‘ਬਾਬਰ ਬਾਈਕ’ ਦੀ ਬੁਕਿੰਗ ਸ਼ੁਰੂ, ਸਿਰਫ ਇੰਨੇ ਰੁਪਏ ’ਚ ਹੋ ਜਾਵੇਗੀ ਤੁਹਾਡੀ

01/01/2020 3:54:03 PM

ਗੈਜੇਟ ਡੈਸਕ– ਜਾਵਾ ਮੋਟਰਸਾਈਕਲ ਦ ਬਾਬਰ ਸਟਾਈਲ ਬਾਈਕ Jawa Perak ਦੀ ਬੁਕਿੰਗ ਅੱਜ (1 ਜਨਵਰੀ) ਸ਼ਾਮ 6 ਵਜੇ ਸ਼ੁਰੂ ਹੋਵੇਗੀ। ਕੰਪਨੀ ਦੀ ਵੈੱਬਸਾਈਟ ਅਤੇ ਡੀਲਰਸ਼ਿਪ ’ਤੇ ਇਸ ਬਾਈਕ ਨੂੰ 10 ਹਜ਼ਾਰ ਰੁਪਏ ’ਚ ਬੁੱਕ ਕਰ ਸਕਦੇ ਹੋ। ਬੁਕਿੰਗ ਅਮਾਊਂਟ ਰਿਫੰਡੇਬਲ ਹੈ। ਇਸ ਦੀ ਡਲਿਵਰੀ 2 ਅਪ੍ਰੈਲ 2020 ਨੂੰ ਸ਼ੁਰੂ ਹੋਵੇਗੀ। ਜਾਵਾ ਪੇਰਕ ਨਵੰਬਰ 2019 ਨੂੰ ਲਾਂਚ ਕੀਤੀ ਗਈ ਸੀ। ਇਸ ਦੀ ਐਕਸ ਸ਼ੋਅਰੂਮ ਕੀਮਤ 1.95 ਲੱਖ ਰੁਪਏ ਹੈ। 

ਜਾਵਾ ਪੇਰਕ ਫਿਲਹਾਲ ਦੇਸ਼ ਦੀ ਸਭ ਤੋਂ ਸਸਤੀ ਫੈਕਟਰੀ ਮੇਡ (ਕੰਪਨੀ ਦੀ ਬਣਾਈ ਗਈ) ਬਾਬਰ ਬਾਈਕ ਹੈ। ਇਸ ਦੀ ਲੁੱਕ ਕਾਫੀ ਆਕਰਸ਼ਕ ਹੈ। ਬਾਈਕ ’ਚ ਦਿੱਤੇ ਗਏ ਰਾਊਂਡ ਹੈੱਡਲੈਂਪ, ਸਿੰਗਲ ਸੀਟ, ਬਲੈਕ ਵਾਇਰ ਸਪੋਕ ਵ੍ਹੀਲਜ਼, ਬਾਰ-ਐਂਡ ਮਿਰਰਸ, ਛੋਟੇ ਫੈਂਡਰਸ ਅਤੇ ਸਲੈਸ਼-ਕੱਟ ਐਗਜਾਸਟ ਇਸ ਨੂੰ ਕਲਾਸਿਕ ਬਾਬਰ ਬਾਈਕ ਦੀ ਲੁੱਕ ਦਿੰਦੇ ਹਨ। 

 

ਪੇਰਕ ’ਚ ਇੰਟੀਗ੍ਰੇਟਿਡ ਟੇਲਲਾਈਟ ਦੇ ਨਾਲ ਫਲੋਟਿੰਗ ਸਿੰਗਲ ਸੀਟ ਸਟੈਂਡਰਡ ਦਿੱਤੀ ਗਈ ਹੈ, ਜੋ ਇਸ ਨੂੰ ਕੰਪਲੀਟ ਬਾਬਰ ਲੁੱਕ ਦਿੰਦੀ ਹੈ। ਹਾਲਾਂਕਿ, ਬਾਈਕ ’ਚ ਪਿਛਲੀ ਸੀਟ ਦਾ ਵੀ ਆਪਸ਼ਨ ਹੈ। ਇਸ ਦੀ ਸੀਟ ਹਾਈਟ 750mm, ਵ੍ਹੀਲ ਬੇਸ 1485mm ਅਤੇ ਇਸ ਦਾ ਭਾਰ 179 ਕਿਲੋਗ੍ਰਾਮ ਹੈ। ਬਾਈਕ ਦੀ ਫਿਊਲ ਟੈਂਕ ਕਪੈਸਿਟੀ 14 ਲੀਟਰ ਹੈ। 

PunjabKesari

ਇੰਜਣ
ਪੇਰਕ ਜਾਵਾ ਭਾਰਤ ਦੀ ਪਹਿਲੀ ਬੀ.ਐੱਸ.-6 ਕੰਪਲਾਇੰਟ ਬਾਈਕ ਹੈ। ਇਸ ਵਿਚ 334cc ਸਿੰਗਲ-ਸਿਲੰਡਰ, DOHC ਲਿਕਵਿਡ-ਕੂਲਡ ਇੰਜਣ ਦਿੱਤਾ ਗਿਆ ਹੈ, ਜੋ 30bhp ਦੀ ਪਾਵਰ ਅਤੇ 31Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇੰਜਣ 6-ਸਪੀਡ ਗਿਅਰਬਾਕਸ ਨਾਲ ਲੈਸ ਹੈ। 

ਬ੍ਰੇਕਿੰਗ ਅਤੇ ਸਸਪੈਂਸ਼ਨ
ਪੇਰਕ ’ਚ ਦੋਵਾਂ ਪਾਸੇ ਡਿਸਕ ਬ੍ਰੇਕ ਦਿੱਤੀ ਗਈ ਹੈ ਅਤੇ ਬਾਈਕ ਡਿਊਲ ਚੈਨਲ ਏ.ਬੀ.ਐੱਸ. ਨਾਲ ਲੈਸ ਹੈ। ਸਸਪੈਂਸ਼ਨ ਦੀ ਗੱਲ ਕਰੀਏ ਤਾਂ ਬਾਈਕ ਦੇ ਫਰੰਟ ’ਚ ਟੈਲੀਸਕੋਪਿਕ ਫੋਰਕਸ ਅਤੇ ਰੀਅਰ ’ਚ ਮੋਨੋਸ਼ਾਕ ਯੂਨਿਟ ਦਿੱਤੀ ਗਈ ਹੈ।


Related News