ਜਾਵਾ ਜੂਨ 2022 ਤਕ ਭਾਰਤ ’ਚ ਤਿਆਰ ਕਰੇਗੀ 500 ਡੀਲਰਸ਼ਿਪ

06/05/2021 4:34:00 PM

ਆਟੋ ਡੈਸਕ– ਜਾਵਾ ਨੇ ਆਪਣੇ ਬਿਜ਼ਨੈੱਸ ਨੂੰ ਭਾਰਤ ’ਚ ਵਧਾਉਣ ਦਾ ਪਲਾਨ ਬਣਾਇਆ ਹੈ। ਕੰਪਨੀ ਅਗਸਤ 2021 ਤਕ ਆਪਣੇ ਮੌਜੂਦਾ 187 ਸ਼ੋਅਰੂਮ ਨੂੰ 275 ਤਕ ਵਧਾਉਣ ਵਾਲੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਜੂਨ 2022 ਤਕ ਪੂਰੇ ਭਾਰਤ ’ਚ 500 ਸ਼ੋਅਰੂਮ ਨੂੰ ਤਿਆਰ ਕਰਨ ਦੀ ਯੋਜਨਾ ਬਣਾਈ ਹੈ। ਦੱਸ ਦੇਈਏ ਕਿ ਫਰਵਰੀ ’ਚ ਜਾਵਾ ਨੇ ਨਵੇਂ ਫੋਰਟੀ ਟੂ ਮੋਟਰਸਾਈਕਲ ਨੂੰ ਬਾਜ਼ਾਰ ’ਚ ਉਤਾਰਿਆ ਸੀ ਜਿਸ ਤੋਂ ਬਾਅਦ ਕੋਵਿਡ-19 ਦੀ ਦੂਜੀ ਲਹਿਰ ਕਾਰਨ ਦੇਸ਼ ਭਰ ’ਚ ਤਾਲਾਬੰਦੀ ਲੱਗਣੀ ਸ਼ੁਰੂ ਹੋ ਗਈ ਸੀ। ਫਿਰ ਵੀ ਕੰਪਨੀ ਆਪਣੇ ਭਵਿੱਖ ਨੂੰ ਧਿਆਨ ’ਚ ਰੱਖਦੇ ਹੋਏ ਭਾਰਤ ’ਚ ਆਪਣੇ ਕਾਰੋਬਾਰ ਨੂੰ ਵਧਾਉਣ ’ਤੇ ਕੰਮ ਕਰ ਰਹੀ ਹੈ। ਜਾਵਾ ਹੁਣ ਭਾਰਤ ਦੇ 150 ਸ਼ਹਿਰਾਂ ’ਚ ਆਪਣੀ ਸਰਵਿਸ ਦੇਵੇਗੀ। 

ਜਾਵਾ ਗਾਹਕਾਂ ਨੂੰ ਸਮੇਂ ’ਤੇ ਡਿਲਿਵਰੀ ਦੇਣ ’ਚ ਹੋਏ ਫੇਲ੍ਹ
ਦੱਸ ਦੇਈਏ ਕਿ ਜਾਵਾ ਆਪਣੇ ਗਾਹਕਾਂ ਨੂੰ ਮੋਟਰਸਾਈਕਲਾਂ ਦੀ ਸਮੇਂ ’ਤੇ ਡਿਲਿਵਰੀ ਦੇਣ ’ਚ ਫੇਲ੍ਹ ਹੋਈ ਹੈ ਜਿਸ ਕਾਰਨ ਕੰਪਨੀ ਦੇ ਅਕਸ ’ਤੇ ਅਸਰ ਪਿਆ ਹੈ। ਇਹੀ ਕਾਰਨ ਹੈ ਕਿ ਕੰਪਨੀ ਨੇ ਆਪਣੀ ਪ੍ਰੋਡਕਸ਼ਨ ਕਪੈਸਿਟੀ ਨੂੰ ਭਾਰਤ ’ਚ ਵਧਾ ਦਿੱਤਾ ਸੀ। ਬਾਵਜੂਦ ਇਸ ਦੇ ਕੋਰੋਨਾ ਕਾਰਨ ਲਗਾਈ ਗਈ ਤਾਲਾਬੰਦੀ ਕਾਰਨ ਜਾਵਾ ਨੂੰ ਆਪਣੀ ਡੀਲਰਸ਼ਿਪਸ ਫਿਰ ਤੋਂ ਬੰਦ ਕਰਨੀ ਪਈ, ਜਿਸ ਨਾਲ ਡਿਲਿਵਰੀ ਫਿਰ ਤੋਂ ਲੇਟ ਹੋ ਰਹੀ ਹੈ।

Rakesh

This news is Content Editor Rakesh