5000mAh ਬੈਟਰੀ ਵਾਲਾ ਸਸਤਾ ਫੋਨ ਲਾਂਚ, ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ

03/25/2022 2:56:17 PM

ਗੈਜੇਟ ਡੈਸਕ– ਆਈਟੈੱਲ ਨੇ ਆਪਣੇ ਨਵੇਂ ਐਂਟਰੀ ਲੈਵਲ ਸਮਾਰਟਫੋਨ itel Vision 3  ਭਾਰਤ ’ਚ ਲਾਂਚ ਕਰ ਦਿੱਤਾ ਹੈ। itel Vision 3 ਦੇ ਨਾਲ 5000mAh ਦੀ AI ਬੈਟਰੀ ਦਿੱਤੀ ਗਈ ਹੈ ਜੋ ਕਿ ਰਿਵਰਸ ਚਾਰਜਿੰਗ ਨੂੰ ਵੀ ਸਪੋਰਟ ਕਰਦੀ ਹੈ। itel Vision 3 ਦੇ ਨਾਲ 18W ਦੀ ਫਾਸਟ ਚਾਰਜਿੰਗ ਵੀ ਮਿਲਦੀ ਹੈ। ਆਈਟੈੱਲ ਦੇ ਇਸ ਫੋਨ ’ਚ 6.6 ਇੰਚ ਦੀ ਐੱਚ.ਡੀ. ਪਲੱਸ IPS ਡਿਸਪਲੇਅ ਦਿੱਤੀ ਗਈ ਹੈ। itel Vision 3 ਦੀ ਕੀਮਤ 7,999 ਰੁਪਏ ਹੈ ਅਤੇ ਇਸਨੂੰ ਐਮਾਜ਼ੋਨ-ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ। ਇਸਦੀ ਵਿਕਰੀ ਡੀਪ ਆਸੀਅਨ ਬਲੈਕ, ਜੇਵੇਲ ਬਲਿਊ ਅਤੇ ਮਲਟੀ ਕਲਰ ਗਰੀਨ ’ਚ ਹੋਵੇਗੀ।

itel Vision 3 ਦੇ ਫੀਚਰਜ਼
ਫੋਨ ’ਚ 6.6 ਇੰਚ ਦੀ ਐੱਚ.ਡੀ. ਪਲੱਸ IPS ਡਿਸਪਲੇਅ ਹੈ ਜਿਸਦੇ ਨਾਲ ਨੌਚ ਡਿਜ਼ਾਇਨ ਮਿਲਦਾ ਹੈ। ਫੋਨ ’ਚ ਐਂਡਰਾਇਡ 11 ਮਿਲਦਾ ਹੈ। ਇਸਤੋਂ ਇਲਾਵਾ ਇਸ ਵਿਚ 1.6Hz ਦਾ ਆਕਟਾ-ਕੋਰ ਪ੍ਰੋਸੈਸਰ ਮਿਲਦਾ ਹੈ। itel Vision 3 ’ਚ 3 ਜੀ.ਬੀ. ਰੈਮ ਅਤੇ 64 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। 

itel Vision 3 ਦੀ ਬੈਟਰੀ ਦੀ ਗੱਲ ਕਰੀਏ ਤਾਂ ਇਹ ਫੋਨ 5000mAh ਦੀ ਬੈਟਰੀ ਨਾਲ ਆਉਂਦਾ ਹੈ ਜਿਸਦੇ ਨਾਲ 18W ਦੀ ਫਾਸਟ ਚਾਰਜਿੰਗ ਦੇ ਨਾਲ ਆਉਣ ਵਾਲਾ ਸਭ ਤੋਂ ਸਸਤਾ ਫੋਨ ਹੈ। ਇਸ ਵਿਚ ਰਿਵਰਸ ਚਾਰਜਿੰਗ ਵੀ ਮਿਲਦੀ ਹੈ ਤਾਂ ਤੁਸੀਂ ਕਿਸੇ ਹੋਰ ਫੋਨ ਜਾਂ ਗੈਜੇਟ ਨੂੰ ਇਸ ਫੋਨ ਨਾਲ ਚਾਰਜ ਕਰ ਸਕਦੇ ਹੋ। 

ਫੋਨ ’ਚ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਸੈਂਸਰ ਵੀ ਮਿਲਦਾ ਹੈ। itel Vision 3 ’ਚ 8 ਮੈਗਾਪਿਕਸਲ ਦਾ ਏ.ਆਈ. ਡਿਊਲ ਰੀਅਰ ਕੈਮਰਾ ਹੈ ਜਿਸਦੇ ਨਾਲ ਓ.ਆਈ. ਬਿਊਟੀ ਮੋਡ, ਪੈਟਰੋਲ ਮੋਡ, ਪੈਨੋਰਮਾ ਮੋਡ, ਲੋਅ ਲਾਈਟ ਮੋਡ ਅਤੇ HDR ਮੋਡ ਮਿਲਦੇ ਹਨ। ਫੋਨ ’ਚ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜਿਸਦੇ ਨਾਲ ਏ.ਆਈ. ਬਿਊਟੀ ਮੋਡ ਦਾ ਸਪੋਰਟ ਹੈ।


Rakesh

Content Editor

Related News