ਕਾਰ ਦੀ ਵਿੰਡਸਕਰੀਨ ਲਈ ਲਾਜ਼ਮੀ ਹੋ ਜਾਵੇਗਾ ISI ਮਾਰਕ, ਜਾਣੋ ਕਾਰਨ

07/22/2020 5:45:17 PM

ਆਟੋ ਡੈਸਕ– ਦਿ ਬਿਊਰੋ ਆਫ ਇੰਡੀਅਨ ਸਟੈਂਡਰਡਸ ਨੇ ਕਾਰ ਦੀ ਵਿੰਡਸ਼ੀਲਡ ਅਤੇ ਬਾਰੀਆਂ ’ਚ ਲੱਗਣ ਵਾਲੇ ਸ਼ੀਸ਼ੇ ਲਈ ISI ਪ੍ਰਮਾਣਿਕਤਾ ਨੂੰ ਜ਼ਰੂਰੀ ਕਰਨ ਦਾ ਫੈਸਲਾ ਕੀਤਾ ਹੈ। ਹਮੇਸ਼ਾ ਕਾਰ ਦੀ ਵਿੰਡਸਕਰੀਨ ਨੂੰ ਨੁਕਸਾਨ ਹੁੰਦਾ ਹੈ ਤਾਂ ਰਿਪਲੇਸਮੈਂਟ ਦੇ ਤੌਰ ’ਤੇ ਕਾਰਾਂ ’ਚ ਖ਼ਰਾਬ ਕੁਆਲਿਟੀ ਦੀ ਵਿੰਡਸਕਰੀਨ ਲਗਾ ਦਿੱਤੀ ਜਾਂਦੀ ਹੈ। ਇਸ ਨਾਲ ਦੁਰਘਟਨਾ ਦੇ ਸਮੇਂ ਜ਼ਖ਼ਮੀ ਹੋਣ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਦਰਅਸਲ, ਅਜਿਹੀ ਵਿੰਡਸਕਰੀਨ ਦੇ ਸ਼ੀਸ਼ੇ ਟੁੱਟ ਕੇ ਚਾਲਕ ਦੀਆਂ ਅੱਖਾਂ ਅਤੇ ਗਲੇ ’ਚ ਲੱਗ ਸਕਦੇ ਹਨ ਜਿਸ ਨਾਲ ਉਸ ਦੀ ਮੌਤ ਵੀ ਹੋ ਸਕਦੀ ਹੈ। 

ਇੰਡੀਅਨ ਸਟੈਂਡਰਡਸ ਬਿਊਰੋ (BIS) ਨੇ ਕਾਰ ਕੰਪਨੀਆਂ ਨੂੰ ਕਾਰ ਦੀ ਵਿੰਡਸਕਰੀਨ ਅਤੇ ਬਾਰੀਆਂ ਦੇ ਸ਼ੀਸ਼ੇ ਦੇ ਕੋਨੇ ’ਤੇ ISI ਮਾਰਕ ਲਾਗਉਣ ਦਾ ਹੁਕਮ ਦਿੱਤਾ ਹੈ। ਇਹ ਨਿਯਮ 1 ਅਪ੍ਰੈਲ 2021 ਨੂੰ ਦੇਸ਼ ਭਰ ’ਚ ਲਾਗੂ ਕਰ ਦਿੱਤਾ ਜਾਵੇਗਾ। ਕਾਰ ਕੰਪਨੀਆਂ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ ਇਸ ਤੋਂ ਪਹਿਲਾਂ ਸਾਰੇ ਜ਼ਰੂਰੀ ਪ੍ਰਮਾਣਿਕਰਣ ਨੂੰ ਹਾਸਲ ਕਰ ਲਿਆ ਜਾਵੇ। 

ਇਸ ਤੋਂ ਇਲਾਵਾ ਬਿਨ੍ਹਾਂ ISI ਮਾਰਕ ਵਾਲੀ ਵਿੰਡਸਕਰੀਨ ਦੇ ਆਯਾਤ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਜੇਕਰ ਵਿੰਡਸਕਰੀਨ ਨੂੰ ਆਯਾਤ ਕੀਤਾ ਜਾ ਰਿਹਾ ਹੈ ਤਾਂ ਉਸ ਨੂੰ ਇੰਡੀਅਨ ਸਟੈਂਡਰਡਸ ਬਿਊਰੋ ਦੀ ਜਾਂਚ ਪ੍ਰਕਿਰਿਆ ’ਚੋਂ ਲੰਘਣਾ ਪਵੇਗਾ, ਤਾਂ ਹੀ ਉਸ ਨੂੰ ਵੇਚਣ ਦੀ ਮਨਜ਼ੂਰੀ ਦਿੱਤੀ ਜਾਵੇਗੀ। 

Rakesh

This news is Content Editor Rakesh