ਜਪਾਨੀ ਕੰਪਨੀ ਨੇ ਦਿਖਾਈ ਉਡਣ ਵਾਲੀ ਕਾਰ ਦੀ ਝਲਕ

08/05/2019 4:52:39 PM

ਗੈਜੇਟ ਡੈਸਕ– ਜਪਾਨ ਦੀ ਇਲੈਕਟ੍ਰੋਨਿਕਸ ਨਿਰਮਾਤਾ ਕੰਪਨੀ ਐੱਨ.ਸੀ.ਈ. ਕਾਰਪ ਨੇ ਸੋਮਵਾਰ ਨੂੰ ਆਪਣੀ ਉਡਣ ਵਾਲੀ ਕਾਰ (ਫਲਾਇੰਗ ਕਾਰ) ਦੀ ਝਲਕ ਦਿਖਾਈ। ਇਹ ਕਾਰ ਪ੍ਰੀਖਣ ਦੌਰਾਨ ਕਰੀਬ ਇਕ ਮਿੰਟ ਤਕ ਹਵਾ ’ਚ ਇਕ ਹੀ ਥਾਂ ’ਤੇ ਰਹੀ। ਇਹ ਕਾਰ ਡਰੋਨ ਦੀ ਤਰ੍ਹਾਂ ਇਕ ਵੱਡੀ ਮਸ਼ੀਨ ਵਰਗੀ ਹੈ ਅਤੇ ਇਸ ਵਿਚ ਚਾਰ ਪੱਖੇ ਲੱਗੇ ਹਨ। ਇਸ ਦਾ ਪ੍ਰੀਖਣ ਸੋਮਵਾਰ ਨੂੰ ਐੱਨਸ.ਈ.ਸੀ. ਦੀ ਇਕਾਈ ’ਚ ਕੀਤਾ ਗਿਆ ਹੈ। 

ਟੈਸਟ ਦੌਰਾਨ ਇਹ 3 ਮੀਟਰ (ਲਗਭਗ 10 ਫੁੱਟ) ਦੀ ਉੱਚਾਈ ਤਕ ਗਈ। ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਇਹ ਪ੍ਰੀਖਣ ਇਕ ਜਾਲ ਨੁਮਾ ਸ਼ਕਲ (ਪਿੰਜਰਾ) ’ਚ ਕੀਤਾ ਗਿਆ। ਇਸੇ ਤਰ੍ਹਾਂ ਦੇ ਪ੍ਰਾਜੈੱਕਟ ਦੁਨੀਆ ਭਰ ’ਚ ਸਾਹਮਣੇ ਆ ਰਹੇ ਹਨ। ਅਮਰੀਕਾ ’ਚ ਉਬਰ ਵੀ ਏਅਰ ਟੈਕਸੀ ’ਤੇ ਕੰਮ ਕਰ ਰਹੀ ਹੈ।