3000 AMAAH ਬੈਟਰੀ ਵਾਲੇ ਇਸ ਸਮਾਰਟਫੋਨਸ ਦੀ ਕੀਮਤ ਹੈ 4,000 ਰੁਪਏ ਤੋਂ ਵੀ ਘੱਟ

Tuesday, Apr 25, 2017 - 08:49 PM (IST)

 3000 AMAAH ਬੈਟਰੀ ਵਾਲੇ ਇਸ ਸਮਾਰਟਫੋਨਸ ਦੀ ਕੀਮਤ ਹੈ 4,000 ਰੁਪਏ ਤੋਂ ਵੀ ਘੱਟ

ਨਵੀਂ ਦਿੱਲੀ—ਚੀਨ ਦੀ ਇਲੈਕਟਰੋਨਿਕ ਕੰਪਨੀ IVOOMI  ਨੇ ਮੰਗਲਵਾਰ ਨੂੰ ''ਮੀ'' ਸੀਰੀਜ਼ ਦੇ ਤਹਿਤ ਦੋ ਨਵੇਂ ਕਿਫ਼ਇਤੀ ਹੈੱਡਸੈੱਟ ਮੀ1 ਅਤੇ ਮੀ1+ ਸਮਾਰਟਫੋਨ ਪੇਸ਼ ਕੀਤੇ ਹਨ। ਇਨ੍ਹਾਂ ਸਮਾਰਟਫੋਨਸ ਦੀ ਕੀਮਤ 3,999 ਰੁਪਏ ਅਤੇ 4,999 ਰੁਪਏ ਹਨ। ਇਨ੍ਹਾਂ ਸਮਾਰਟਫੋਨਾਂ ਦੀ ਵਿਕਰੀ ਮੰਗਲਵਾਰ ਰਾਤ ਨੂੰ Shopclues ''ਤੇ ਸ਼ੁਰੂ ਹੋਵੇਗੀ।
 IVOOMI 1 ਅਤੇ  IVOOMI 1+ ''ਚ 5 ਇੰਚ HD ਆਈ.ਪੀ.ਐੱਸ ਡਿਸਪਲੇ ਹੈ। 2.5ਡੀ Curved Glass ਦਿੱਤਾ ਗਿਆ ਹੈ। ਇਹ ਫੋਨ Andriod ਮਾਰਸ਼ਮੈਲੋ 6 ਆਪਰੇਟਿੰਗ Software ''ਤੇ ਚੱਲਦੇ ਹਨ, ਜਿਸ ਨੂੰ Andriod 7.0 ਮਾਰਸ਼ਮੈਲੋ ''ਤੇ ਅਪਗ੍ਰੇਡ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋਨਾਂ ਫੋਨਾਂ ''ਚ 1.2 ਗੀਗਾਹਟਜ਼ ਕਵਾਡ-ਕੋਰ ਪ੍ਰੋਸੇਸਰ ਅਤੇ 1 ਜੀ.ਬੀ. ਰੈਮ ਹੈ। 
ਕੈਮਰੇ ਦੀ ਗੱਲ ਕਰੀਏ ਤਾਂ ME1 ''ਚ 5 ਮੈਗਾਪਿਕਸਲ ਦਾ ਇਕ ਫਰੰਟ ਕੈਮਰਾ ਅਤੇ ਰਿਅਰ ਕੈਮਰਾ ਹੈ। ਜਦਕਿ me1+ ''ਚ 8 ਮੈਗਾਪਿਕਸਲ ਰਿਅਰ ਅਤੇ 5 ਮੈਗਪਿਕਸਲ ਫਰੰਟ ਕੈਮਰਾ ਹੈ। ਇਨ੍ਹਾਂ ਦੋਨਾਂ ਫੋਨਾਂ ''ਚ ਰਿਅਰ ''ਤੇ ਇਕ LED ਫਲੈਸ਼ ਹੈ। ME1 ''ਚ 8 ਜੀ.ਬੀ. Internal ਸਟੋਰੇਜ਼ ਜਦਕਿ ME1+ ''ਚ 16 ਜੀ.ਬੀ. Internal ਸਟੋਰੇਜ਼ ਦਿੱਤੀ ਗਈ ਹੈ। ਦੋਨਾਂ ਦੀ ਸਟੋਰੇਜ਼ ਨੂੰ Micro SDਕਰਾਡ ਜ਼ਰੀਏ 128 ਜੀ.ਬੀ. ਤੱਕ ਵੱਧਾਇਆ ਜਾ ਸਕਦਾ ਹੈ। 
ਦੋਨੋ ਸਮਾਰਟਫੋਨ ''ਚ ਡਿਊਲ-ਸਿਮ ਸਪੋਟਰ ਦਿੱਤਾ ਗਿਆ ਹੈ। ਫੋਨ 4ਜੀ Volte ਸਪੋਰਟ ਕਰਦਾ ਹੈ। ਪਾਵਰ ਦੇਣ ਲਈ ਸਮਾਰਟਫੋਨ ''ਚ 3000 AMAAH ਦੀ ਬੈਟਰੀ ਹੈ। ਸਟੈਂਡਰਡ ਕੁਨੇਕਟਿਵਿਟੀ ਵਿਕਲਪ ਦੀ ਗੱਲ ਕਰੀਏ ਤਾਂ Wifi, Bluetooth, ਅਤੇ ਇਕ 3.5 ਐੱਮ.ਐੱਮ. Audio ਜੈਕ ਵੀ ਦਿੱਤੇ ਗਏ ਹਨ।


Related News