ਨਵੀਂ Jawa Motorcycle ਦਾ ਟੀਜ਼ਰ ਵੀਡੀਓ ਜਾਰੀ, 15 ਨਵੰਬਰ ਨੂੰ ਹੋਵੇਗੀ ਪੇਸ਼

11/12/2018 3:17:39 PM

ਆਟੋ ਡੈਸਕ– ਪਿਛਲੇ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ Jawa Motorcycle ਦੀ ਅਪਕਮਿੰਗ ਬਾਈਕ ਨੂੰ ਲੈ ਕੇ ਇਕ ਨਵੀਂ ਖਬਰ ਸਾਹਮਣੇ ਆਈ ਹੈ। ਕੰਪਨੀ ਨੇ ਇਸ ਨਵੀਂ ਬਾਈਕ ਦਾ ਇਕ ਟੀਜ਼ਰ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ’ਚ ਬਾਈਕ ਬਿਲਕੁਲ ਸਾਫ ਤਾਂ ਨਹੀਂ ਦਿਖਾਈ ਦੇ ਰਹੀ ਪਰ ਇਸ ਦੀ ਲੁੱਕ ਕਾਫੀ ਦਮਦਾਰ ਲੱਗ ਰਹੀ ਹੈ। ਉਥੇ ਹੀ ਇਸ ਬਾਈਕ ਦੇ ਐਗਜਾਸਟ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਦੱਸ ਦੇਈਏ ਕਿ ਕੰਪਨੀ ਆਪਣੀ ਇਸ ਬਾਈਕ ਨੂੰ 15 ਨਵੰਬਰ ਨੂੰ ਪੇਸ਼ ਕਰਨ ਜਾ ਰਹੀ ਹੈ।

 

ਇੰਜਣ
ਨਵੀਂ ਜਾਵਾ ਬਾਈਕ ਬਾਰੇ ਬਹੁਤ ਜ਼ਿਆਦਾ ਜਾਣਕਾਰੀਆਂ ਸਾਹਮਣੇ ਨਹੀਂ ਆਈਆਂ ਪਰ ਇਸ ਦੇ ਇੰਜਣ ਤੋਂ ਪਹਿਲਾਂ ਹੀ ਪਰਦਾ ਉੱਠ ਚੁੱਕਿਆ ਹੈ। ਇਸ ਵਿਚ 293 ਸੀਸੀ ਦਾ ਲਿਕੁਇੱਡ ਕੂਲਡ ਸਿੰਗਲ ਸਿਲੰਡਰ ਇੰਜਣ ਮਿਲਣ ਵਾਲਾ ਹੈ। ਇਹ ਇੰਜਣ 27hp ਦੀ ਪਾਵਰ ਅਤੇ 28 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਨਾਲ ਹੀ ਇਸ ਇੰਜਣ ਨੂੰ 6-ਸਪੀਡ ਗਿਅਰਬਾਕਸ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।

ਡਿਜ਼ਾਈਨ
ਇਹ ਨਿਊ ਹੈੱਡਲਾਈਟ ਪ੍ਰੋਫਾਈਲ ਤੋਂ ਇਲਾਵਾ ਡਿਊਲ ਟੋਨ ਕਲਰ ਕ੍ਰੋਮ ਫਿਨਿਸ਼ ’ਚ ਪੇਸ਼ ਕੀਤੀ ਗਈ ਹੈ। ਨਵੀਂ ਬਾਈਕ ’ਚ ਨੌਜਵਾਨਾਂ ਦੀ ਪਸੰਦ ਦਾ ਖਿਆਲ ਰੱਖਦੇ ਹੋਏ ਕਈ ਅਡਵਾਂਸ ਫੀਚਰਜ਼ ਵੀ ਦਿੱਤੇ ਗਏ ਹਨ। ਫਿਊਲ ਟੈਂਕ ’ਤੇ ਡਿਊਲ ਕਲਰ ਟੋਨ ਅਤੇ ਫਲੇਅਰਡ ਮਡਗਾਰਡ ਇਸ ਨੂੰ ਸਟਾਈਲਿਸ਼ ਬਣਾ ਰਹੇ ਹਨ। ਬਾਈਕ ਦੀ ਲੰਬਾਈ ਵੀ ਪਹਿਲਾਂ ਨਾਲੋਂ ਜ਼ਿਆਦਾ ਹੈ ਅਤੇ ਇਗਨੀਸ਼ਨ ਸਵਿੱਚ ਦਾ ਪਲੇਸਮੈਂਟ ਵੀ ਬਦਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਵੀਂ ਬਾਈਕ ਦਾ ਮੁਕਾਬਲਾ ਰਾਇਲ ਐਨਫੀਲਡ ਨਾਲ ਹੋਵੇਗਾ।