋਰਟ ਅਤੇ 3.5 ਐੱਮ. ਐੈੱਮ ਦਾ ਜੈੱਕ ਮਿਲਦਾ ਹੈ। ਇਕ ਛੋਟੀ ਡੋਰੀ ਵੀ ਇਸ 'ਚ ਦਿੱਤੀ ਗਈ ਹੈ, ਤਾਂ ਕਿ ਡਿਵਾਇਸ ਨੂੰ ਲਟਕਾ ਸਕਣ। ਫਲਿੱਪ-4 16 ਵਾਟ ਦੇ ਸਪੀਕਰ ਦੇ ਨਾਲ ਆਉਂਦਾ ਹੈ। ਇਹ 70 ਹਰਟਜ਼ ਤੋਂ 20 ਹਜ਼ਾਰ ਹਰਟਜ਼ ਫ੍ਰੀਕੁਵੇਂਸੀ 'ਤੇ ਰਿਸਪਾਂਡ ਕਰਦਾ ਹੈ।PunjabKesari

ਵੁਆਇਸ ਅਸਿਸਟੈਂਟ ਦੀ ਵੀ ਹੈ ਸਪੋਰਟ
ਜੇ. ਬੀ. ਐੈੱਲ. ਦੀ ਇਹ ਡਿਵਾਇਸ ਇਕੱਠੇ 2 ਬਲੂਟੁੱਥ ਕੁਨੈੱਕਸ਼ਨਸ ਸਪੋਰਟ ਕਰਦੀ ਹੈ। ਫੋਨ 'ਚ ਜੇ. ਬੀ. ਐੱਲ ਕੁਨੈੱਕਟ ਐਪ ਇੰਸਟਾਲ ਕਰਨ ਤੋਂ ਬਾਅਦ ਕਈ ਹੋਰ ਆਪਸ਼ਨਸ ਵੀ ਮਿਲੀਆਂ। ਜਿਵੇਂ- ਇਕੱਠੇ 100 ਤੋਂ ਜ਼ਿਆਦਾ ਫਲਿੱਪ-4 ਕੁਨੈੱਕਟ ਕਰ ਸਕਦੇ ਹਨ। ਪਲੇਅ ਬਟਨਸ ਦੇ ਫੰਕਸ਼ਨ ਨੂੰ ਬਦਲ ਸਕਦੇ ਹਨ। ਫਲਿਪ-4, ਵੁਆਇਸ ਅਸਿਸਟੈਂਟ ਨੂੰ ਵੀ ਸਪੋਰਟ ਕਰਦਾ ਹੈ। ਐਪ ਦੀ ਸੈਟਿੰਗਸ 'ਚ ਜਾ ਕੇ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਸਪੀਕਰ 'ਚ ਦਿੱਤੇ ਗਏ ਪਲੇਅ ਬਟਨ ਨੂੰ ਦਬਾਉਂਦੇ ਹੀ ਵੁਆਇਸ ਅਸਿਸਟੈਂਟ ਐਕਟਿਵੇਟ ਹੋ ਜਾਂਦਾ ਹੈ।


Related News