Jaguar XE ਭਾਰਤ ’ਚ ਲਾਂਚ, ਕੀਮਤ 44.98 ਲੱਖ ਰੁਪਏ ਤੋਂ ਸ਼ੁਰੂ

12/05/2019 5:57:24 PM

ਆਟੋ ਡੈਸਕ– ਲਗਜਡਰੀ ਕਾਰ ਨਿਰਮਾਤਾ ਕੰਪਨੀ ਜਗੁਆਰ ਨੇ ਆਪਣੀ ਲਗਜਡਰੀ ਸੇਡਾਨ ਕਾਰ Jaguar XE ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਦੋ ਇੰਜਣ ਆਪਸ਼ਨ ਅਤੇ 4 ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਇਸ ਨਵੀਂ ਕਾਰ ’ਚ ਕੰਪਨੀ ਨੇ ਕਈ ਨਵੇਂ ਫੀਚਰਜ਼ ਸ਼ਾਮਲ ਕੀਤੇ ਹਨ ਅਤੇ ਇਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। Jaguar XE ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। 

ਕੀਮਤ 
XE S Diesel: 44.98 ਲੱਖ ਰੁਪਏ

XE SE Diesel: 46.32 ਲੱਖ ਰੁਪਏ

XE S Petrol: 44.98 ਲੱਖ ਰੁਪਏ

XE SE Petrol: 46.32 ਲੱਖ ਰੁਪਏ ਹੈ

ਫੀਚਰਜ਼
Jaguar XE ਨੂੰ ਜ਼ਿਆਦਾ ਲਗਜ਼ਰੀ ਅਤੇ ਆਰਾਮਦਾਇਕ ਬਣਾਉਣ ਲਈ ਇਸ ਵਿਚ ਕਈ ਨਵੇਂ ਫੀਚਰਜ਼ ਸ਼ਾਮਲ ਕੀਤੇ ਗਏ ਹਨ। ਇਸ ਵਿਚ 25.4 ਇੰਚ ਦਾ ਟੱਚ ਪ੍ਰੋ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ, ਇਹ ਸਿਸਟਮ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਨੂੰ ਸਪੋਰਟ ਕਰਦਾ ਹੈ।ਇਹ ਇੰਫੋਟੇਨਮੈਂਟ ਸਿਸਟਮ ਨੈਵੀਗੇਸ਼ਨ ਪ੍ਰੋ, ਏਅਰ ਕੁਆਲਿਟੀ ਸੈਂਸਰ, ਵਾਇਰਲੈੱਸ ਚਾਰਜਿੰਗ, ਡਰਾਈਵਰ ਸੀਟ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਕਲਾਈਮੇਟ ਸੈਟਿੰਗ ਵਰਗੇ ਕਈ ਫੀਚਰਜ਼ ਨਾਲ ਲੈਸ ਹੈ। ਇੰਨਾ ਹੀ ਨਹੀਂ ਕਾਰ ’ਚ ਵਾਈ-ਫਾਈ ਹਾਟਸਪਾਟ ਦੀ ਵੀ ਸੁਵਿਧਾ ਮਿਲਦੀ ਹੈ। 

ਇੰਜਣ
ਨਵੀਂ Jaguar XE ਦੋ ਵੇਰੀਐਂਟ S ਅਤੇ SE ’ਚ ਮਲੇਗੀ ਅਤੇ ਡੀਜ਼ਲ ਤੇ ਪੈਟਰੋਲ ਦੋਵਾਂ ’ਚ ਹੈ। ਇਸ ਦੇ ਡੀਜ਼ਲ ਵੇਰੀਐਂਟ ’ਚ 2.0 ਲੀਟਰ 4 ਸਿਲੰਡਰ ਵਾਲਾ ਟਰਬੋ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 132 Kw ਦੀ ਪਾਵਰ ਅਤੇ 430 Nm ਦਾ ਟਾਰਕ ਦਿੰਦਾ ਹੈ। ਜਦੋਂਕਿ ਇਸ ਦੇ ਪੈਟਰੋਲ ਵੇਰੀਐਂਟ ’ਚ 2.0 ਲੀਟਰ 4 ਸਿਲੰਡਰ ਵਾਲਾ ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ ਕਿ 184 Kw ਦੀ ਪਾਵਰ ਅਤੇ 365 Nm ਦਾ ਟਾਰਕ ਦਿੰਦਾ ਹੈ। Jaguar XE ’ਚ 8 ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ। Jaguar XE ਦਾ ਸਿੱਧਾ ਮੁਕਾਬਲਾ Mercedes-Benz C-class, BMW 3 Series, ਅਤੇ Audi A4 ਵਰਗੀਆਂ ਲਗਜ਼ਰੀ ਕਾਰਾਂ ਨਾਲ ਹੋਵੇਗਾ।